ਸਾਗ -ਸਰੋਂ ਦਾ ਮੱਕੀ ਦੀ ਰੋਟੀ 

ਕਵਿਤਾ

ਸਾਗ -ਸਰੋਂ ਦਾ ਮੱਕੀ ਦੀ ਰੋਟੀ

ਸਲਵਾਰ ਸੂਟ ਪੈਰੀ ਜੁੱਤੀ ਪੰਜਾਬੀ ਪਾ ਕੇ  ,
ਘੂੰਘਰੁਆਂ ਵਾਲਾ ਗੁੱਤ ਵਿੱਚ ਪਰਾਂਦਾ ਸਜਾ ਕੇ  ।
ਲੈ ਫੁਲਕਾਰੀ ਸਿਰ ਤੇ ,ਖੇਤਾ ਤੋ ਤੋੜ ,
ਸਾਗ -ਸਰੋਂ ਬੰਨ ਪਰਨੇ ‘ਚ, ਲਿਆਵਾ ਸਿਰ ਤੇ ਰੱਖਾਕੇ ।
ਸਾਗ -ਸਰੋ ਦਾ  ਮੱਕੀ ਦੀ ਰੋਟੀ ,,,,,,
ਚੁੱਲ੍ਹੇ ਉੱਪਰ ਸਾਗ ਬਣਾਕੇ ,ਦੇਸੀ ਘਿਉ ਦਾ ਤੁੜਕਾ ਲਗਾਕੇ ,
ਮੱਖਣ   ਦੀ ਕੜਛੀ ਭਰ ਪਾਕੇ ।
ਮੱਕੀ ਦੀ ਰੋਟੀ ਉੱਪਰ,  ਸਾਗ -ਸਰੋ ਦਾ ਪਾਕੇ ,
ਮਿਰਚ ਹਰੀ ਤੇ ਲਾਲ ਅਚਾਰੀ ਸਜਾਕੇ।
ਸਾਗ -ਸਰੋ ਦਾ  ਮੱਕੀ ਦੀ ਰੋਟੀ, ,,,,,,,
ਦੰਦਾ ਨਾਲ ਕੱਟ- ਕੱਟ ਮੂਲੀ , ਕੜਕ- ਕੜਕ ਖਾਵਾ ,
ਖੱਟੀ ਲਸੀ ਵਾਲਾ ਭਰ ,ਛੰਨਾ ਮੂੰਹ ਨੂੰ ਲਾਵਾ ।
ਡਲੀ ਗੁੜ ਦੀ ਕਲਾੜੀ ਵਾਲੀ, ਰੋਟੀ ਮਗਰੋ ,
ਨਾਲ ਸਵਾਦਾ ,ਚਾਵਾਂ ਨਾਲ ਮੈ ਖਾਵਾਂ।
ਸਾਗ- ਸਰੋ ਦਾ  ਮੱਕੀ  ਦੀ ਰੋਟੀ, ,,,,,,,,
 ਖਾ  ਗੂੜ, ਪੀ ਚਾਟੀ ਦੀ  ਲੱਸੀ , ਮੱਕੀ ਦੀ ਰੋਟੀ,
ਸਾਗ -ਸਰੋਂ ਮੈ ਹਜਮ ਕਰ ਜਾਵਾ ।
ਖਾ ਕੇ ਪੰਜਾਬੀ ਦੇਸੀ ਖਾਣਾ ,ਸਾਗ -ਸਰੋਂ ਦਾ ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਵਾਂ ।
ਖਾ ਕੇ ਪੰਜਾਬੀ ਦੇਸੀ ਖਾਣਾ  ,ਸਾਗ -ਸਰੋਂ ਦਾ,
ਮੱਕੀ ਦੀ ਰੋਟੀ, ਮੈ ਫੁੱਲਾ ਨਾ ਸਮਾਵਾਂ  ।
ਬਬੀਤਾ ਘਈ
ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…