Lok Sabha Election 2024: ‘ਕਾਂਗਰਸੀ ਹੁੰਦੇ ਨੇ ਅਨਪੜ੍ਹ’, ਮਨੋਹਰ ਲਾਲ ਖੱਟਰ ਬਿਆਨ ਸੁਣ ਭੜਕੇ ਇਮਰਾਨ ਪ੍ਰਤਾਰਗੜ੍ਹੀ

Lok Sabha Election 2024: ‘ਕਾਂਗਰਸੀ ਹੁੰਦੇ ਨੇ ਅਨਪੜ੍ਹ’, ਮਨੋਹਰ ਲਾਲ ਖੱਟਰ ਬਿਆਨ ਸੁਣ ਭੜਕੇ ਇਮਰਾਨ ਪ੍ਰਤਾਰਗੜ੍ਹੀ

ਹਰਿਆਣਾ (18 ਅਪ੍ਰੈਲ), ਰਜਨੀਸ਼ ਕੌਰ: ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਲ ਤੋਂ ਲੋਕ ਸਭਾ ਉਮੀਦਵਾਰ ਮਨੋਹਰ ਲਾਲ ਖੱਟਰ ਦੇ ਕਾਂਗਰਸ ਨੂੰ ਲੈ ਕੇ ਦਿੱਤੇ ਗਏ ਬਿਆਨ ਉੱਤੇ ਕਾਂਗਰਸੀ ਆਗੂ ਲਗਾਤਾਰ ਉਨ੍ਹਾਂ ‘ਤੇ ਪਟਲਵਾਰ ਕਰ ਰਹੇ ਹਨ। ਇਸੇ ਲੜੀ ‘ਚ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਇਮਰਾਨ ਪ੍ਰਤਾਪਗੜ੍ਹੀ ਨੇ ਖੱਟਰ ਦੇ ਬਿਆਨ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰ ਕੇ ਲਿਖਿਆ ਕਿ, ਪਿਆਰੇ ਮਨੋਹਰ ਲਾਲ ਖੱਟਰ, ਕਾਂਗਰਸ ਦੀ ਮੈਨੀਫੈਸਟੋ ਕਮੇਟੀ ਵਿੱਚ ਪੀ ਚਿਦੰਬਰਮ, ਸ਼ਸ਼ੀ ਥਰੂਰ, ਜੈਰਾਮ ਰਮੇਸ਼, ਅਮਿਤਾਭ ਦੂਬੇ, ਗੌਰਵ ਗੋਗੋਈ, ਜਿਗਨੇਸ਼ ਮੇਵਾਨੀ, ਇਮਰਾਨ ਪ੍ਰਤਾਪਗੜ੍ਹੀ, ਪ੍ਰਵੀਨ ਚੱਕਰਵਰਤੀ ਵਰਗੀਆਂ ਮਹਾਨ ਹਸਤੀਆਂ ਹਨ।

ਇਮਰਾਨ ਪ੍ਰਤਾਪਗੜ੍ਹੀ ਨੇ ਅੱਗੇ ਲਿਖਿਆ, “ਉਨ੍ਹਾਂ ਵਿੱਚੋਂ ਹਰੇਕ ਦੀ ਡਿਗਰੀ ਅਸਲੀ ਹੈ ਅਤੇ ਇਹ ਸਾਰੇ ਤੁਹਾਡੇ ਅਤੇ ਪੀਐਮ ਮੋਦੀ ਤੋਂ ਵੱਧ ਪੜ੍ਹੇ-ਲਿਖੇ ਹਨ।” ਦੱਸਣਯੋਗ ਹੈ ਕਿ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੀ ਵੱਲੋਂ ਆਪਣੇ ਬਿਆਨ ਵਿੱਚ ਕਿਹਾ ਗਿਆ ਸੀ ਕਿ, ਕਾਂਗਰਸੀ ਲੋਕ ਪੜ੍ਹੇ-ਲਿਖੇ ਨਹੀਂ ਹੁੰਦੇ, ਅਨਪੜ੍ਹ ਹੁੰਦੇ ਹਨ, ਜੋ ਮਨ ਵਿੱਚ ਆਉਂਦਾ ਹੈ, ਮੈਨੀਫੈਸਟੋ ਬਣਾ ਲੈਂਦੇ ਹਨ।

Related post

ਹਰਿਆਣਾ ਬੀਜੇਪੀ ਵਲੋਂ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ

ਹਰਿਆਣਾ ਬੀਜੇਪੀ ਵਲੋਂ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 14 ਮਾਰਚ, ਨਿਰਮਲ : ਹਰਿਆਣਾ ਬੀਜੇਪੀ ਨੇ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਸਣੇ 6 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।…
ਹਰਿਆਣਾ ਵਿਚ ਭਾਜਪਾ-ਜਜਪਾ ਗੱਠਜੋੜ ਟੁੱਟਿਆ

ਹਰਿਆਣਾ ਵਿਚ ਭਾਜਪਾ-ਜਜਪਾ ਗੱਠਜੋੜ ਟੁੱਟਿਆ

ਹਰਿਆਣਾ ਦੇ ਸੀਐਮ ਨੇ ਦਿੱਤਾ ਅਸਤੀਫ਼ਾਚੰਡੀਗੜ੍ਹ, 12 ਮਾਰਚ, ਨਿਰਮਲ : ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ…
ਐਸਵਾਈਐਲ ’ਤੇ ਪੰਜਾਬ-ਹਰਿਆਣਾ ਦੀ ਬੈਠਕ ਬੇਨਤੀਜਾ

ਐਸਵਾਈਐਲ ’ਤੇ ਪੰਜਾਬ-ਹਰਿਆਣਾ ਦੀ ਬੈਠਕ ਬੇਨਤੀਜਾ

ਚੰਡੀਗੜ੍ਹ, 29 ਦਸੰਬਰ, ਨਿਰਮਲ : ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਬਣਾਉਣ ਦੇ ਮੁੱਦੇ ’ਤੇ ਹੋਈ ਮੀਟਿੰਗ ਵੀ…