ਅੱਠ ਮੁਲਕਾਂ ਦੇ 200 ਕਰੋੜ ਲੋਕਾਂ ਨੂੰ ਖਤਰਾ!

ਅੱਠ ਮੁਲਕਾਂ ਦੇ 200 ਕਰੋੜ ਲੋਕਾਂ ਨੂੰ ਖਤਰਾ!

ਵਿਗਿਆਨੀਆਂ ਨੇ ਜਤਾਈ ਸੰਭਾਵਨਾ
ਕਾਠਮਾਂਡੂ, 20 ਜੂਨ (ਹਮਦਰਦ ਨਿਊਜ਼ ਸਰਵਿਸ) : ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਨੇ। ਵਿਗਿਆਨੀਆਂ ਨੇ ਵੱਡੀ ਸੰਭਾਵਨਾ ਜਤਾਈ ਹੈ ਕਿ ਸੰਨ 2100 ਤੱਕ ਹਿਮਾਲਿਆ ਦੇ 75 ਫੀਸਦੀ ਗਲੇਸ਼ੀਅਰ ਪਿਘਲ ਕੇ ਖਤਮ ਹੋ ਜਾਣਗੇ। ਇਸ ਕਾਰਨ 8 ਦੇਸ਼ਾਂ ਦੇ 200 ਕਰੋੜ ਲੋਕਾਂ ’ਤੇ ਖਤਰੇ ਦੇ ਬੱਦਲ ਮੰਡਰਾ ਸਕਦੇ ਨੇ।
ਵਿਗਿਆਨੀਆਂ ਨੇ ਵੱਡੇ ਖ਼ਤਰੇ ਦੀ ਸੰਭਾਵਨਾ ਜਤਾਉਂਦਿਆ ਕਿਹਾ ਕਿ 8 ਦੇਸ਼ਾਂ ਦੇ ਕਰੋੜਾਂ ਲੋਕਾਂ ਨੂੰ ਪਾਣੀ ਦੀ ਕਿੱਲਤ ਅਤੇ ਹੜ੍ਹ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਏਗਾ। ਇਨ੍ਹਾਂ 8 ਮੁਲਕਾਂ ਵਿੱਚ ਭਾਰਤ, ਪਾਕਿਸਤਾਨ, ਭੂਟਾਨ, ਅਫ਼ਗਾਨਿਸਤਾਨ, ਚੀਨ, ਮਿਆਂਮਾਰ, ਨੇਪਾਲ ਤੇ ਬੰਗਲਾਦੇਸ਼ ਸ਼ਾਮਲ ਹੈ।
ਕਾਠਮਾਂਡੂ ਦੇ ਇੰਟਰਨੈਸ਼ਨਲ ਸੈਂਟਰ ਫਾਰ ਇੰਟੀਗਰੇਟਡ ਮਾਊਂਟੇਨ ਡਿਵੈਲਪਮੈਂਟ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਵਿਗਿਆਨੀਆਂ ਨੇ ਸੰਭਾਵਨਾ ਜਤਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਐਵਲਾਂਚ ਯਾਨੀ ਬਰਫ਼ ਦੇ ਤੋਦੇ ਡਿੱਗਣ ਜਾਂ ਬਰਫ਼ੀਲੇ ਤੂਫ਼ਾਨ ਦੀਆਂ ਘਟਨਾਵਾਂ ਤੇਜ਼ੀ ਨਾਲ ਵਧਣਗੀਆਂ। ਗਲੇਸ਼ੀਆ ਪਿਘਲਣ ਦਾ ਅਸਰ ਉਨ੍ਹਾਂ ਲੋਕਾਂ ’ਤੇ ਹੋਵੇਗਾ, ਜਿਨ੍ਹਾਂ ਨੇ ਗਲੋਬਲ ਵਾਰਮਿੰਗ ਕੀਤੀ ਹੀ ਨਹੀਂ ਹੈ।

Related post

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਹੁਣ ਕੌਣ ਸੰਭਾਲੇਗਾ ਈਰਾਨ ਦੇ ਰਾਸ਼ਟਰਪਤੀ ਦੀ ਜ਼ਿੰਮੇਵਾਰੀ? ਜਾਣੋ

ਤਹਿਰਾਨ, 20 ਮਈ, ਪਰਦੀਪ ਸਿੰਘ: ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਰਕੇ ਮੌਤ ਹੋ ਗਈ। ਇਬਰਾਹਿਮ ਰਾਇਸੀ ਦੀ…
ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ ਅਰਵਿੰਦ ਕੇਜਰੀਵਾਲ ‘ਤੇ ਹਮਲਾ “

ਮੰਤਰੀ ਆਤਿਸ਼ੀ ਦਾ ਵੱਡਾ ਦਾਅਵਾ, “ਭਾਜਪਾ ਕਰਵਾ ਸਕਦੀ ਹੈ…

ਨਵੀਂ ਦਿੱਲੀ, 20 ਮਈ, ਪਰਦੀਪ ਸਿੰਘ : ਦਿੱਲੀ ਸਰਕਾਰ ‘ਚ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਆਤਿਸ਼ੀ ਨੇ…
ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਜਲੰਧਰ, 20 ਮਈ, ਨਿਰਮਲ : ਜਲੰਧਰ ਵਿਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਨੇ ਸੋਮਵਾਰ ਨੂੰ ਅਰੋੜਾ ਮਹਾਸਭਾ ਦੇ ਸਾਰੇ ਅਧਿਕਾਰੀਆਂ…