ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦੇਣ ’ਤੇ ਪੰਜਾਬ ਨੂੰ ਦੂਜਾ ਸਥਾਨ

ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦੇਣ ’ਤੇ ਪੰਜਾਬ ਨੂੰ ਦੂਜਾ ਸਥਾਨ

ਚੰਡੀਗੜ੍ਹ, 12 ਅਪ੍ਰੈਲ, ਨਿਰਮਲ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਰਗਰਮ ਭੂਮਿਕਾ ਨਿਭਾਉਣ ਅਤੇ ਵੋਟਰਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਸਾਰ ਲਈ ਦੇਸ਼ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੰਡੈਕਸ ਮਾਪਦੰਡਾਂ ਦੇ ਆਧਾਰ ’ਤੇ ਪੰਜਾਬ ਦੂਜੇ ਸਥਾਨ ’ਤੇ ਹੈ, ਜਦਕਿ ਮਹਾਰਾਸ਼ਟਰ ਪਹਿਲੇ, ਕਰਨਾਟਕ ਤੀਜੇ, ਉੱਤਰਾਖੰਡ ਚੌਥੇ ਅਤੇ ਉੱਤਰ ਪ੍ਰਦੇਸ਼ ਪੰਜਵੇਂ ਸਥਾਨ ’ਤੇ ਹੈ।

ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਸੋਸ਼ਲ ਮੀਡੀਆ ਹੈਂਡਲਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ) ਉੱਤੇ ਲੋਕ ਸਭਾ ਚੋਣਾਂ 2024, ਚੋਣਾਂ ਨਾਲ ਸਬੰਧਤ ਵੇਰਵਿਆਂ, ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਮੁੱਖ ਹਦਾਇਤਾਂ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ ਅਤੇ ਲੱਖਾਂ ਸੋਸ਼ਲ ਮੀਡੀਆ ਵਰਤੋਂਕਾਰ ਇਸ ਤੋਂ ਲਾਭ ਉਠਾਉਂਦੇ ਹਨ। ਇਸ ਤੋਂ ਇਲਾਵਾ, ਸੀ-ਵਿਜਿਲ ਐਪਲੀਕੇਸ਼ਨ ਦੁਆਰਾ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਬਾਰੇ ਸਮੇਂ-ਸਮੇਂ ਉੱਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਅੱਪਡੇਟ ਸਾਂਝੇ ਕੀਤੇ ਜਾਂਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਇਕ ਨਿਵੇਕਲੀ ਪਹਿਲਕਦਮੀ ਤਹਿਤ ਵੋਟਰਾਂ ਨੂੰ ਚੋਣ ਪ੍ਰਕਿਰਿਆਵਾਂ ਬਾਰੇ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰਨ ਲਈ ਨਿਯਮਤ ਪੋਡਕਾਸਟ ਸ਼ੁਰੂ ਕੀਤਾ ਹੈ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਚੋਣ ਪ੍ਰਕਿਰਿਆਵਾਂ ਦੇ ਮੁੱਖ ਪਹਿਲੂਆਂ, ਜਿਵੇਂ ਕਿ ਵੋਟਰ ਰਜਿਸਟ੍ਰੇਸ਼ਨ, ਵੋਟਿੰਗ ਪ੍ਰਕਿਰਿਆਵਾਂ ਅਤੇ ਨਾਗਰਿਕਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਦੀ ਮਹੱਤਤਾ ਉੱਤੇ ਚਾਨਣਾ ਪਾਉਣਾ ਹੈ ਤਾਂ ਜੋ ਵੋਟਰ ਜਾਗਰੂਕਤਾ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਦਰਸ਼ਕਾਂ ਨੂੰ ਇਸ ਪੋਡਕਾਸਟ ਰਾਹੀਂ ਮਾਹਰ ਵਿਸ਼ਲੇਸ਼ਣ ਅਤੇ ਵਿਚਾਰ-ਵਟਾਂਦਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਇਸ ਲੋਕਤੰਤਰੀ ਪ੍ਰਕਿਰਿਆ ਵਿੱਚ ਇਕ ਜਾਗਰੂਕ ਵੋਟਰ ਬਣ ਕੇ ਆਪਣੀ ਵੋਟ ਦਾ ਸਹੀ ਇਸਤਮਾਲ ਕਰ ਸਕਣ।

ਇਹ ਖ਼ਬਰ ਵੀ ਪੜ੍ਹੋ
ਪੰਜਾਬ ਦੀ ਆਈਏਐਸ ਅਧਿਕਾਰੀ ਪਰਮਪਾਲ ਕੌਰ ਵੱਲੋਂ ਵੀਆਰਐਸ ਲੈਣ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਟਿੱਪਣੀ ਤੋਂ ਬਾਅਦ ਪਰਮਪਾਲ ਕੌਰ ਭੜਕ ਗਈ ਹੈ। ਸਾਬਕਾ ਆਈਏਐਸ ਪਰਮਪਾਲ ਕੌਰ ਨੇ ਵੀ ਭਾਜਪਾ ਵਿੱਚ ਸ਼ਾਮਲ ਹੋ ਕੇ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।

ਪਰਮਪਾਲ ਕੌਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਡੀਐਨਏ ਟੈਸਟ ਕਰਾਉਣ ਵਾਲੇ ਬਿਆਨ ’ਤੇ ਜਵਾਬ ਦਿੱਤਾ। ਇੱਕ ਇੰਟਰਵਿਊ ਵਿੱਚ ਜਵਾਬ ਦਿੰਦੇ ਹੋਏ ਪਰਮਪਾਲ ਨੇ ਕਿਹਾ ਸੁਖਬੀਰ ਬਾਦਲ ਨੂੰ ਖੁਦ ਵੀ ਡੀਐਨਏ ਦੀ ਪੂਰੀ ਫੁਲਫਾਰਮ ਪਤਾ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਪਰਮਪਾਲ ਨੇ ਸੀਐਮ ਮਾਨ ਦੇ ਟਵੀਟ ਦਾ ਜਵਾਬ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਸੀਐਮ ਮਾਨ ਨੂੰ ਉਨ੍ਹਾਂ ਦੀ ਸੇਵਾਮੁਕਤੀ ਬਾਰੇ ਪਤਾ ਨਹੀਂ ਚਲਿਆ।। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਹੈ। ਉਨ੍ਹਾਂ ਨੇ ਵਲੰਟੀਅਰ ਰਿਟਾਇਰਮੈਂਟ ਲਈ ਹੈ। ਅਸਤੀਫ਼ਾ ਦੇਣ ਅਤੇ ਵਲੰਟੀਅਰ ਰਿਟਾਇਰਮੈਂਟ ਵਿਚ ਫਰਕ ਹੈ ਅਤੇ ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣ ਵਾਲਾ ਹੈ।

ਇਸ ਦੇ ਨਾਲ ਹੀ ਪਰਮਪਾਲ ਕੌਰ ਨੇ ਇੰਟਰਵਿਊ ਵਿੱਚ ਕਿਹਾ ਕਿ ਉਹ ਟਿਕਟ ਲਈ ਭਾਜਪਾ ਵਿੱਚ ਸ਼ਾਮਲ ਨਹੀਂ ਹੋਈ ਹੈ। ਟਿਕਟ ਮਿਲੇ ਜਾਂ ਨਾ ਮਿਲੇ, ਉਹ ਪੰਜਾਬ ਲਈ ਕੰਮ ਕਰੇਗੀ। ਉਹ ਕਿਸਾਨਾਂ ਦਾ ਸੁਨੇਹਾ ਕੇਂਦਰ ਤੱਕ ਪਹੁੰਚਾਉਣਾ ਚਾਹੁੰਦੀ ਹੈ। ਉਹ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਸ ਨੂੰ ਭਰੋਸਾ ਹੈ ਕਿ ਕਿਸਾਨ ਉਸ ਦਾ ਵਿਰੋਧ ਨਹੀਂ ਕਰਨਗੇ।

ਪਰਮਪਾਲ ਕੌਰ ਦੇ ਅਸਤੀਫੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਚੁੱਕੇ ਸਨ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ ਜਿਸ ਵਿੱਚ ਲਿਖਿਆ ਸੀ, ਪਰਮਪਾਲ ਕੌਰ, ਆਈਏਐਸ ਅਧਿਕਾਰੀ ਵਜੋਂ ਦਿੱਤਾ ਅਸਤੀਫਾ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੋਕ ਸਭਾ ਟਿਕਟ ਵੰਡ ਵਿੱਚ ਜਾਤੀ ਸਮੀਕਰਨ ਵਿਗੜ ਗਿਆ ਹੈ। ‘ਆਪ’ ਨੇ ਪੰਜਾਬ ਦੀਆਂ 13 ’ਚੋਂ 9 ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਰ ਇਹਨਾਂ ਵਿੱਚੋਂ ਇੱਕ ਵੀ ਹਿੰਦੂ ਚਿਹਰਾ ਨਹੀਂ ਹੈ। ਇੰਨਾ ਹੀ ਨਹੀਂ ਅਜੇ ਤੱਕ ਕਿਸੇ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਮਿਲੀ ਹੈ।

ਇਹੀ ਕਾਰਨ ਹੈ ਕਿ ‘ਆਪ’ ਦੀਆਂ 4 ਸੀਟਾਂ ਲਈ ਟਿਕਟਾਂ ਦਾ ਐਲਾਨ ਰੁਕ ਗਿਆ ਹੈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ 16 ਅਪ੍ਰੈਲ ਨੂੰ ਲੁਧਿਆਣਾ ਅਤੇ ਜਲੰਧਰ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਗੇ। ਪਰ ਇਸ ਨੂੰ ਕਿਸੇ ਐਲਾਨ ਦੀ ਬਜਾਏ ’ਆਪ’ ’ਚ ਸ਼ਾਮਲ ਹੋਣ ਲਈ ਸ਼ਰਤਾਂ ਲਾਉਣ ਵਾਲੇ ਆਗੂਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

‘ਆਪ’ ਨਾਲ ਜੁੜੇ ਸੂਤਰਾਂ ਅਨੁਸਾਰ ਹੁਣ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿੱਚ ਟਿਕਟਾਂ ਨੂੰ ਲੈ ਕੇ ਰਣਨੀਤੀ ਬਦਲ ਦਿੱਤੀ ਗਈ ਹੈ। ਪੰਜਾਬ ਵਿੱਚ ਲਗਭਗ 38.59 ਫੀਸਦੀ ਹਿੰਦੂ ਵੋਟਰ ਅਤੇ 47.4 ਫੀਸਦੀ ਮਹਿਲਾ ਵੋਟਰ ਹਨ। ਅਜਿਹੇ ’ਚ ‘ਆਪ’ ਹੁਣ ਇਨ੍ਹਾਂ 4 ਸੀਟਾਂ ਰਾਹੀਂ ਜਾਤੀ ਅਤੇ ਔਰਤਾਂ ਦਾ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਹ ਵੋਟਰ ਉਨ੍ਹਾਂ ਤੋਂ ਪੂਰੀ ਤਰ੍ਹਾਂ ਨਾਰਾਜ਼ ਨਾ ਹੋ ਜਾਣ।

‘ਆਪ’ ਦੇ ਸੂਤਰਾਂ ਅਨੁਸਾਰ ਹੁਣ ਚਰਚਾ ਕੀਤੀ ਜਾ ਰਹੀ ਹੈ ਕਿ ਗੁਰਦਾਸਪੁਰ, ਲੁਧਿਆਣਾ ਅਤੇ ਫਿਰੋਜ਼ਪੁਰ ਵਿੱਚ ਹਿੰਦੂ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਸ ਲਈ ਇੱਥੇ ਹਿੰਦੂ ਚਿਹਰਾ ਉਮੀਦਵਾਰ ਹੋਣਾ ਚਾਹੀਦਾ ਹੈ। ਖਾਸ ਕਰਕੇ ਲੁਧਿਆਣਾ ਅਤੇ ਫਿਰੋਜ਼ਪੁਰ ਨੂੰ ਲੈ ਕੇ ਇੱਕ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ।

ਜਲੰਧਰ ਤੋਂ ਮਹਿਲਾ ਉਮੀਦਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਇਸ ਦੇ ਲਈ ਕਾਂਗਰਸ ਦੀ ਇੱਕ ਮਹਿਲਾ ਆਗੂ ਵੀ ‘ਆਪ’ ਦੇ ਸੰਪਰਕ ਵਿੱਚ ਹੈ। ‘ਆਪ’ ਨੇ ਸਰਕਾਰ ਬਣਨ ’ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਵੇਖੋ ਆਉਣ ਵਾਲੇ ਦਿਨਾਂ ਵਿਚ ਆਪ ਸਰਕਾਰ ਕਿਸ ਨੂੰ ਉਮੀਦਵਾਰ ਬਣਾਉਂਦੀ ਹੈ।

Related post

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਨੇਤਾ ਸਿੰਗਲਾ ਬੀਜੇਪੀ ਵਿਚ ਸ਼ਾਮਲ

ਜਲੰਧਰ, 20 ਮਈ, ਨਿਰਮਲ : ਜਲੰਧਰ ਵਿਚ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੁਪਾਣੀ ਨੇ ਸੋਮਵਾਰ ਨੂੰ ਅਰੋੜਾ ਮਹਾਸਭਾ ਦੇ ਸਾਰੇ ਅਧਿਕਾਰੀਆਂ…
ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਪੰਜਾਬ ਵਿਚ ਲਾਏ ਡੇਰੇ

ਚੰਡੀਗੜ੍ਹ, 20 ਮਈ, ਨਿਰਮਲ : ਕੇਸੀ ਵੇਣੂਗੋਪਾਲ ਨੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਸ਼ਨੀਵਾਰ ਅਤੇ…
ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਕੈਂਸਰ ਤੋਂ ਬਚਣ ਲਈ ਅਪਣਾਓ ਇਹ ਟਿੱਪਸ

ਚੰਡੀਗੜ੍ਹ. 20 ਮਈ, ਪਰਦੀਪ ਸਿੰਘ: ਅਜੋਕੇ ਦੌਰ ਵਿੱਚ ਮਨੁੱਖ ਆਪਣੀ ਜਿੰਦਗੀ ਵਿੱਚ ਭੱਜਦੌਰ ਜਿਆਦਾ ਕਰਦਾ ਹੈ ਅਤੇ ਉਹ ਆਪਣੇ ਖਾਣ-ਪੀਣ ਵਾਲੀਆਂ…