ਪਾਕਿਸਤਾਨੀ ਟਿਕਟੌਕ ਸਟਾਰ ਮਾਂ-ਧੀ ਨੂੰ ਉਮਰਕੈਦ

ਪਾਕਿਸਤਾਨੀ ਟਿਕਟੌਕ ਸਟਾਰ ਮਾਂ-ਧੀ ਨੂੰ ਉਮਰਕੈਦ

ਇਸਲਾਮਾਬਾਦ, 4 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨੀ ਟਿਕਟੌਕ ਸਨਸਨੀ ਮੇਹਕ ਬੁਖਾਰੀ ਅਤੇ ਉਸ ਦੀ ਮਾਂ ਅੰਸਰੀਨ ਬੁਖਾਰੀ ਨੂੰ ਅਦਾਲਤ ਵੱਲੋਂ ਉਮਰਕੈਦ ਦੀ ਸਜ਼ਾ ਸੁਣਾਈ ਗਈ। ਦੋਵਾਂ ਮਾਂ-ਧੀ ਦੋਹਰੇ ਕਤਲ ਕੇਸ ਵਿੱਚ ਦੋਸ਼ੀ ਪਾਈਆਂ ਗਈਆਂ। ਇਸ ’ਤੇ ਕੋਰਟ ਨੇ ਉਨ੍ਹਾਂ ਨੂੰ ਇਸ ਸਜ਼ਾ ਦਾ ਐਲਾਨ ਕੀਤਾ। ਅੰਸਰੀਨ ਨੇ ਆਪਣੇ ਤੋਂ ਅੱਧੀ ਉਮਰ ਦੇ ਪ੍ਰੇਮੀ ਅਤੇ ਉਸ ਦੇ ਦੋਸਤ ਦਾ ਕਤਲ ਕਰ ਦਿੱਤਾ ਸੀ। ਬੁਖਾਰੀ ਨੇ ਇਸ ਅਪਰਾਧ ਵਿੱਚ ਆਪਣੀ ਮਾਂ ਦਾ ਸਾਥ ਦਿੱਤਾ। ਇਸ ’ਤੇ ਉਨ੍ਹਾਂ ਨੂੰ ਇਹ ਸਜ਼ਾ ਹੋਈ।
ਦਰਅਸਲ, 18 ਸਾਲ ਦੇ ਸਾਕਿਬ ਨਾਂ ਦੇ ਨੌਜਵਾਨ ਨੇ 43 ਸਾਲ ਦੀ ਅੰਸਰੀਨ ਨਾਲ ਸੋਸ਼ਲ ਮੀਡੀਆ ’ਤੇ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਅੰਸਰੀਨ ਨੇ ਆਪਣੇ ਤੋਂ ਅੱਧੀ ਉਮਰ ਦੇ ਇਸ ਨੌਜਵਾਨ ਨਾਲ ਰਿਸ਼ਤੇ ਵਿੱਚ ਕਾਫ਼ੀ ਅੱਗੇ ਵੱਧ ਚੁੱਕੀ ਸੀ। ਇਸ ਦੌਰਾਨ ਸਾਕਿਬ ਨੇ ਉਸ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਵੀ ਆਪਣੇ ਫੋਨ ਵਿੱਚ ਰੱਖ ਲਈਆਂ। ਅੰਸਰੀਨ ਦਾ ਦੋਸ਼ ਹੈ ਕਿ ਸਾਕਿਬ ਉਨ੍ਹਾਂ ਤਸਵੀਰਾਂ ਦੇ ਸਹਾਰੇ ਹੀ ਉਸ ਨੂੰ ਲਗਾਤਾਰ ਬਲੈਕਮੇਲ ਕਰਦਾ ਆ ਰਿਹਾ ਸੀ। ਇਸ ਮਗਰੋਂ ਅੰਸਰੀਨ ਨੇ ਕਤਲ ਦੀ ਸਾਜ਼ਿਸ਼ ਘੜੀ ਅਤੇ ਸਾਕਿਬ ਸਣੇ ਉਸ ਦੇ ਦੋਸਤ ਦੀ ਵੀ ਜਾਨ ਲੈ ਲਈ।
ਉਸ ਨੇ ਆਪਣੇ ਪ੍ਰੇਮੀ ਨੂੰ ਸਾਜ਼ਿਸ਼ ਤਹਿਤ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦਰਅਸਲ, ਅੰਸਰੀਨ ਬੁਖਾਰੀ ਆਪਣੀ ਧੀ ਮੇਹਕ ਨਾਲ ਬ੍ਰਿਟੇਨ ਦੇ ਲੀਸੈਸਟਰ ਵਿੱਚ ਰਹਿ ਰਹੀ ਸੀ। ਬੁਖਾਰੀ ਨੇ ਟੈਸਕੋ ਕਾਰ ਪਾਰਕ ਵਿੱਚ ਸਾਕਿਬ ਨੂੰ ਮਿਲਣ ਲਈ ਬੁਲਾਇਆ। ਉਨ੍ਹਾਂ ਨੇ ਸਾਕਿਬ ਦਾ ਫੋਨ ਖੋਹਣ ਦੀ ਯੋਜਨਾ ਬਣਾਈ, ਜਿਸ ਵਿੱਚ ਅੰਸਰੀਨ ਦੀਆਂ ਇਤਰਾਜ਼ਯੋਗ ਤਸਵੀਰਾਂ ਸਨ।
ਅੰਸਰੀਨ ਦੀ ਯੋਜਨਾ ਸੀ ਕਿ ਉਹ ਸਾਕਿਬ ਦਾ ਫੋਨ ਖੋਹ ਕੇ ਉਸ ਵਿੱਚੋਂ ਅਸ਼ਲੀਲ ਤਸਵੀਰਾਂ ਡਿਲੀਟ ਕਰ ਦੇਵੇਗੀ। ਜਦੋਂ ਸਾਕਿਬ, ਬੁਖਾਰੀ ਨੂੰ ਮਿਲਣ ਲਈ ਪਾਰਕ ਵਿੱਚ ਆਇਆ ਤਾਂ ਉੱਥੇ ਅੰਸਰੀਨ ਵੱਲੋਂ ਸੱਦੇ ਗਏ ਕੁਝ ਨਕਾਬਪੋਸ਼ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਸਾਕਿਬ ਅਤੇ ਉਸ ਦੇ ਦੋਸਤ ਨੇ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਕਾਰ ਵਿੱਚ ਸਵਾਰ ਹੋਏ ਅਤੇ ਨਿਕਲ ਗਏ। ਉਨ੍ਹਾਂ ਦੇ ਪਿੱਛੇ ਨਕਾਬਪੋਸ਼ ਲੋਕ ਵੀ ਗਏ। ਸਾਕਿਬ ਤੇਜ਼ ਰਫ਼ਤਾਰ ਨਾਲ ਕਾਰ ਚਲਾਉਂਦੇ ਹੋਏ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀ ਕਾਰ ਦੀ ਸੜਕ ਕੰਢੇ ਦਰੱਖਤ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵਾਂ ਨੌਜਵਾਨਾਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਗਈ ਤਹਿਕੀਕਾਤ ਅਤੇ ਸਬੂਤਾਂ ਦੇ ਆਧਾਰ ’ਤੇ ਕੋਰਟ ਨੇ ਪਾਕਿਸਤਾਨੀ ਦੀ ਟਿਕਟੌਕ ਸਟਾਰ ਮਾਂ-ਧੀ ਨੂੰ ਬੀਤੇ ਅਗਸਤ ਮਹੀਨੇ ਵਿੱਚ ਦੋਹਰੇ ਕਤਲ ਕੇਸ ਵਿੱਚ ਦੋਸ਼ੀ ਕਰਾਰ ਦੇ ਦਿੱਤਾ। ਹੁਣ ਇਨ੍ਹਾਂ ਦੋਵਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਦਿੱਤੀ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…