ਉਨਟਾਰੀਓ ’ਚ 2 ਔਰਤਾਂ ਚੋਰੀ ਕਰਦੀਆਂ ਰੰਗੇ ਹੱਥੀਂ ਕਾਬੂ

ਉਨਟਾਰੀਓ ’ਚ 2 ਔਰਤਾਂ ਚੋਰੀ ਕਰਦੀਆਂ ਰੰਗੇ ਹੱਥੀਂ ਕਾਬੂ

ਵਿੰਡਸਰ/ਬਰੈਂਪਟਨ, 18 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਵਿੰਡਸਰ ਸ਼ਹਿਰ ਵਿਚ ਪੁਲਿਸ ਨੇ ਦੋ ਔਰਤਾਂ ਚੋਰੀ ਕਰਦੀਆਂ ਰੰਗੇ ਹੱਥੀਂ ਫੜ ਲਈਆਂ। ਪੁਲਿਸ ਨੇ ਦੱਸਿਆ ਕਿ ਐਤਵਾਰ ਵੱਡੇ ਤੜਕੇ ਤਕਰੀਬਨ ਢਾਈ ਵਜੇ ਸਕਿਉਰਿਟੀ ਅਲਾਰਮ ਵੱਜਣ ਮਗਰੋਂ ਪੁਲਿਸ ਅਫਸਰ ਇਕ ਕਾਰੋਬਾਰੀ ਅਦਾਰੇ ਵਿਚ ਪੁੱਜੇ ਪਰ ਉਥੇ ਸਭ ਕੁਝ ਠੀਕ-ਠਾਕ ਨਜ਼ਰ ਆਇਆ। ਇਸੇ ਦੌਰਾਨ ਇਕ ਨੇੜਲੇ ਘਰ ਵਿਚ ਆਵਾਜ਼ਾਂ ਸੁਣਾਈ ਦਿਤੀਆਂ ਅਤੇ ਸਭ ਠੀਕ ਮਹਿਸੂਸ ਨਹੀਂ ਸੀ ਹੋ ਰਿਹਾ। ਇਕ ਬਿਆਨ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਮੌਕੇ ’ਤੇ ਪੁੱਜੇ ਅਫਸਰਾਂ ਨੇ ਬਾਰੀਆਂ ਰਾਹੀਂ ਅੰਦਰ ਦੇਖਿਆ ਤਾਂ ਕਾਲੇ ਕੱਪੜਿਆਂ ਵਿਚ ਦੋ ਔਰਤਾਂ ਅਲਮਾਰੀਆਂ ਅਤੇ ਡਰਾਅਰਜ਼ ਦੀ ਤਲਾਸ਼ੀ ਲੈ ਰਹੀਆਂ ਸਨ। ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਇਸ ਨੂੰ ਖੋਲ੍ਹਣ ਲਈ ਵਰਤੇ ਕਈ ਔਜ਼ਾਰ ਵੀ ਮੌਕੇ ਤੋਂ ਬਰਾਮਦ ਕੀਤੇ ਗਏ।

ਬਰੈਂਪਟਨ ਦੀ ਔਰਤ ’ਤੇ ਲੱਗੇ ਹਜ਼ਾਰਾਂ ਡਾਲਰ ਦੀ ਠੱਗੀ ਦੇ ਦੋਸ਼

ਇਕ ਔਰਤ ਨੂੰ ਪੁਲਿਸ ਨੇ ਮੌਕੇ ’ਤੇ ਹੀ ਕਾਬੂ ਕਰ ਲਿਆ ਜਦਕਿ ਇਕ ਨੇ ਫਰਾਰ ਹੋਣ ਦਾ ਯਤਨ ਕੀਤਾ ਪਰ ਕੁਝ ਦੂਰੀ ਤੱਕ ਪੈਦਲ ਹੀ ਪਿੱਛਾ ਕਰਦਿਆਂ ਉਹ ਵੀ ਕਾਬੂ ਆ ਗਈ। ਔਰਤਾਂ ਦੀ ਉਮਰ 37 ਸਾਲ ਅਤੇ 40 ਸਾਲ ਦੱਸੀ ਗਈ ਪਰ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਦੋਹਾਂ ਵਿਰੁੱਧ ਚੋਰੀ ਦੇ ਇਰਾਦੇ ਨਾਲ ਇਕ ਸੁੰਨੇ ਘਰ ਵਿਚ ਦਾਖਲ ਹੋਣ ਦੇ ਦੋਸ਼ ਲਾਏ ਗਏ ਹਨ। ਦੂਜੇ ਪਾਸੇ ਬਰੈਂਪਟਨ ਦੀ ਇਕ ਔਰਤ ਵਿਰੁਧ ਗੁਐਲਫ ਅਤੇ ਉਨਟਾਰੀਓ ਦੇ ਹੋਰਨਾਂ ਸ਼ਹਿਰਾਂ ਵਿਚ ਲੋਕਾਂ ਨਾਲ ਹਜ਼ਾਰਾਂ ਡਾਲਰ ਦੀ ਠੱਗੀ ਦੇ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਫਰਜ਼ੀ ਨਾਵਾਂ ’ਤੇ ਬੈਂਕ ਖਾਤੇ ਖੁਲਵਾਈ ਗਏ ਅਤੇ ਜਾਅਲੀ ਚੈਕ ਬੈਂਕ ਵਿਚ ਜਮ੍ਹਾਂ ਕਰਵਾਏ ਗਏ। ਟੀ.ਡੀ. ਬੈਂਕ ਨੂੰ ਇਸ ਧੋਖਾਧੜੀ ਦੌਰਾਨ 55 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ। ਬਰੈਂਪਟਨ ਦੀ ਔਰਤ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਪੁਲਿਸ ਉਸ ਦੇ ਪੁਰਸ਼ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਚੁੱਕੀ ਹੈ।

Related post

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਅਮਰੀਕਾ ਵੱਲੋਂ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਹਜ਼ਾਰਾਂ ਭਾਰਤੀਆਂ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਹੈ ਕਿ ਪਿਛਲੇ…
ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50 ਨਵੇਂ ਅਫ਼ਸਰ

ਪੰਜਾਬੀ ਮੁੰਡੇ-ਕੁੜੀਆਂ ਸਣੇ ਪੀਲ ਪੁਲਿਸ ’ਚ ਭਰਤੀ ਹੋਏ 50…

ਬਰੈਂਪਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਵਿਚ 50 ਨਵੇਂ ਅਫਸਰਾਂ ਦਾ ਸਵਾਗਤ ਕਰਦਿਆਂ ਮੇਅਰ ਪੈਟ੍ਰਿਕ ਬ੍ਰਾਊਨ ਕਿਹਾ ਕਿ…
ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਅਮਰੀਕਾ ਵਿਚ ਚੋਣ ਅਖਾੜਾ ਭਖਣਾ ਸ਼ੁਰੂ

ਵਾਸ਼ਿੰਗਟਨ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਆਮ ਚੋਣਾਂ ਦਾ ਅਖਾੜਾ ਭਖਣਾ ਸ਼ੁਰੂ ਹੋ ਗਿਆ ਜਦੋਂ ਰਾਸ਼ਟਰਪਤੀ ਜੋਅ ਬਾਇਡਨ ਅਤੇ…