ਮੁੱਖ ਮੰਤਰੀ ਮਾਨ ਨੇ ਕੀਤਾ ਐਲਾਨ, ਭਲਕੇ ਵੰਡੇ ਜਾਣਗੇ ਨਿਯੁਕਤੀ ਪੱਤਰ
- ਤਾਜ਼ਾ ਖਬਰਾਂਪੰਜਾਬ
- March 6, 2024 6:28 pm...
- No Comment
- 93
ਚੰਡੀਗੜ੍ਹ : ਅੱਜ ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਗਿਆ ਭਲਕੇ 2487 ਨਿਯੁਕਤੀ ਪੱਤਰ ਵੰਡੇ ਜਾਣਗੇ । ਉਨ੍ਹਾਂ ਕਿਹਾ ਕਿ ਇਸ ਵਿਚ ਪੰਜਾਬ ਪੁਲਿਸ ਦੀਆਂ 1750 ਅਸਾਮੀਆਂ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਹੀ ਜਾਣ ਪਰ ਅਸੀ ਪੰਜਾਬ ਨੂੰ ਰੰਗਲਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣੀ।CM ਨੇ ਨੇ ਬਜਟ ਕਿਤਾਬਚੇ ‘ਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਗਾਉਣ ਦੇ ਪਿੱਛੇ ਦਾ ਰਾਜ਼ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਪਣੇ ਭਾਸ਼ਣ ਵਿੱਚ ਚੰਡੀਗੜ੍ਹ ਮੇਅਰ ਚੋਣਾਂ ਦਾ ਵੀ ਜ਼ਿਕਰ ਕੀਤਾ।
ਇਹ ਖ਼ਬਰ ਵੀ ਪੜ੍ਹੋ
ਅਮਰੀਕਾ ਤੇ ਹੂਤੀ ਬਾਗੀਆਂ ਵਿਚਾਲੇ ਚਲ ਰਿਹਾ ਰੇੜਕਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇਸੇ ਤਰ੍ਹਾਂ ਹੁਣ ਫਿਰ ਹੂਤੀ ਬਾਗੀਆਂ ਨੇ ਅਮਰੀਕੀ ਜੰਗੀ ਬੇੜਿਆਂ ’ਤੇ ਹਮਲਾ ਕੀਤਾ ਹੈ। ਦੱਸਦੇ ਚਲੀਏ ਕਿ ਈਰਾਨ ਸਮਰਥਿਤ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਅਮਰੀਕਾ ਦੇ ਦੋ ਜੰਗੀ ਬੇੜਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਹੂਤੀ ਸੰਗਠਨ ਦੇ ਬੁਲਾਰੇ ਯਾਹਿਆ ਸਾਰਿਆ ਨੇ ਟੈਲੀਵਿਜ਼ਨ ’ਤੇ ਜਾਰੀ ਬਿਆਨ ’ਚ ਇਹ ਵੱਡਾ ਦਾਅਵਾ ਕੀਤਾ ਹੈ। ਹੂਤੀ ਬਾਗੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲਾਲ ਸਾਗਰ ’ਚ ਅਮਰੀਕਾ ਦੇ ਦੋ ਜੰਗੀ ਬੇੜਿਆਂ ’ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। ਹਾਲਾਂਕਿ ਹੁਣ ਤੱਕ ਇਸ ਬਾਰੇ ਅਮਰੀਕਾ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।
ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ, ਹੂਤੀ ਬਾਗੀ ਫਲਸਤੀਨ ਦੇ ਸਮਰਥਨ ਵਿੱਚ ਲਾਲ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਅੰਤਰਰਾਸ਼ਟਰੀ ਸ਼ਿਪਿੰਗ ਮਾਰਗਾਂ ’ਤੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਹਮਲਿਆਂ ਕਾਰਨ ਕਈ ਵਪਾਰਕ ਫਰਮਾਂ ਨੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਦੀ ਬਜਾਏ ਲੰਬੇ ਰੂਟ ਰਾਹੀਂ ਆਪਣੇ ਜਹਾਜ਼ ਦੱਖਣੀ ਅਫਰੀਕਾ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਵਿਸ਼ਵ ਵਿੱਚ ਮਹਿੰਗਾਈ ਵਧਣ ਦੀ ਸੰਭਾਵਨਾ ਹੈ। ਨਾਲ ਹੀ, ਹਾਉਤੀ ਬਾਗੀਆਂ ਦੇ ਹਮਲੇ ਨੇ ਪੂਰੇ ਅਰਬ ਖੇਤਰ ਵਿੱਚ ਇਜ਼ਰਾਈਲ-ਹਮਾਸ ਯੁੱਧ ਦੇ ਫੈਲਣ ਦਾ ਖਤਰਾ ਵਧਾ ਦਿੱਤਾ ਹੈ। ਅਮਰੀਕਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਦੀ ਸੁਰੱਖਿਆ ਲਈ ਨਿਗਰਾਨੀ ਵਧਾ ਦਿੱਤੀ ਹੈ। ਹਾਲਾਂਕਿ ਹੂਤੀ ਬਾਗੀ ਅਮਰੀਕੀ ਜੰਗੀ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਅਮਰੀਕਾ ਦੇ ਜੰਗੀ ਜਹਾਜ਼ਾਂ ਨੇ ਪੂਰਬ ’ਚ ਹੂਤੀ ਬਾਗੀਆਂ ਦੇ ਕਈ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਹੈ।