ਕੈਲੇਫੋਰਨੀਆ : ਮਾਂ ਵੱਲੋਂ 8 ਮਹੀਨੇ ਦੀ ਬੱਚੀ ਅਤੇ ਪਾਰਟਨਰ ਦੇ ਕਤਲ ਮਗਰੋਂ ਖੁਦਕੁਸ਼ੀ

ਕੈਲੇਫੋਰਨੀਆ : ਮਾਂ ਵੱਲੋਂ 8 ਮਹੀਨੇ ਦੀ ਬੱਚੀ ਅਤੇ ਪਾਰਟਨਰ ਦੇ ਕਤਲ ਮਗਰੋਂ ਖੁਦਕੁਸ਼ੀ

ਲਾਸ ਐਂਜਲਸ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫੋਰਨੀਆ ਵਿਚ ਵਾਪਰੀ ਇਕ ਹੌਲਨਾਕ ਵਾਰਦਾਤ ਦੌਰਾਨ ਇਕ ਔਰਤ ਨੇ ਆਪਣੀ ਅੱਠ ਮਹੀਨੇ ਦੀ ਬੱਚੀ ਅਤੇ ਪਾਰਟਨਰ ਦਾ ਕਤਲ ਕਰਨ ਮਗਰੋਂ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਔਰਤ ਦੀ ਵੱਡੀ ਬੇਟੀ ਪੁਲਿਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾਕ੍ਰਮ ਦੀ ਸ਼ੁਰੂਆਤ ਲਾਸ ਐਂਜਲਸ ਨੇੜਲੇ ਕਲਵਰ ਸਿਟੀ ਤੋਂ ਹੋਈ ਜਿਥੇ ਸੋਮਵਾਰ ਸਵੇਰੇ ਪੁਲਿਸ ਨੂੰ ਅੱਠ ਮਹੀਨੇ ਦੀ ਬੱਚੀ ਦੀ ਲਾਸ਼ ਅਤੇ 9 ਸਾਲ ਦੀ ਬੱਚੀ ਜ਼ਖਮੀ ਹਾਲਤ ਵਿਚ ਮਿਲੀ।

ਚਲਦੀ ਕਾਰ ਵਿਚੋਂ ਸੁੱਟੀਆਂ ਧੀਆਂ ’ਚੋਂ 9 ਸਾਲਾ ਬੇਟੀ ਦੀ ਜਾਨ ਬਚੀ

ਇਸ ਥਾਂ ਤੋਂ 15 ਮੀਲ ਦੂਰ ਇਕ ਦਰੱਖਤ ਨਾਲ ਟਕਰਾਈ ਕਾਰ ਵਿਚੋਂ ਔਰਤ ਦੀ ਲਾਸ਼ ਬਰਾਮਦ ਹੋਈ ਜਦਕਿ ਪਰਵਾਰ ਦੇ ਲਾਸ ਐਂਜਲਸ ਸਥਿਤ ਅਪਾਰਟਮੈਂਟ ਵਿਚੋਂ ਔਰਤ ਦੇ ਪਾਰਟਨਰ ਦੀ ਲਾਸ਼ ਬਰਾਮਦ ਕੀਤੀ ਗਈ। ਲਾਸ ਐਂਜਲਸ ਪੁਲਿਸ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੋਮਵਾਰ ਸਵੇਰੇ ਤਕਰੀਬਨ ਪੌਣੇ ਚਾਰ ਵਜੇ ਔਰਤ ਅਤੇ ਉਸ ਦੇ ਪਾਰਟਨਰ ਦਰਮਿਆਨ ਝਗੜਾ ਹੋ ਗਿਆ ਅਤੇ ਤੂੰ-ਤੂੰ ਮੈਂ-ਮੈਂ ਦੀ ਆਵਾਜ਼ ਗੁਆਂਢੀਆਂ ਨੇ ਵੀ ਸੁਣੀ। ਝਗੜਾ ਹਿੰਸਕ ਰੂਪ ਅਖਤਿਆਰ ਕਰ ਗਿਆ ਅਤੇ 34 ਸਾਲ ਦੀ ਔਰਤ ਨੇ ਆਪਣੇ ਪਾਰਟਰ ’ਤੇ ਛੁਰੇ ਨਾਲ ਵਾਰ ਕਰ ਦਿਤੇ। ਇਸ ਮਗਰੋਂ ਉਹ ਆਪਣੇ ਦੋ ਬੱਚਿਆਂ ਨੂੰ ਲੈ ਕੇ ਰਵਾਨਾ ਹੋ ਗਈ ਅਤੇ ਮੰਨਿਆ ਜਾ ਰਿਹਾ ਹੈ ਕਿ ਔਰਤ ਨੇ ਚਲਦੀ ਕਾਰ ਵਿਚੋਂ ਹੀ ਆਪਣੀ ਧੀਆਂ ਨੂੰ ਬਾਹਰ ਸੁੱਟ ਦਿਤਾ। ਅੱਠ ਮਹੀਨੇ ਦੀ ਬੱਚੀ ਨੇ ਮੌਕੇ ’ਤੇ ਦਮ ਤੋੜ ਦਿਤਾ ਜਦਕਿ 9 ਸਾਲ ਦੀ ਬੱਚੀ ਨੂੰ ਗੰਭੀਰ ਜ਼ਖਮੀ ਹੋਈ। ਬੱਚੀਆਂ ਨੂੰ ਸੁੱਟਣ ਤੋਂ ਬਾਅਦ ਔਰਤ ਰੈਡੌਂਡੋ ਬੀਚ ਵੱਲ ਗਈ ਅਤੇ ਕਾਰ ਦੀ ਰਫਤਾਰ 100 ਮੀਲ ਪ੍ਰਤੀ ਘੰਟਾ ਕਰਦਿਆਂ ਇਕ ਦਰੱਖਤ ਨਾਲ ਟੱਕਰ ਮਾਰ ਦਿਤੀ।

100 ਮੀਲ ਦੀ ਰਫਤਾਰ ਨਾਲ ਕਾਰ ਦਰੱਖਤ ਵਿਚ ਮਾਰੀ

ਗੁਆਂਢੀਆਂ ਨੇ ਦੱਸਿਆ ਕਿ ਪਰਵਾਰ ਤਕਰੀਬਨ ਇਕ ਸਾਲ ਤੋਂ ਅਪਾਰਟਮੈਂਟ ਵਿਚ ਰਹਿ ਰਿਹਾ ਸੀ ਪਰ ਪਹਿਲਾਂ ਕਦੇ ਕੋਈ ਸਮੱਸਿਆ ਨਹੀਂ ਸੀ ਆਈ। ਸੋਮਵਾਰ ਵੱਡੇ ਤੜਕੇ ਉਨ੍ਹਾਂ ਨੂੰ ਝਗੜੇ ਦੀਆਂ ਆਵਾਜ਼ਾਂ ਆਈ ਅਤੇ ਦਿਨ ਚੜ੍ਹਿਆ ਤਾਂ ਅਪਾਰਟਮੈਂਟ ਅੰਦਰੋਂ ਖੂਨ ਵਗ ਕੇ ਬਾਹਰ ਆ ਰਿਹਾ ਸੀ। ਘਰ ਦਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਇਸ ਬਾਰੇ ਔਰਤ ਦੇ ਪਿਤਾ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੇ 911 ’ਤੇ ਕਾਲ ਕੀਤੀ। ਮਰਨ ਵਾਲਾ ਸ਼ਖਸ ਏਅਰ ਫੋਰਸ ਵਿਚ ਕੰਮ ਕਰਦਾ ਸੀ ਅਤੇ ਉਸ ਨੇ ਆਪਣੀ ਪਾਰਟਨਰ ਦੇ ਪਹਿਲੇ ਵਿਆਹ ਤੋਂ ਪੈਦਾ ਹੋਏ ਬੱਚਿਆਂ ਨੂੰ ਪੂਰੀ ਤਰ੍ਹਾਂ ਆਪਣਾ ਮੰਨ ਲਿਆ। ਪੁਲਿਸ ਹੁਣ ਤੱਕ ਕਤਲ ਮਗਰੋਂ ਖੁਦਕੁਸ਼ੀ ਦੇ ਇਸ ਮਾਮਲੇ ਦੇ ਅਸਲ ਕਾਰਨ ਪਤਾ ਨਹੀਂ ਕਰ ਸਕੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਔਰਤ ਦਾ ਗੁੱਸਾ ਸਿਰਫ ਆਪਣੇ ਪਾਰਟਨਰ ਨਾਲ ਹੁੰਦਾ ਤਾਂ ਉਹ ਆਪਣੀਆਂ ਬੱਚੀਆਂ ਨੂੰ ਮਾਰਨ ਦਾ ਯਤਨ ਕਿਉਂ ਕਰਦੀ। ਫਿਲਹਾਲ 9 ਸਾਲ ਦੀ ਬੱਚੀ ਨੂੰ ਚਾਈਲਡ ਪ੍ਰੌਟੈਕਸ਼ਨ ਸਰਵਿਸ ਦੇ ਸਪੁਰਦ ਕਰ ਦਿਤਾ ਗਿਆ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…