ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, 5 ਰਨਵੇਅ ਸਮੇਤ 400 ਗੇਟ, ਜਾਣੋ ਹੋਰ ਕੀ ਹੈ ਖ਼ਾਸ

ਦੁਬਈ ‘ਚ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, 5 ਰਨਵੇਅ ਸਮੇਤ 400 ਗੇਟ, ਜਾਣੋ ਹੋਰ ਕੀ ਹੈ ਖ਼ਾਸ

ਦੁਬਈ, 29 ਅਪ੍ਰੈਲ, ਪਰਦੀਪ ਸਿੰਘ : ਸੰਯੁਕਤ ਅਰਬ ਅਮੀਰਾਤ (UAE) ਸੈਰ-ਸਪਾਟਾ ਖੇਤਰ ਵਿੱਚ ਛਲਾਂਗ ਲਗਾ ਕੇ ਤਰੱਕੀ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਯੂਏਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੱਡਾ ਐਲਾਨ ਕੀਤਾ ਹੈ। ਸ਼ੇਖ ਮੁਹੰਮਦ ਬਿਨ ਨੇ ਐਤਵਾਰ ਨੂੰ ਆਪਣੇ ਐਕਸ ਖਾਤੇ ‘ਤੇ ਘੋਸ਼ਣਾ ਕੀਤੀ ਕਿ ਦੁਬਈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ, ਇਸਦਾ ਬੰਦਰਗਾਹ, ਸ਼ਹਿਰੀ ਕੇਂਦਰ ਅਤੇ ਇੱਕ ਨਵਾਂ ਗਲੋਬਲ ਕੇਂਦਰ ਬਣ ਜਾਵੇਗਾ। ਇਸ ਤਹਿਤ ਉਨ੍ਹਾਂ ਨੇ ਕਰੀਬ 35 ਅਰਬ ਅਮਰੀਕੀ ਡਾਲਰ (2.9 ਲੱਖ ਕਰੋੜ ਰੁਪਏ) ਦੀ ਲਾਗਤ ਵਾਲੇ ਨਵੇਂ ਹਵਾਈ ਅੱਡੇ ਦੇ ਪ੍ਰਾਜੈਕਟ ਦਾ ਐਲਾਨ ਕੀਤਾ ਹੈ।

5 ਰਨਵੇਅ ਅਤੇ 400 ਏਅਰਕ੍ਰਾਫਟ ਗੇਟ

ਸ਼ੇਖ ਮੁਹੰਮਦ ਨੇ ਅੱਗੇ ਦੱਸਿਆ ਕਿ ਨਵੇਂ ਹਵਾਈ ਅੱਡੇ ਨੂੰ ਅਲ ਮਕਤੂਮ ਅੰਤਰਰਾਸ਼ਟਰੀ ਹਵਾਈ ਅੱਡਾ ਕਿਹਾ ਜਾਵੇਗਾ ਅਤੇ ਇਸ ਵਿੱਚ 5 ਰਨਵੇ ਹੋਣਗੇ, 260 ਮਿਲੀਅਨ ਯਾਤਰੀਆਂ ਦੀ ਮੇਜ਼ਬਾਨੀ ਕਰਨ ਦੀ ਸਮਰੱਥਾ ਅਤੇ 400 ਏਅਰਕ੍ਰਾਫਟ ਗੇਟ ਹੋਣਗੇ। ਉਸਨੇ ਅੱਗੇ ਕਿਹਾ ਕਿ ਇਹ ਨਵਾਂ ਪ੍ਰੋਜੈਕਟ “ਸਾਡੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਲਈ ਨਿਰੰਤਰ ਅਤੇ ਸਥਿਰ ਵਿਕਾਸ” ਨੂੰ ਯਕੀਨੀ ਬਣਾਏਗਾ। ਪਹਿਲੀ ਵਾਰ ਹਵਾਬਾਜ਼ੀ ਖੇਤਰ ਵਿੱਚ ਨਵੀਂ ਹਵਾਬਾਜ਼ੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।

ਮੌਜੂਦਾ ਹਵਾਈ ਅੱਡਾ ਤੋਂ 5 ਗੁਣਾ ਹੋਵੇਗਾ ਵੱਡਾ

ਦੁਬਈ ਦੇ ਸ਼ਾਸਕ ਦਾ ਕਹਿਣਾ ਹੈ ਕਿ ਇਹ ਹਵਾਈ ਅੱਡਾ ਮੌਜੂਦਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਗੁਣਾ ਵੱਡਾ ਹੋਵੇਗਾ, ਅਤੇ ਆਉਣ ਵਾਲੇ ਸਾਲਾਂ ਵਿੱਚ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਸੰਚਾਲਨ ਨੂੰ ਇਸ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਏਅਰਪੋਰਟ ਦੀ ਪ੍ਰਮੁੱਖ ਵਿਸ਼ੇਸ਼ਤਾਵਾਂ
1 ਨਵਾਂ ਏਅਰਪੋਰਟ ਬਣਨ ਉੱਤੇ 260 ਮਿਲੀਅਨ ਯਾਤਰੀ ਕਰਨਗੇ ਸਫ਼ਰ

2.ਪੁਰਾਣੇ ਏਅਰਪੋਰਟ ਨਾਲ 5 ਗੁਣਾ ਹੋਵੇਗਾ ਵੱਡਾ

3.ਏਅਰਪੋਰਟ ਉੱਤੇ 400 ਏਅਰਕਰਾਫਟ ਅਤੇ 5 ਹੋਣਗੇ ਰਨਵੇਅ

4.ਨਵੇਂ ਏਅਰਪੋਰਟ ਉੱਤੇ 128 ਬਿਲੀਅਨ ਹੋਵੇਗਾ ਖ਼ਰਚ

5ਏਅਰਪੋਰਟ ਬਣਨ ਨਾਲ ਟੂਰਜ਼ਿਮ ਵਿੱਚ ਹੋਵੇਗਾ ਵਾਧਾ

Related post

ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25 ਕਿਲੋ ਚਾਂਦੀ ਅਤੇ ਨਕਦੀ ਚੋਰੀ

ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25…

ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਚੋਰਾਂ ਵੱਲੋਂ ਇਕ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ…
ਬਿਨਾਂ ਮੋਟੀ ਰਕਮ ਖ਼ਰਚ ਕੀਤੇ ਨਵੀਂ ਕਾਰ ਰੱਖਣ ਦਾ ਜੁਗਾੜ! ਨਾ ਲੋਨ, ਨਾ ਸਰਵਿਸ ਤੇ ਮੈਂਟੀਨੈਂਸ ਦਾ ਕੋਈ ਝੰਜਟ

ਬਿਨਾਂ ਮੋਟੀ ਰਕਮ ਖ਼ਰਚ ਕੀਤੇ ਨਵੀਂ ਕਾਰ ਰੱਖਣ ਦਾ…

ਚੰਡੀਗੜ੍ਹ, 15 ਮਈ, ਪਰਦੀਪ ਸਿੰਘ: ਮੌਜੂਦਾ ਸਮੇਂ ਹਰ ਕੋਈ ਵਧੀਆ ਲਗਜ਼ਰੀ ਕਾਰ ਖ਼ਰੀਦਣ ਦੀ ਇੱਛਾ ਰੱਖਦਾ ਏ ਪਰ ਵੱਡੀ ਡਾਊਨ ਪੇਮੈਂਟ,…
ਰਾਖੀ ਸਾਵੰਤ ਦੀ ਸਿਹਤ ਵਿਗੜੀ, ਹਸਪਤਾਲ ਭਰਤੀ

ਰਾਖੀ ਸਾਵੰਤ ਦੀ ਸਿਹਤ ਵਿਗੜੀ, ਹਸਪਤਾਲ ਭਰਤੀ

ਮੁੰਬਈ, 15 ਮਈ, ਨਿਰਮਲ : ਕਾਮੇਡੀ ਰਾਹੀਂ ਸਭ ਨੂੰ ਹਸਾਉਣ ਅਤੇ ਵਿਵਾਦਾਂ ਨਾਲ ਚਰਚਾ ਵਿਚ ਰਹਿਣ ਵਾਲੀ ਰਾਖੀ ਸਾਵੰਤ ਨਾਲ ਜੁੜੀ…