ਸੁੱਖਾ ਦੁੰਨੇਕੇ ਦੇ ਕਤਲ ਮਗਰੋਂ ਘਰ ’ਚ ਮਾਤਮ ਦਾ ਮਾਹੌਲ

ਸੁੱਖਾ ਦੁੰਨੇਕੇ ਦੇ ਕਤਲ ਮਗਰੋਂ ਘਰ ’ਚ ਮਾਤਮ ਦਾ ਮਾਹੌਲ

ਮੋਗਾ, 21 ਸਤੰਬਰ (ਤਨਮੇਯ ਸਾਮੰਤਾ) : ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੇਕੇ ਦੇ ਰਹਿਣ ਵਾਲੇ ਗੈਂਗਸਟਰ ਸੁੱਖਾ ਦੁੰਨੇਕੇ ਦਾ ਕੈਨੇਡਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਏ, ਜਿਸ ਤੋਂ ਬਾਅਦ ਉਸ ਦੇ ਘਰ ਵਿਚ ਮਾਤਮ ਦਾ ਮਾਹੌਲ ਛਾਇਆ ਹੋਇਆ ਏ। ਪਿੰਡ ਵਿਚ ਸਥਿਤ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਤਾਇਆ ਹਾਕਮ ਸਿੰਘ ਰਹਿੰਦੇ ਨੇ, ਜਦਕਿ ਸੁੱਖੇ ਦਾ ਪਰਿਵਾਰ ਕੈਨੇਡਾ ਵਿਚ ਰਹਿੰਦਾ ਏ।

ਜ਼ਿਲ੍ਹਾ ਮੋਗਾ ਨਾਲ ਸਬੰਧਤ ਖ਼ਤਰਨਾਕ ਗੈਂਗਸਟਰ ਸੁੱਖਾ ਦੁੰਨੇਕੇ ਦੀ ਕੈਨੇਡਾ ਵਿਚ ਕੁੱਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਐ। ਸੁੱਖੇ ਦਾ ਪਿੰਡ ਦੁੰਨੇਕੇ ਐ, ਜਿੱਥੇ ਉਨ੍ਹਾਂ ਦੇ ਘਰ ਵਿਚ ਉਨ੍ਹਾਂ ਦੇ ਤਾਇਆ ਹਾਕਮ ਸਿੰਘ ਰਹਿੰਦੇ ਨੇ।

ਸੁੱਖੇ ਦੇ ਪਿਤਾ ਨਾਇਬ ਸਿੰਘ ਦੀ 1988 ਵਿਚ ਹੀ ਮੌਤ ਹੋ ਗਈ ਸੀ, ਜਿਸ ਨੂੰ ਅੱਤਵਾਦੀਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਜਦਕਿ ਉਸ ਦੀ ਮਾਂ, ਇਕ ਭਰਾ ਅਤੇ ਦੋ ਭੈਣਾਂ ਕੈਨੇਡਾ ਵਿਚ ਰਹਿੰਦੇ ਨੇ। ਸੁੱਖੇ ਦੇ ਕਤਲ ਦੀ ਖ਼ਬਰ ਮਿਲਦਿਆਂ ਹੀ ਜ਼ਿਲ੍ਹੇ ਦੇ ਐਸਐਸਪੀ ਤੁਰੰਤ ਪਿੰਡ ਦੁੰਨੇਕੇ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਵਿਨੀਪੈਗ ਵਿਚ ਸੁੱਖੇ ਦਾ ਕਤਲ ਕਰ ਦਿੱਤਾ ਗਿਆ ਏ।

ਦੱਸ ਦਈਏ ਕਿ ਗੈਂਗਸਟਰ ਸੁੱਖਾ ਦੁੰਨੇਕੇ ਦੇ ਖ਼ਿਲਾਫ਼ 18 ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ਵਿਚੋਂ ਕੁੱਝ ਅੰਡਰ ਟਰਾਇਲ ਨੇ, ਜਦਕਿ ਕੁੱਝ ਅੰਡਰ ਇਨਵੈਸਟੀਗੇਸ਼ਨ ਨੇ।

Related post

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…
ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ ਵਿਚ ਸਕੇ ਭਰਾਵਾਂ ’ਤੇ ਹਮਲਾ, ਇੱਕ ਦੀ ਮੌਤ

ਲੁਧਿਆਣਾ, 16 ਮਈ, ਨਿਰਮਲ : ਲੁਧਿਆਣਾ ਵਿੱਚ ਆਪਣੇ ਦੋਸਤ ਨੂੰ ਘਰ ਵਿੱਚ ਲੁਕਾਾਉਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਹਮਲਾਵਰਾਂ ਤੋਂ ਆਪਣੇ…
ਨਾੜ ਦੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ ਦੀ ਮੌਤ

ਨਾੜ ਦੇ ਧੂੰਏਂ ਦੀ ਲਪੇਟ ’ਚ ਆਉਣ ਕਾਰਨ ਨੌਜਵਾਨ…

ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਅਜਨਾਲਾ ਦੇ ਰਾਜਾਸਾਂਸੀ ਦੇ ਅਧੀਨ ਪੈਂਦੇ ਪਿੰਡ ਓਠੀਆਂ ਵਿਖੇ ਖੇਤਾਂ ਵਿੱਚ ਅੱਗ ਲਗਾਉਣ ਨਾਲ ਧੂੰਆ ਫੈਲ…