ਗੋਲੀ ਚਲਾਉਣ ਵਾਲਾ ਕਾਰ ਡੀਲਰ ਗ੍ਰਿਫਤਾਰ

ਗੋਲੀ ਚਲਾਉਣ ਵਾਲਾ ਕਾਰ ਡੀਲਰ ਗ੍ਰਿਫਤਾਰ


ਸ੍ਰੀ ਮੁਕਤਸਰ ਸਾਹਿਬ,13 ਮਾਰਚ, ਨਿਰਮਲ : ਮੁਕਤਸਰ ਦੇ ਹਲਕਾ ਮਲੋਟ ’ਚ ਕਾਰ ਡੀਲਰ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਰਿਵਾਲਵਰ ਅਤੇ 5 ਜਿੰਦਾ ਕਾਰਤੂਸ ਅਤੇ ਇੱਕ ਖੋਲ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਸੌਦੇ ਨੂੰ ਲੈ ਕੇ ਹੋਈ ਲੜਾਈ ਦੌਰਾਨ ਡੀਲਰ ਨੇ ਗੋਲੀ ਚਲਾ ਦਿੱਤੀ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਮਨਦੀਪ ਸਿੰਘ ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਉਹ ਲਾਲਜੀਤ ਸਿੰਘ ਦੇ ਕਾਰ ਬਾਜ਼ਾਰ ’ਚ ਕਾਰਾਂ ਲਿਆ ਕੇ ਖਰੀਦ ਤੇ ਵੇਚਣ ਦਾ ਕੰਮ ਕਰਦਾ ਸੀ ਅਤੇ ਬਦਲੇ ’ਚ ਉਸ ਨੂੰ 5,000 ਰੁਪਏ ਮਿਲਦੇ ਸੀ। ਕੁਝ ਸਮੇਂ ਬਾਅਦ ਉਸ ਦੀ ਲਾਲਜੀਤ ਨਾਲ ਬਹਿਸ ਹੋ ਗਈ।
ਉਸ ਨੇ ਕਾਰਾਂ ਦਾ ਕੰਮ ਬੀਬੀ ਕਾਰ ਬਾਜ਼ਾਰ ਜੋ ਬੱਬੂ ਮਲੋਟ ਦਾ ਹੈ ’ਤੇ ਕਾਰਾਂ ਖੜ੍ਹੀ ਕਰਕੇ ਵੇਚਣ ਦਾ ਕੰਮ ਕਰਨ ਲੱਗਾ।

ਬੀਤੇ ਮੰਗਲਵਾਰ ਨੂੰ ਜਦੋਂ ਉਹ ਕਾਰ ਦਾ ਸੌਦਾ ਕਰਵਾ ਰਿਹਾ ਸੀ ਤਾਂ ਲਾਲਜੀਤ ਸਿੰਘ ਵੀ ਉਥੇ ਆ ਗਿਆ ਅਤੇ ਉਸ ਦਾ ਲਾਇਸੈਂਸੀ ਰਿਵਾਲਵਰ ਉਸ ਦੇ ਕੋਲ ਸੀ ਅਤੇ ਉਸ ਦੇ ਨਾਲ ਕਾਰ ਦਾ ਸੌਦਾ ਕਰਾਉਣ ਨੂੰ ਲੈ ਕੇ ਉਸ ਨਾਲ ਬਹਿਸ ਕਰਨ ਲੱਗਾ। ਅਪਣੇ ਲਾਇਸੰਸੀ ਰਿਵਾਲਵਰ ਤੋਂ ਫਾਇਰ ਕਰ ਦਿੱਤਾ ਅਤੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਮਲੋਟ ਪੁਲਿਸ ਨੇ ਲਾਲਜੀਤ ਨੂੰ ਗ੍ਰਿਫਤਾਰ ਕਰਕੇ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ

ਹੁਸ਼ਿਆਰਪੁਰ ਵਿਚ ਗੁਆਂਢੀਆਂ ਨੇ ਵਿਆਹ ਵਾਲੇ ਘਰ ’ਤੇ ਹਮਲਾ ਕਰ ਦਿੱਤਾ।
ਦੱਸਦੇ ਚਲੀਏ ਕਿ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ਵਿਚ ਦੋ ਸਾਲ ਪੁਰਾਣੇ ਹੱਤਿਆ ਦੀ ਕੋਸ਼ਿਸ਼ ਕੇਸ ਵਿਚ ਗਵਾਹੀ ਦੇਣ ਵਾਲੇ ਪਰਵਾਰ ’ਤੇ ਕਰੀਬ ਇੱਕ ਦਰਜਨ ਤੋਂ ਜ਼ਿਆਦਾ ਹਮਲਾਵਰਾਂ ਨੇ ਜਾਨ ਲੇਵਾ ਹਮਲਾ ਕਰ ਦਿੱਤਾ। ਜਿਸ ਘਰ ’ਤੇ ਹਮਲਾ ਹੋਇਆ, ਉਸ ਘਰ ਵਿਚ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਤਾਂ ਘਰ ਦੇ ਬਾਹਰ ਇੱਟਾਂ ਤੇ ਪੱਥਰ ਮਾਰੇ ਗਏ ਫਿਰ ਘਰ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਸਮਾਨ ਤੋੜਿਆ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿਚ ਹਵਾਈ ਫਾਇਰਿੰਗ ਵੀ ਕੀਤੀ।
ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਜ਼ਖਮੀ ਹੋਏ ਹਨ। ਪੂਰੀ ਘਟਨਾ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ। ਜਿਸ ਵਿਚ ਮੁਲਜ਼ਮ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦੇ ਘਰ ਵਿਚ ਬੇਟੇ ਮਨਿੰਦਰ ਸਿੰਘ ਦਾ ਵਿਆਹ ਸੀ। ਇਸ ਦੇ ਚਲਦਿਆਂ ਘਰ ਵਿਚ ਕਾਫੀ ਮਹਿਮਾਨ ਆਏ ਹੋਏ ਸੀ। ਬੀਤੇ ਦਿਨ ਰੋਜ਼ਾਨਾ ਦੀ ਤਰ੍ਹਾਂ ਪੂਰਾ ਪਰਵਾਰ ਘਰ ਦੇ ਵਿਹੜੇ ਵਿਚ ਬੈਠਾ ਸੀ। ਸ਼ਾਮ ਕਰੀਬ ਸਾਢੇ ਛੇ ਵਜੇ ਇੱਕ ਦਰਜਨ ਹਮਲਾਵਰਾਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਘਟਨਾ ਸਮੇਂ ਪਰਵਾਰ ਘਰ ਦੇ ਵਿਹੜੇ ਵਿਚ ਬੈਠ ਕੇ ਸ਼ਗਨ ਗਿਣ ਰਿਹਾ ਸੀ।
ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾਈ ਫਾਇਰ ਵੀ ਕੀਤੇ। ਘਟਨਾ ਵਿਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਜਿਨ੍ਹਾਂ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਪਰਵਾਰ ਨੇ ਹਮਲਾ ਕਰਨ ਦਾ ਇਲਜ਼ਾਮ ਪਿੰਡ ਦੇ ਹੀ ਰਹਿਣ ਵਾਲੇ ਸੁਰਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਅਤੇ ਮਨਦੀਪ ਸਿੰਘ ’ਤੇ ਲਗਾਇਆ ਹੈ। ਪੁਲਿਸ ਨੇ ਸਾਰਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ।

Related post

ਸਰਕਾਰ ਆਉਂਦੇ ਹੀ ਸੀਐਮ ’ਤੇ ਹੋਵੇਗਾ ਪਰਚਾ : ਖਹਿਰਾ

ਸਰਕਾਰ ਆਉਂਦੇ ਹੀ ਸੀਐਮ ’ਤੇ ਹੋਵੇਗਾ ਪਰਚਾ : ਖਹਿਰਾ

ਸੰਗਰੂਰ, 7 ਮਈ, ਨਿਰਮਲ : ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਕਾਂਗਰਸ ਦੀ ਸਰਕਾਰ ਆਉਂਦੇ ਹੀ ਸੀਐਮ ਮਾਨ ’ਤੇ…
Salman Khan ਸਲਮਾਨ ਫਾਇਰਿੰਗ ਮਾਮਲੇ ਵਿਚ ਪੰਜਵਾਂ ਮੁਲਜ਼ਮ ਗ੍ਰਿਫਤਾਰ

Salman Khan ਸਲਮਾਨ ਫਾਇਰਿੰਗ ਮਾਮਲੇ ਵਿਚ ਪੰਜਵਾਂ ਮੁਲਜ਼ਮ ਗ੍ਰਿਫਤਾਰ

ਮੁੰਬਈ, 7 ਮਈ, ਨਿਰਮਲ : ਮੁੰਬਈ ’ਚ ਪਿਛਲੇ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਮਾਮਲੇ ਦੀ…
ਜਾਅਲੀ ਕਾਗਜ਼ਾਂ ਰਾਹੀ ਕਰਜ਼ਾ ਲੈਣ ਵਾਲਿਆਂ ਖ਼ਿਲਾਫ਼ ਐਫਆਈਆਰ

ਜਾਅਲੀ ਕਾਗਜ਼ਾਂ ਰਾਹੀ ਕਰਜ਼ਾ ਲੈਣ ਵਾਲਿਆਂ ਖ਼ਿਲਾਫ਼ ਐਫਆਈਆਰ

ਚੰਡੀਗੜ੍ਹ, 7 ਮਈ, ਨਿਰਮਲ : ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਬਦਲ ਕਰਕੇ…