ਮਨੁੱਖ ਨਾਲ ਸੰਪਰਕ ਕਰ ਸਕਦੇ ਨੇ ਏਲੀਅਨ!

ਮਨੁੱਖ ਨਾਲ ਸੰਪਰਕ ਕਰ ਸਕਦੇ ਨੇ ਏਲੀਅਨ!

ਚੰਡੀਗੜ੍ਹ, 6 ਸਤੰਬਰ (ਸ਼ਾਹ) : ਏਲੀਅਨਜ਼ ਦਾ ਨਾਮ ਸੁਣਦਿਆਂ ਹੀ ਹਰ ਕਿਸੇ ਵਿਚ ਏਲੀਅਨਾਂ ਬਾਰੇ ਜਾਣਨ ਦੀ ਜਗਿਆਸਾ ਵਧ ਜਾਂਦੀ ਐ। ਇਸੇ ਕਰਕੇ ਜ਼ਿਆਦਾਤਰ ਲੋਕ ਏਲੀਅਨਜ਼ ’ਤੇ ਬਣੀਆਂ ਫਿਲਮਾਂ ਦੇਖਣੀਆਂ ਜ਼ਿਆਦਾ ਪਸੰਦ ਕਰਦੇ ਨੇ ਪਰ ਹੁਣ ਵਿਗਿਆਨੀਆਂ ਵੱਲੋਂ ਵੱਡਾ ਦਾਅਵਾ ਕੀਤਾ ਜਾ ਰਿਹਾ ਏ ਕਿ ਜਲਦ ਹੀ ਏਲੀਅਨ ਧਰਤੀ ’ਤੇ ਵਸਦੇ ਮਨੁੱਖਾਂ ਨਾਲ ਸੰਪਰਕ ਕਰ ਸਕਦੇ ਨੇ। ਜੇਕਰ ਅਜਿਹਾ ਹੋਇਆ ਤਾਂ ਕੀ ਹੋਵੇਗਾ?


ਤੁਸੀਂ ਏਲੀਅਨਜ਼ ’ਤੇ ਬਣੀ ਬਾਲੀਵੁੱਡ ਫਿਲਮ ‘ਕੋਈ ਮਿਲ ਗਿਆ’ ਤਾਂ ਜ਼ਰੂਰ ਦੇਖੀ ਹੋਵੇਗੀ, ਜਿਸ ਵਿਚ ਰਿਤਿਕ ਰੌਸ਼ਨ ਆਪਣੇ ਸਾਇੰਟਿਸਟ ਪਿਤਾ ਵੱਲੋਂ ਬਣਾਏ ਯੰਤਰ ਜ਼ਰੀਏ ਏਲੀਅਨਾਂ ਨਾਲ ਸੰਪਰਕ ਕਰ ਲੈਂਦਾ ਏ ਅਤੇ ਫਿਰ ਏਲੀਅਨ ਧਰਤੀ ’ਤੇ ਆ ਜਾਂਦੇ ਨੇ।


ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਵਿਗਿਆਨੀਆਂ ਵੱਲੋਂ ਵੀ ਕੁੱਝ ਅਜਿਹਾ ਹੀ ਵੱਡਾ ਦਾਅਵਾ ਕੀਤਾ ਜਾ ਰਿਹਾ ਏ। ਜਿਸ ਵਿਚ ਕਿਹਾ ਗਿਆ ਏ ਕਿ ਮਨੁੱਖ ਦਾ ਸੰਪਰਕ ਹੁਣ ਏਲੀਅਨਾਂ ਨਾਲ ਹੋ ਚੁੱਕਿਆ ਏ ਅਤੇ ਹੁਣ ਵਿਗਿਆਨੀਆਂ ਵੱਲੋਂ ਏਲੀਅਨਜ਼ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਐ। ਵਿਗਿਆਨੀਆਂ ਦਾ ਕਹਿਣਾ ਏ ਕਿ ਏਲੀਅਨਜ਼ 2029 ਤੱਕ ਧਰਤੀ ਨਾਲ ਸੰਪਰਕ ਕਰ ਸਕਦੇ ਨੇ।


ਦਰਅਸਲ ਸਾਲ 2002 ਵਿਚ ਨਾਸਾ ਨੇ ਡਾਟਾ ਭੇਜਣ ਅਤੇ ਕਮਿਊਨੀਕੇਸਨਜ਼ ਸਥਾਪਿਤ ਕਰਨ ਦੇ ਲਈ ਪਾਇਨੀਰ 10 ਪ੍ਰੋਬ ਦੇ ਲਈ ਰੇਡੀਓ ਤਰੰਗਾਂ ਭੇਜੀਆਂ ਸਨ। ਇਹ ਸਿਗਨਲ ਸਾਡੇ ਪਲੈਨੈੱਟ ਤੋਂ ਕਰੀਬ 27 ਪ੍ਰਕਾਸ਼ ਸਾਲ ਦੂਰ ਮੌਜੂਦ ਇਕ ਤਾਰੇ ਤੱਕ ਵੀ ਪਹੁੰਚ ਗਿਆ ਸੀ।

ਵਿਗਿਆਨੀਆਂ ਨੂੰ ਉਮੀਦ ਐ ਕਿ ਇਸ ਸਿਗਨਲ ਨੂੰ ਏਲੀਅਨਜ਼ ਨੇ ਇੰਟਰਸੈਪਟ ਕੀਤਾ ਜੋ ਆਪਣਾ ਜਵਾਬ ਧਰਤੀ ’ਤੇ ਵਾਪਸ ਭੇਜ ਸਕਦੇ ਨੇ।
ਵਿਗਿਆਨੀਆਂ ਦਾ ਮੰਨਣਾ ਏ ਕਿ ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਮੁਲਾਕਾਤ ਵੀ ਏਲੀਅਨਾਂ ਦੇ ਨਾਲ ਹੋ ਸਕਦੀ ਐ। ਅਜਿਹਾ ਹੋਣ ਨਾਲ ਬ੍ਰਹਿਮੰਡ ’ਚ ਤੈਰ ਰਹੇ ਕਈ ਗ੍ਰਹਿਆਂ ਦੇ ਰਹੱਸ ਖੁੱਲ੍ਹ ਜਾਣਗੇ ਅਤੇ ਮਨੁੱਖ ਦੀ ਪਹੁੰਚ ਹੋਰ ਗ੍ਰਹਿਆਂ ਤੱਕ ਹੋਰ ਸੁਰੱਖਿਅਤ ਹੋ ਸਕਦੀ ਐ।


ਹਾਲਾਂਕਿ ਇਹ ਸਭ ਕੁੱਝ ਏਲੀਅਨਾਂ ਦੇ ਵਿਵਹਾਰ ’ਤੇ ਨਿਰਭਰ ਕਰਦਾ ਏ ਕਿ ਮਨੁੱਖ ਵੱਲੋਂ ਭੇਜੇ ਗਏ ਸੰਦੇਸ਼ਾਂ ਦਾ ਕੀ ਜਵਾਬ ਦਿੰਦੇ ਨੇ। ਕੈਲੇਫੋਰਨੀਆ ਯੂਨੀਵਰਸਿਟੀ ਦੇ ਖਗੋਲ ਸਾਸ਼ਤਰੀ ਅਤੇ ਅਧਿਐਨ ਦੇ ਕੋ-ਆਥਰ ਹਾਰਵਰਡ ਇਸਾਕਸਨ ਦੇ ਅਨੁਸਾਰ ਇਹ ਅਮਰੀਕੀ ਖਗੋਲ ਸਾਸ਼ਤਰੀ ਕਾਰਲ ਸਾਗਨ ਦਾ ਇਕ ਪ੍ਰਸਿੱਧ ਆਈਡੀਆ ਸੀ, ਜਿਨ੍ਹਾਂ ਨੇ ਇਸ ਨੂੰ ਫਿਲਮ ਕੰਟੈਕਟ ਵਿਚ ਇਕ ਪਲਾਟ ਥੀਮ ਦੇ ਰੂਪ ਵਿਚ ਵਰਤੋਂ ਕੀਤਾ ਸੀ।


ਬਾਲੀਵੁੱਡ ਦੀ ਫਿਲਮ ਕੋਈ ਮਿਲ ਗਿਆ ਵੀ ਅਜਿਹੇ ਸਿਗਨਲ ਭੇਜਣ ਦੀ ਤਕਨੀਕ ਤੇ ਅਧਾਰਿਤ ਸੀ ਜੋ ਏਲੀਅਨਾਂ ਤੱਕ ਪਹੁੰਚ ਜਾਂਦੇ ਨੇ ਅਤੇ ਉਹ ਸਿਗਨਲ ਦੇ ਜ਼ਰੀਏ ਧਰਤੀ ’ਤੇ ਪਹੁੰਚ ਜਾਂਦੇ ਨੇ ਪਰ ਕੋਈ ਨੁਕਸਾਨ ਨਹੀਂ ਕਰਦੇ ਪਰ ਇਹ ਕਿਸੇ ਫਿਲਮੀ ਕਹਾਣੀ ਦੀ ਸਕਰਿਪਟ ਨਹੀਂ ਬਲਕਿ ਅਸਲ ਸੱਚਾਈ ਐ।
ਜੇਕਰ ਵਿਗਿਆਨੀਆਂ ਦੀ ਏਲੀਅਨਜ਼ ਦੇ ਨਾਲ ਗੱਲਬਾਤ ਸ਼ੁਰੂ ਹੋ ਗਈ ਤਾਂ ਵੱਡੀਆਂ ਖੋਜਾਂ ਦੀ ਦਿਸ਼ਾ ਵਿਚ ਇਹ ਕਦਮ ਕਾਰਗਰ ਸਾਬਤ ਹੋ ਸਕਦਾ ਏ ਕਿਉਂਕਿ ਇਹ ਮੰਨਿਆ ਜਾਂਦਾ ਏ ਕਿ ਏਲੀਅਨਾਂ ਕੋਲ ਮਨੁੱਖਾਂ ਨਾਲੋਂ ਬਿਹਤਰ ਤਕਨੀਕ ਮੌਜੂਦ ਐ।


ਇਸ ਖੋਜ ਵਿਚ ਧਰਤੀ ਤੋਂ ਵੋਏਗਰ 1, ਵੋਏਗਰ 2, ਪਾਇਨੀਰ 10 ਅਤੇ ਪਾਇਨੀਰ 11 ਅਤੇ ਨਿਊ ਹੋਰਿਜ਼ਨਸ ਨੂੰ ਭੇਜੇ ਗਏ ਸਿਗਨਲ ਦੀ ਵਰਤੋਂ ਕੀਤੀ ਗਈ ਸੀ। ਇਸ ਦੇ ਜ਼ਰੀਏ ਵਿਗਿਆਨੀਆਂ ਨੇ ਮੈਪਿੰਗ ਕੀਤੀ ਕਿ ਬ੍ਰਹਿਮੰਡ ਵਿਚ ਭੇਜੇ ਜਾਣ ’ਤੇ ਸਿਗਨਲ ਕਿੱਥੋਂ ਤੱਕ ਫੈਲ ਸਕਦੇ ਨੇ।

ਐਸਟਰੋਨਾਮਿਕਲ ਸੁਸਾਇਟੀ ਦੇ ਜਨਰਲ ਵਿਚ ਪ੍ਰਕਾਸ਼ਤ ਅਧਿਐਨ ਅਨੁਸਾਰ ਵਿਗਿਆਨੀ ਡਾਟਾ ਅਤੇ ਟੈਲੀਮੇਟਰੀ ਡਾਟਾ ਡਾਊਨਲੋਡ ਕਰਨ ਦੇ ਲਈ ਇਨ੍ਹਾਂ ਪੁਲਾੜ ਯਾਨਾਂ ਨੇ ਡੀਪ ਸਟੇਸ਼ਨ ਨੈੱਟਵਰਕ ਰੇਡੀਓ ਐਂਟੀਨਾ ਦੇ ਨਾਲ ਸੰਚਾਰ ਕੀਤਾ ਏ, ਜਿਨ੍ਹਾਂ ਦੇ ਏਲੀਅਨਜ਼ ਤੱਕ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਐ।


ਦੱਸ ਦਈਏ ਕਿ ਹੁਣ ਵਿਗਿਆਨੀਆਂ ਵੱਲੋਂ ਉਮੀਦ ਜਤਾਈ ਜਾ ਰਹੀ ਐ ਕਿ ਕਿਸੇ ਵੇਲੇ ਵੀ ਏਲੀਅਨ ਵਿਗਿਆਨੀਆਂ ਵੱਲੋਂ ਭੇਜੇ ਗਏ ਸੰਦੇਸ਼ ਦਾ ਜਵਾਬ ਦੇ ਸਕਦੇ ਨੇ, ਉਹ ਜਵਾਬ ਕੀ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਫਿਲਹਾਲ ਵਿਗਿਆਨੀਆਂ ਵੱਲੋਂ ਇਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਐ।

Related post

ਏਲੀਅਨ ਕੋਲ ਮਹਾਂਸ਼ਕਤੀ ਹੈ ? ਅਮਰੀਕਾ ਨੇ ਜਾਰੀ ਕੀਤੀ UFO ਰਿਪੋਰਟ

ਏਲੀਅਨ ਕੋਲ ਮਹਾਂਸ਼ਕਤੀ ਹੈ ? ਅਮਰੀਕਾ ਨੇ ਜਾਰੀ ਕੀਤੀ…

ਵਾਸ਼ਿੰਗਟਨ : ਕੀ ਏਲੀਅਨ ਧਰਤੀ ‘ਤੇ ਆ ਗਏ ਹਨ ? ਕੀ ਏਲੀਅਨਾਂ ਕੋਲ ਮਹਾਂਸ਼ਕਤੀ ਹਨ ਅਤੇ ਉਹ ਸਾਡੀ ਧਰਤੀ ਦੀ ਯਾਤਰਾ…
ਨਾਸਾ ਨੇ ਖੋਜੀ ‘ਸੁਪਰ ਅਰਥ’, ਕੀ ਤੁਸੀਂ ਜਾਣਦੇ ਹੋ ਕਿ ਇਹ ਕਿਹੋ ਜਿਹੀ ਹੈ ?

ਨਾਸਾ ਨੇ ਖੋਜੀ ‘ਸੁਪਰ ਅਰਥ’, ਕੀ ਤੁਸੀਂ ਜਾਣਦੇ ਹੋ…

ਨਿਊਯਾਰਕ : ਸਾਡੇ ਕੋਲ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇੱਕ “ਸੁਪਰ-ਅਰਥ” ਗ੍ਰਹਿ ਦੀ ਖੋਜ ਕੀਤੀ…
ਕੀ ਤੁਸੀਂ ਧਰਤੀ ਦੇ ‘ਏਅਰਗਲੋ’ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ ਹਨ ?

ਕੀ ਤੁਸੀਂ ਧਰਤੀ ਦੇ ‘ਏਅਰਗਲੋ’ ਦੀਆਂ ਸ਼ਾਨਦਾਰ ਤਸਵੀਰਾਂ ਦੇਖੀਆਂ…

ਨਿਊਯਾਰਕ : ਅਮਰੀਕੀ ਪੁਲਾੜ ਏਜੰਸੀ ਨਾਸਾ ਨਿਯਮਿਤ ਤੌਰ ‘ਤੇ ਸਾਡੇ ਬ੍ਰਹਿਮੰਡ ਦੀਆਂ ਸ਼ਾਨਦਾਰ ਤਸਵੀਰਾਂ ਖਿੱਚਦੀ ਹੈ। ਨਾਸਾ ਦਾ ਇੰਸਟਾਗ੍ਰਾਮ ਹੈਂਡਲ ਉਹਨਾਂ…