ਕੈਨੇਡਾ ’ਚ ਕਤਲ 6 ਜਣਿਆਂ ਦਾ ਅੰਤਮ ਸਸਕਾਰ

ਕੈਨੇਡਾ ’ਚ ਕਤਲ 6 ਜਣਿਆਂ ਦਾ ਅੰਤਮ ਸਸਕਾਰ

ਔਟਵਾ, 18 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਇਤਿਹਾਸ ਦੀਆਂ ਸਭ ਤੋਂ ਮੰਦਭਾਗੀਆਂ ਘਟਨਾਵਾਂ ਵਿਚੋਂ ਇਕ ਔਟਵਾ ਕਤਲਕਾਂਡ ਦੌਰਾਨ ਜਾਨ ਗਵਾਉਣ ਵਾਲੇ ਛੇ ਜਣਿਆਂ ਦੀਆਂ ਅੰਤਮ ਰਸਮਾਂ ਵਿਚ ਸੈਂਕੜੇ ਲੋਕ ਇਕੱਤਰ ਹੋਏ। ਇਨਫਿਨਿਟੀ ਕਨਵੈਨਸ਼ਨ ਸੈਂਟਰ ਵਿਖੇ ਤਕਰੀਬਨ ਹਰ ਧਰਮ ਨਾਲ ਸਬੰਧਤ ਲੋਕ ਹਾਜ਼ਰ ਸਨ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿਤੀ ਗਈ।

ਸੈਂਕੜੇ ਲੋਕਾਂ ਨੇ ਪੁੱਜ ਕੇ ਦਿਤੀ ਸ਼ਰਧਾਂਜਲੀ

ਸ੍ਰੀਲੰਕਨ ਪਰਵਾਰ ਬੁੱਧ ਧਰਮ ਨੂੰ ਮੰਨਦਾ ਸੀ ਅਤੇ ਅੰਤਮ ਰਸਮਾਂ ਮੌਕੇ ਵੀ ਮਨੁੱਖ ਨੂੰ ਗੁੱਸੇ ਦੀ ਬਜਾਏ ਇਕ ਦੂਜੇ ਦਾ ਸਾਥ ਦੇਣ ਦੀ ਸਿੱਖਿਆ ਦਿਤੀ ਗਈ। ਇਥੇ ਦਸਣਾ ਬਣਦਾ ਹੈ ਕਿ 35 ਸਾਲ ਦੀ ਦਰਸ਼ਨੀ ਏਕਾਨਾਇਕੇ ਅਤੇ ਉਸ ਦੇ ਚਾਰ ਬੱਚਿਆਂ ਨੂੰ ਇਕ ਕੌਮਾਂਤਰੀ ਵਿਦਿਆਰਥੀ ਨੇ ਬੇਰਹਿਮੀ ਨਾਲ ਕਤਲ ਕਰ ਦਿਤਾ। ਬੱਚਿਆਂ ਦੀ ਉਮਰ ਦੋ ਮਹੀਨੇ ਤੋਂ ਸੱਤ ਸਾਲ ਦਰਮਿਆਨ ਸੀ। ਬੱਚਿਆਂ ਦਾ ਪਿਤਾ ਜ਼ਖਮੀ ਤਾਂ ਹੋਇਆ ਪਰ ਉਸ ਦੀ ਜਾਨ ਬਚ ਗਈ ਪਰ ਪਰਵਾਰ ਦੇ ਇਕ ਦੋਸਤ ਨੂੰ ਜਾਨ ਗਵਾਉਣੀ ਪਈ। ਧਨੁਸ਼ਕਾ ਵਿਕਰਮਸਿੰਘੇ ਆਪਣੇ ਪਰਵਾਰ ਦੀਆਂ ਅੰਤਮ ਰਸਮਾਂ ਦੌਰਾਨ ਪ੍ਰਾਈਵੇਸੀ ਚਾਹੁੰਦਾ ਸੀ ਪਰ ਲੋਕ ਆਪ ਮੁਹਾਰੇ ਆਉਂਦੇ ਗਏ ਅਤੇ ਵੱਡਾ ਇਕੱਠ ਹੋ ਗਿਆ।

ਕੌਮਾਂਤਰੀ ਵਿਦਿਆਰਥੀ ਨੇ ਕਥਿਤ ਤੌਰ ’ਤੇ ਕਤਲ ਕੀਤਾ ਸੀ ਪਰਵਾਰ

ਬੁਲਾਰਿਆਂ ਨੇ ਕਿਹਾ ਕਿ ਕੋਈ ਵੀ ਇਨਸਾਨ ਸੁਨਹਿਰੀ ਭਵਿੱਖ ਦੀ ਭਾਲ ਵਿਚ ਕੈਨੇਡਾ ਆਉਂਦਾ ਹੈ ਪਰ ਅਜਿਹੀਆਂ ਵਾਰਦਾਤਾਂ ਸਭ ਕੁਝ ਬਰਬਾਦ ਕਰ ਦਿੰਦੀਆਂ ਹਨ। ਬੁੱਧ ਧਰਮ ਤੋਂ ਇਲਾਵਾ ਈਸਾਈ ਰਿਵਾਵਾਂ ਅਤੇ ਇਸਲਾਮਿਕ ਰਮਸਾਂ ਮੁਤਾਬਕ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਗਈ। ਚੇਤੇ ਰਹੇ ਕਿ 19 ਸਾਲ ਦੇ ਕੌਮਾਂਤਰੀ ਵਿਦਿਆਰਥੀ ਫੈਬਰੀਓ ਡੀ ਜ਼ੋਇਸਾ ਨੇ ਕਤਲਕਾਂਡ ਨੂੰ ਅੰਜਾਮ ਦਿਤਾ ਜੋ ਪਿਛਲੇ ਕਾਫੀ ਸਮੇਂ ਤੋਂ ਪਰਵਾਰ ਨਾਲ ਹੀ ਰਹਿ ਰਿਹਾ ਸੀ।

Related post

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਭੇਜਿਆ ਸਨੇਹਾ, ਜਾਣੋ ਕੀ ਕਿਹਾ

ਤਿਹਾੜ ਜੇਲ੍ਹ ਵਿਚੋਂ ਸੀਐੱਮ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ…

ਨਵੀਂ ਦਿੱਲੀ, 29 ਅਪ੍ਰੈਲ, ਪਰਦੀਪ ਸਿੰਘ : ਸੁਨੀਤਾ ਕੇਜਰੀਵਾਲ ਅਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਤਿਹਾੜ ਜੇਲ੍ਹ ਵਿੱਚ ਬੰਦ ਮੁੱਖ…
ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਪੰਜਾਬ ਵਿਚ ਮੁੜ ਸਰਗਰਮ ਹੋਏ ਗਜੇਂਦਰ ਸਿੰਘ ਸ਼ੇਖਾਵਤ

ਚੰਡੀਗੜ੍ਹ, 29 ਅਪ੍ਰੈਲ, ਨਿਰਮਲ : ਰਾਜਸਥਾਨ ’ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦਾ ਕੰਮ ਪੂਰਾ ਹੋਣ ਤੋਂ ਬਾਅਦ ਭਾਜਪਾ ਦੇ…
ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ, ਜਾਣੋ ਇਸ ਦੇ ਜ਼ਬਰਦਸਤ ਫਾਇਦੇ

ਗਰਮੀਆਂ ‘ਚ ਕਿਉਂ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ,…

ਚੰਡੀਗੜ੍ਹ, 29 ਅਪ੍ਰੈਲ, ਪਰਦੀਪ ਸਿੰਘ: ਗਰਮੀਆਂ ਦੇ ਮੌਸਮ ਵਿੱਚ ਅਸੀਂ ਸਾਰੇ ਠੰਡਾ ਪਾਣੀ ਪੀਣਾ ਪਸੰਦ ਕਰਦੇ ਹਾਂ। ਠੰਡਾ ਪਾਣੀ ਵੀ ਸਿਹਤ…