ਰੂਸ ‘ਚ ਅੱਜ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ, 5ਵੀਂ ਵਾਰ ਜਿੱਤ ਸਕਦੇ ਹਨ ਪੁਤਿਨ

ਰੂਸ ‘ਚ ਅੱਜ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ, 5ਵੀਂ ਵਾਰ ਜਿੱਤ ਸਕਦੇ ਹਨ ਪੁਤਿਨ

ਰੂਸ : ਰੂਸ ਵਿੱਚ ਅੱਜ ਰਾਸ਼ਟਰਪਤੀ ਚੋਣ ਲਈ ਵੋਟਿੰਗ ਹੋ ਰਹੀ ਹੈ। ਵੋਟਿੰਗ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋ ਚੁੱਕੀਆਂ ਹਨ। ਪਰ ਵੱਡੀ ਗੱਲ ਇਹ ਹੈ ਕਿ ਰੂਸ ਦਾ ਰਾਸ਼ਟਰਪਤੀ ਪੁਤਿਨ ਲਗਾਤਾਰ 5ਵੀਂ ਵਾਰ ਰਾਸ਼ਟਰਪਤੀ ਬਣ ਸਕਦਾ ਹੈ। ਕਿਉਂਕਿ ਦੂਰ-ਦੂਰ ਤੱਕ ਉਸ ਦੇ ਵਿਰੋਧੀ ਉਸ ਦਾ ਮੁਕਾਬਲਾ ਕਰਨ ਦੀ ਸਥਿਤੀ ਵਿੱਚ ਨਹੀਂ ਜਾਪਦੇ। ਚੋਣਾਂ ਵਿੱਚ ਪੁਤਿਨ ਦਾ ਦਬਦਬਾ ਬਣੇ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਉਨ੍ਹਾਂ ਦੇ ਵਿਰੋਧੀ ਅਲੈਕਸੀ ਨਾਵਲਨੀ, ਜਿਸ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ, ਉਨ੍ਹਾਂ ਦੀ ਵਿਧਵਾ ਨੇ ਜਨਤਾ ਨੂੰ ਪੁਤਿਨ ਦੇ ਖਿਲਾਫ ਵੋਟ ਕਰਨ ਦੀ ਅਪੀਲ ਕੀਤੀ ਹੈ।

ਯੂਕਰੇਨ ਨਾਲ ਦੋ ਸਾਲਾਂ ਤੋਂ ਚੱਲੀ ਜੰਗ ਦੇ ਵਿਚਕਾਰ ਰੂਸੀ ਰਾਸ਼ਟਰਪਤੀ ਇੱਕ ਵਾਰ ਫਿਰ ਚੋਣ ਮੈਦਾਨ ਵਿੱਚ ਹਨ। ਰੂਸ ‘ਚ ਅੱਜ 15 ਮਾਰਚ ਤੋਂ ਰਾਸ਼ਟਰਪਤੀ ਚੋਣਾਂ ਸ਼ੁਰੂ ਹੋ ਗਈਆਂ ਹਨ, ਜੋ ਤਿੰਨ ਦਿਨ ਯਾਨੀ 17 ਮਾਰਚ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ‘ਚ ਪੁਤਿਨ ਦੀ ਸੱਤਾ ‘ਚ ਵਾਪਸੀ ਤੈਅ ਮੰਨੀ ਜਾ ਰਹੀ ਹੈ। ਪੁਤਿਨ ਨੇ ਵੀਰਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਰੂਸੀ ਨਾਗਰਿਕਾਂ ਨੂੰ ਪੋਲਿੰਗ ਸਟੇਸ਼ਨਾਂ ‘ਤੇ ਜਾ ਕੇ ਵੋਟ ਪਾਉਣ ਦੀ ਅਪੀਲ ਕੀਤੀ।

Related post

ਵੱਡੇ ਆਗੂਆਂ ਨੇ ਪਤਨੀਆਂ ਨੂੰ ਚੋਣ ਅਖਾੜੇ ਵਿਚ ਉਤਾਰਿਆ

ਵੱਡੇ ਆਗੂਆਂ ਨੇ ਪਤਨੀਆਂ ਨੂੰ ਚੋਣ ਅਖਾੜੇ ਵਿਚ ਉਤਾਰਿਆ

ਚੰਡੀਗੜ੍ਹ, 12 ਮਈ, ਨਿਰਮਲ : ਲੋਕ ਸਭਾ ਚੋਣ ਪੰਜਾਬ ਦੇ ਤਿੰਨ ਵੱਡੇ ਆਗੂਆਂ ਲਈ ਇੱਜ਼ਤ ਦਾ ਸਵਾਲ ਬਣ ਗਈ ਹੈ, ਕਿਉਂਕਿ…
Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ ਚੋਣ

Lok Sabha Election ਕੇਜਰੀਵਾਲ ਦੀ ਭੈਣ ਸੰਗਰੂਰ ਤੋਂ ਲੜੇਗੀ…

ਸੰਗਰੂਰ, 8 ਮਈ, ਨਿਰਮਲ : ਅਰਵਿੰਦ ਕੇਜਰੀਵਾਲ ਦੀ ਮੂੰਹਬੋਲੀ ਭੈਣ ਸੀਪੀ ਸ਼ਰਮਾ ਨੇ ਵੀ ਚੋਣ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ…
ਪੁਤਿਨ 5 ਵੀਂ ਵਾਰ ਰੂਸ ਦਾ ਬਣਿਆ ਰਾਸ਼ਟਰਪਤੀ, 33 ਸ਼ਬਦਾਂ ‘ਚ ਚੁੱਕੀ ਸਹੁੰ, ਕਿਹਾ- ਦੁਸ਼ਮਣਾਂ ਨਾਲ ਵੀ ਰਿਸ਼ਤੇ ਸੁਧਾਰਾਂਗੇ, ਫੌਜ ਨੇ 21 ਤੋਪਾਂ ਦੀ ਦਿੱਤੀ ਸਲਾਮੀ

ਪੁਤਿਨ 5 ਵੀਂ ਵਾਰ ਰੂਸ ਦਾ ਬਣਿਆ ਰਾਸ਼ਟਰਪਤੀ, 33…

ਰੂਸ, 7 ਮਈ, ਪਰਦੀਪ ਸਿੰਘ: ਵਲਾਦੀਮੀਰ ਪੁਤਿਨ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਹਨ। ਪੁਤਿਨ ਨੇ ਮਾਸਕੋ ਦੇ ਗ੍ਰੈਂਡ ਕ੍ਰੇਮਲਿਨ ਪੈਲੇਸ…