ਪਰਿਵਾਰ ਨਾਲ ਝਗੜਾ ਕਰਕੇ ਨਾਬਾਲਿਗਾ ਰੇਲਵੇ ਸਟੇਸ਼ਨ ਜਾ ਬੈਠੀ, ਨੌਕਰੀ ਦਿਵਾਉਣ ਬਹਾਨੇ ਨੌਜਵਾਨ ਲੈ ਗਿਆ ਨਾਲ, ਫਿਰ ਵੀਹ ਦਿਨ ਤੱਕ…ਜਾਣੋ ਕੀ ਹੋਇਆ

ਪਰਿਵਾਰ ਨਾਲ ਝਗੜਾ ਕਰਕੇ ਨਾਬਾਲਿਗਾ ਰੇਲਵੇ ਸਟੇਸ਼ਨ ਜਾ ਬੈਠੀ, ਨੌਕਰੀ ਦਿਵਾਉਣ ਬਹਾਨੇ ਨੌਜਵਾਨ ਲੈ ਗਿਆ ਨਾਲ, ਫਿਰ ਵੀਹ ਦਿਨ ਤੱਕ…ਜਾਣੋ ਕੀ ਹੋਇਆ

ਲੁਧਿਆਣਾ,1 ਮਈ, ਪਰਦੀਪ ਸਿੰਘ : ਲੁਧਿਆਣਾ ਤੋਂ ਇਕ ਨਾਬਾਲਿਗ ਲੜਕੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦਾ ਆਪਣੇ ਪਰਿਵਾਰ ਨਾਲ ਲੜਾਈ ਹੋਈ ਸੀ ਉਸਤੋਂ ਬਾਅਦ ਲੜਕੀ ਢੰਡਾਰੀ ਕਲਾਂ ਰੇਲਵੇ ਸਟੇਸ਼ਨ ਉੱਤੇ ਜਾ ਕੇ ਬੈਠ ਗਈ ਅਤੇ ਇਸ ਦੌਰਾਨ ਇਕ ਨੌਜਵਾਨ ਦੀ ਨਜ਼ਰ ਲੜਕੀ ਉੱਤੇ ਪਈ। ਨੌਜਵਾਨ ਲੜਕੀ ਨੂੰ ਕਮਰਾ ਅਤੇ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਆਪਣੇ ਕਮਰੇ ਵਿੱਚ ਲੈ ਗਿਆ। ਜਿਥੇ ਪਹਿਲਾ ਹੋਰ ਨੌਜਵਾਨ ਬੈਠੇ ਸਨ। ਮੁਲਜ਼ਮਾਂ ਅਤੇ ਉਸਦੇ ਸਾਥੀਆਂ ਨੇ 20 ਦਿਨਾਂ ਤੱਕ ਜਬਰ ਜਨਾਹ ਕੀਤਾ ਅਤੇ ਕੁੜੀ ਨਾਲ ਕੁੱਟਮਾਰ ਵੀ ਕਰਦੇ ਰਹੇ।

ਘਰੋਂ ਲੜ ਕੇ ਗਈ ਕੁੜੀ ਨਾਲ ਜਬਰ ਜਨਾਹ

ਪੀੜਤ ਲੜਕੀ ਕਿਸੇ ਤਰ੍ਹਾਂ ਉਨ੍ਹਾ ਦੀ ਚੁਗਲ ਵਿਚੋਂ ਨਿਕਲ ਕੇ ਪਰਿਵਾਰ ਕੋਲ ਵਾਪਸ ਪਹੁੰਚੀ ਅਤੇ ਲੜਕੀ ਨੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਅਤੇ ਪੁਲਿਸ ਨੇ ਮੁਲਜ਼ਮਾਂ ਉੱਤੇ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ।ਪੁਲਿਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਅਧਿਕਾਰੀ ਨੇ ਕੀਤੇ ਵੱਡੇ ਖੁਲਾਸੇ
ਜਗਤਪੁਰੀ ਪੁਲਿਸ ਚੌਕੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਆਪਣੀ ਜਾਣ-ਪਛਾਣ ਵਾਲੇ ਨੌਜਵਾਨ ਨਾਲ ਗੱਲ ਕਰਦੀ ਸੀ ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਝਿੜਕਿਆ ਅਤੇ ਉਹ ਗੁੱਸੇ ਵਿੱਚ ਆ ਕੇ ਘਰੋਂ ਚਲੀ ਗਈ। ਉਹ 8 ਅਪ੍ਰੈਲ ਨੂੰ ਘਰੋਂ ਚਲੀ ਗਈ ਸੀ। ਉਸ ਦੇ ਪਰਿਵਾਰਕ ਮੈਂਬਰ 16 ਅਪਰੈਲ ਨੂੰ ਪੁਲਿਸ ਕੋਲ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਇਸ ਤੋਂ ਬਾਅਦ ਪੁਲਿਸ ਨੇ ਨਾਬਾਲਿਗਾ ਦੀ ਭਾਲ ਕੀਤੀ।
25 ਅਪ੍ਰੈਲ ਨੂੰ ਬਦਮਾਸ਼ ਲੜਕੀ ਨੂੰ ਮੱਲੀ ਫਾਰਮ ਹਾਊਸ ਨੇੜੇ ਛੱਡ ਕੇ ਫਰਾਰ ਹੋ ਗਏ।

ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਨਾਬਾਲਿਗਾ ਵੱਲੋਂ ਪੁਲਿਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਉਹ ਆਪਣੇ ਪਰਿਵਾਰ ਤੋਂ ਨਾਰਾਜ਼ ਹੋ ਕੇ ਘਰੋਂ ਚਲੀ ਗਈ ਸੀ। ਉਹ ਢੰਡਾਰੀ ਰੇਲਵੇ ਸਟੇਸ਼ਨ ‘ਤੇ ਬੈਠੀ ਸੀ। ਉਸ ਸਮੇਂ ਉਸ ਦੀ ਮੁਲਾਕਾਤ ਸੁਖਵੀਰ ਨਾਂ ਦੇ ਲੜਕੇ ਨਾਲ ਹੋਈ। ਸੁਖਵੀਰ ਉਸ ਨੂੰ ਕੋਈ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਕਮਰੇ ਵਿਚ ਲੈ ਗਿਆ। ਜਿੱਥੇ ਸੁਖਵੀਰ ਦੇ ਦੋ ਦੋਸਤ ਸੋਨੂੰ ਅਤੇ ਦੀਪਕ ਪਹਿਲਾਂ ਹੀ ਮੌਜੂਦ ਸਨ।ਤਿੰਨਾਂ ਨੌਜਵਾਨਾਂ ਨੇ ਵਾਰੀ-ਵਾਰੀ ਉਸ ਨਾਲ ਜਬਰ ਜਨਾਹ ਕੀਤਾ। ਮੁਲਜ਼ਮ ਸੁਖਵੀਰ ਮੁੱਲਾਂਪੁਰ ਦਾ ਰਹਿਣ ਵਾਲਾ ਹੈ ਅਤੇ ਵਿਆਹਿਆ ਹੋਇਆ ਹੈ, ਜਦਕਿ ਬਾਕੀ ਸੋਨੀ ਅਤੇ ਦੀਪਕ ਪਰਵਾਸੀ ਹਨ।

Related post

ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21 ਲੋਕਾਂ ਦੀ ਗਰਮੀ ਦੇ ਕਹਿਰ ਕਾਰਨ ਮੌਤ

ਚਾਰਧਾਮ ਯਾਤਰਾ ਤੋਂ ਆਈ ਬੁਰੀ ਖ਼ਬਰ, ਹੁਣ ਤੱਕ 21…

ਉੱਤਰਾਖੰਡ, 21 ਮਈ, ਪਰਦੀਪ ਸਿੰਘ: ਚਾਰਧਾਮ ਯਾਤਰਾ 10 ਮਈ ਤੋਂ ਸ਼ੁਰੂ ਹੋਈ ਹੈ। ਹੁਣ ਤੱਕ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ…
ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ ਮੌਤ, 30 ਜ਼ਖਮੀ, ਐਮਰਜੈਂਸੀ ਲੈਂਡਿੰਗ

ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਟਰਬੂਲੈਂਸ ਨਾਲ ਯਾਤਰੀ ਦੀ…

ਨਵੀਂ ਦਿੱਲੀ, 21 ਮਈ, ਪਰਦੀਪ ਸਿੰਘ: ਸਿੰਗਾਪੁਰ ਏਅਰਲਾਈਨਜ਼ ਦੀ ਫਲਾਈਟ ‘ਚ ਏਅਰ ਟਰਬੂਲੈਂਸ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ…
ਰੇਲ ਦੀ ਪਟੜੀ ’ਤੇ ਟਰੈਕਟਰ ਲੈ ਕੇ ਚੜਿ੍ਹਆ ਨੌਜਵਾਨ

ਰੇਲ ਦੀ ਪਟੜੀ ’ਤੇ ਟਰੈਕਟਰ ਲੈ ਕੇ ਚੜਿ੍ਹਆ ਨੌਜਵਾਨ

ਜਲੰਧਰ, 21 ਮਈ, ਨਿਰਮਲ : ਜਲੰਧਰ ਵਿਚ ਭੋਗਪੁਰ ਦੇ ਕਸਬਾ ਕਾਲਾ ਬੱਕਰਾ ਦੇ ਕੋਲ ਜੱਲੋਵਾਲ ਰੇਲਵੇ ਪਟੜੀ ’ਤੇ ਦੇਰ ਸ਼ਾਮ ਇੱਕ…