ਕਲਯੁੱਗੀ ਪੁੱਤਰ ਵਲੋਂ ਪਿਉ ਦਾ ਕਤਲ

ਕਲਯੁੱਗੀ ਪੁੱਤਰ ਵਲੋਂ ਪਿਉ ਦਾ ਕਤਲ


ਰੋਹਤਕ, 24 ਅਪ੍ਰੈਲ, ਨਿਰਮਲ : ਰੋਹਤਕ ’ਚ ਬੁੱਧਵਾਰ ਨੂੰ ਬੇਟੇ ਨੇ ਆਪਣੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ। ਉਸ ਨੇ ਡੰਡੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ ਅਤੇ ਫਿਰ ਉਸ ਨੂੰ ਘਸੀਟ ਕੇ ਗਲੀ ’ਚ ਲੈ ਗਿਆ। ਇੱਥੇ ਲੋਕਾਂ ਨੇ ਬਜ਼ੁਰਗ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ 80 ਸਾਲਾ ਚਤਰ ਸਿੰਘ ਵਾਸੀ ਪਿੰਡ ਚਮਰੀਆ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ। ਪੁਲਸ ਨੇ ਐਫਐਸਐਲ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ।

ਡੀਐਸਪੀ ਵਿਦਿਆਨੰਦ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਚਤਰ ਸਿੰਘ ਦਾ ਕਤਲ ਉਸ ਦੇ ਹੀ ਲੜਕੇ ਨੇ ਕੀਤਾ ਹੈ। ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਪੁਲਸ ਦੀ ਮੁੱਢਲੀ ਪੜਤਾਲ ਅਨੁਸਾਰ ਚਤਰ ਸਿੰਘ ਖੇਤਾਂ ਵਿੱਚ ਰਹਿੰਦਾ ਸੀ। ਉਹ ਘਰ ਖਾਣਾ ਖਾਣ ਲਈ ਹੀ ਆਉਂਦਾ ਸੀ। ਉਸ ਦੇ 2 ਪੁੱਤਰ ਹਨ। ਇਨ੍ਹਾਂ ਵਿੱਚੋਂ ਛੋਟਾ ਪੁੱਤਰ ਸਤਿਆਵਾਨ ਨਸ਼ੇ ਦਾ ਆਦੀ ਹੈ ਅਤੇ ਅਣਵਿਆਹਿਆ ਹੈ। ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਉਹ ਪਹਿਲਾਂ ਵੀ ਲੜਦਾ ਰਿਹਾ ਹੈ।

ਬੁੱਧਵਾਰ ਨੂੰ ਚਤਰ ਸਿੰਘ ਖੇਤ ਤੋਂ ਘਰ ਖਾਣਾ ਖਾਣ ਆਇਆ ਸੀ। ਜਦੋਂ ਉਹ ਘਰ ਬੈਠਾ ਖਾਣਾ ਖਾ ਰਿਹਾ ਸੀ ਤਾਂ ਉਸਦਾ ਪੁੱਤਰ ਸਤਿਆਵਾਨ ਵੀ ਉਥੇ ਆ ਗਿਆ। ਜਿਸ ਤੋਂ ਬਾਅਦ ਉਸ ਨੇ ਚਤਰ ਸਿੰਘ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਚਤਰ ਸਿੰਘ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਨੂੰ ਖੂਨ ਵਹਿਣ ਲੱਗਾ। ਇਸ ਤੋਂ ਬਾਅਦ ਪੁੱਤਰ ਚਤਰ ਸਿੰਘ ਨੂੰ ਘੜੀਸ ਕੇ ਗਲੀ ਵਿੱਚ ਲੈ ਗਿਆ। ਜਿੱਥੇ ਉਹ ਲਾਸ਼ ਨੂੰ ਛੱਡ ਕੇ ਫਰਾਰ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ

ਲੁਧਿਆਣਾ ’ਚ ਸਾਬਕਾ ਸਿਹਤ ਮੰਤਰੀ ਮਰਹੂਮ ਸਤਪਾਲ ਗੋਸਾਈਂ ਦੇ ਪੋਤੇ ਭਾਜਪਾ ਆਗੂ ਅਮਿਤ ਗੋਸਾਈਂ ਨੂੰ ਪਾਕਿਸਤਾਨੀ ਮੋਬਾਈਲ ਨੰਬਰ ਤੋਂ ਕਾਲ ਆਈ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਮ ਹਰਜੀਤ ਸਿੰਘ ਦੱਸਿਆ। ਉਸ ਨੇ ਆਪਣੇ ਆਪ ਨੂੰ ਸੀਆਈਡੀ ਵਿੱਚ ਤਾਇਨਾਤ ਮੁਲਾਜ਼ਮ ਦੱਸਿਆ। ਇਹ ਮਾਮਲਾ 28 ਮਾਰਚ ਦਾ ਹੈ। ਅਮਿਤ ਗੋਸਾਈ ਨੇ ਬੀਤੇ ਦਿਨ ਥਾਣਾ ਡਵੀਜ਼ਨ ਨੰਬਰ 2 ਵਿੱਚ ਇਸ ਸਬੰਧੀ ਸ਼ਿਕਾਇਤ ਦਿੱਤੀ ਹੈ।

ਇਸ ’ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਅਮਿਤ ਦੀ ਸੁਰੱਖਿਆ ਲਈ ਅਹਿਮ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਅਮਿਤ ਗੋਸਾਈ ਨੇ ਦੱਸਿਆ ਕਿ ਇਹ ਘਟਨਾ 28 ਮਾਰਚ ਦੀ ਹੈ। ਉਹ ਆਪਣੇ ਘਰ ਹੀ ਮੌਜੂਦ ਸੀ। ਫਿਰ ਉਸ ਦੇ ਮੋਬਾਈਲ ’ਤੇ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਇਹ ਪਾਕਿਸਤਾਨ ਦਾ ਨੰਬਰ ਸੀ।

ਫੋਨ ਕਰਨ ਵਾਲੇ ਨੇ ਆਪਣੀ ਪਛਾਣ ਹਰਜੀਤ ਸਿੰਘ ਵਜੋਂ ਦੱਸੀ ਅਤੇ ਆਪਣੇ ਆਪ ਨੂੰ ਸੀਆਈਡੀ ਕਰਮਚਾਰੀ ਵਿਭਾਗ ਵਿੱਚ ਤਾਇਨਾਤ ਦੱਸਿਆ। ਉਸ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਅਮਿਤ ਦਾ ਕਹਿਣਾ ਹੈ ਕਿ ਫੋਨ ਕਰਨ ਵਾਲੇ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ ਹੈ। ਦੋਸ਼ੀ ਨੇ ਆਪਣਾ ਫੋਨ ਬੰਦ ਕਰ ਦਿੱਤਾ ਹੈ। ਇਸ ਸਬੰਧੀ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 506 ਤਹਿਤ ਕਾਰਵਾਈ ਕੀਤੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੇ ਪੀਸੀਆਰ ਗਸ਼ਤ ਨੂੰ ਵੀ ਸਮੇਂ-ਸਮੇਂ ’ਤੇ ਗੋਸਾਈ ਪਰਿਵਾਰ ਦੀ ਸੁਰੱਖਿਆ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਮਾਮਲੇ ਵਿੱਚ ਸਾਈਬਰ ਸੈੱਲ ਦੇ ਨਾਲ-ਨਾਲ ਸੀਆਈਡੀ ਵਿਭਾਗ ਤੋਂ ਉਕਤ ਮੁਲਜ਼ਮਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

Related post

ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ ਨਹੀਂ, ਜਾਂਚ ਹਾਲੇ ਵੀ ਜਾਰੀ : ਟਰੂਡੋ

ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ…

ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ : ਜੈਸ਼ੰਕਰ ਔਟਵਾ, 6 ਮਈ,ਨਿਰਮਲ : ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿਚ 3 ਭਾਰਤੀਆਂ ਦੀ…
ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ

ਮੰਤਰੀ ਦੇ ਨੌਕਰ ਦੇ ਘਰੋਂ ਮਿਲੇ ਕਰੋੜਾਂ ਰੁਪਏ

ਝਾਰਖੰਡ , 6 ਮਈ,ਨਿਰਮਲ : ਰਾਂਚੀ ਵਿਚ ਸੋਮਵਾਰ ਨੂੰ ਈਡੀ ਨੇ 9 ਟਿਕਾਣਿਆਂ ’ਤੇ ਰੇਡ ਕੀਤੀ। ਇਸ ਵਿਚ ਇੰਜੀਨੀਅਰ ਅਤੇ ਨੇਤਾਵਾਂ…
ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ ਝੰਡੇ, ਫਰਿਜ਼ਨੋ ’ਚ ਪਹਿਲੇ ਸਿੱਖ ਜੱਜ ਵਜੋਂ ਹੋਈ ਨਿਯੁਕਤੀ

ਰਾਜ ਸਿੰਘ ਬਧੇਸ਼ਾ ਨੇ ਅਮਰੀਕਾ ’ਚ ਗੱਡੇ ਕਾਬਲੀਅਤ ਦੇ…

ਫਰਿਜ਼ਨੋ, 5 ਮਈ, ਪਰਦੀਪ ਸਿੰਘ: ਕੈਲੀਫ਼ੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ ਰਾਜ ਸਿੰਘ ਬਧੇਸ਼ਾ ਨੂੰ ਫਰਿਜ਼ਨੋ ਕਾਊਂਟੀ ਸੁਪੀਰੀਅਰ ਕੋਰਟ ਦਾ ਨਵਾਂ…