ਹਰਿਆਣਾ ‘ਚ ਨਾਇਬ ਸੈਣੀ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ

ਹਰਿਆਣਾ ‘ਚ ਨਾਇਬ ਸੈਣੀ ਸਰਕਾਰ ਨੇ ਪਾਸ ਕੀਤਾ ਫਲੋਰ ਟੈਸਟ

ਚੰਡੀਗੜ੍ਹ : ਹਰਿਆਣਾ ਵਿੱਚ ਨਵੇਂ ਮੁੱਖ ਮੰਤਰੀ ਨਾਇਬ ਸੈਣੀ ਦੀ ਸਰਕਾਰ ਨੇ ਫਲੋਰ ਟੈਸਟ ਪਾਸ ਕਰ ਲਿਆ ਹੈ। ਮੰਗਲਵਾਰ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ‘ਤੇ ਸਾਬਕਾ ਸੀਐਮ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਗੁਪਤ ਵੋਟਿੰਗ ਹੋਣੀ ਚਾਹੀਦੀ ਹੈ ਪਰ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਸਵੀਕਾਰ ਕਰ ਲਿਆ ਗਿਆ ਹੈ।

ਇਸ ਤੋਂ ਪਹਿਲਾਂ ਜਦੋਂ ਮੁੱਖ ਮੰਤਰੀ ਸੈਣੀ ਨੇ ਸਦਨ ਵਿੱਚ ਭਰੋਸੇ ਦਾ ਵੋਟ ਲਿਆ ਤਾਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਸਾਰੇ 10 ਵਿਧਾਇਕ ਸਦਨ ​​ਤੋਂ ਵਾਕਆਊਟ ਕਰ ਗਏ। ਆਜ਼ਾਦ ਉਮੀਦਵਾਰ ਬਲਰਾਜ ਕੁੰਡੂ ਵੀ ਕਾਰਵਾਈ ਛੱਡ ਕੇ ਚਲੇ ਗਏ।

ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਵ੍ਹਿਪ ਜਾਰੀ ਕੀਤਾ ਸੀ ਕਿ ਸਾਰੇ 10 ਵਿਧਾਇਕ ਵੋਟਿੰਗ ਦੌਰਾਨ ਗੈਰਹਾਜ਼ਰ ਰਹਿਣ। ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ਆ ਕੇ ਮਨੋਹਰ ਲਾਲ ਖੱਟਰ ਦੀ ਹਮਾਇਤ ਕੀਤੀ ਪਰ ਉਸ ਤੋਂ ਬਾਅਦ ਜੋ ਬੇਅਦਬੀ ਹੋਈ, ਉਹ ਦਰੋਪਦੀ ਨਾਲ ਵੀ ਨਹੀਂ ਹੋਈ।

Related post

ਚੋਣ ਡਿਊਟੀ ਵਾਲੇ ਮੁਲਾਜ਼ਮਾਂ ਲਈ ਭਾਰਤੀ ਚੋਣ ਕਮਿਸ਼ਨ ਨੇ ਲਿਆ ਵੱਡਾ ਫੈਸਲਾ

ਚੋਣ ਡਿਊਟੀ ਵਾਲੇ ਮੁਲਾਜ਼ਮਾਂ ਲਈ ਭਾਰਤੀ ਚੋਣ ਕਮਿਸ਼ਨ ਨੇ…

ਚੰਡੀਗੜ੍ਹ, 2 ਮਈ, ਨਿਰਮਲ : ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣ ਡਿਊਟੀ ’ਤੇ ਲੱਗੇ ਕਰਮਚਾਰੀਆਂ ਨੂੰ ਲੈ ਕੇ ਵੱਡਾ ਫੈਸਲਾ…
ਦਿੱਲੀ ਵਿਚ ਸਕੂਲਾਂ ਦੀ ਧਮਕੀ ਤੋਂ ਬਾਅਦ ਹਰਿਆਣਾ ਅਲਰਟ

ਦਿੱਲੀ ਵਿਚ ਸਕੂਲਾਂ ਦੀ ਧਮਕੀ ਤੋਂ ਬਾਅਦ ਹਰਿਆਣਾ ਅਲਰਟ

ਚੰਡੀਗੜ੍ਹ, 2 ਮਈ, ਨਿਰਮਲ : ਦਿੱਲੀ ਦੇ ਸਕੂਲਾਂ ’ਚ ਬੰਬ ਦੀ ਧਮਕੀ ਤੋਂ ਬਾਅਦ ਹਰਿਆਣਾ ਅਲਰਟ ’ਤੇ ਹੈ। ਸਰਕਾਰ ਨੇ ਸਾਰੇ…
ਕਾਂਗਰਸ ਨੇ ਹਰਿਆਣਾ ’ਚ ਉਮੀਦਵਾਰ ਐਲਾਨੇ

ਕਾਂਗਰਸ ਨੇ ਹਰਿਆਣਾ ’ਚ ਉਮੀਦਵਾਰ ਐਲਾਨੇ

ਚੰਡੀਗੜ੍ਹ, 26 ਅਪ੍ਰੈਲ, ਨਿਰਮਲ : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਉਮੀਦਵਾਰਾਂ ਦਾ ਐਲਾਨ ਕਰਨਾ ਸ਼ੁਰੂ ਕਰ…