2 ਜਣੇ ਭਾਖੜਾ ਨਹਿਰ ਵਿਚ ਡੁੱਬੇ

2 ਜਣੇ ਭਾਖੜਾ ਨਹਿਰ ਵਿਚ ਡੁੱਬੇ


ਰੋਪੜ, 26 ਅਪ੍ਰੈਲ, ਨਿਰਮਲ : ਸ਼ੁੱਕਰਦਾਰ ਦੇਰ ਰਾਤ ਇੱਕ ਧਾਰਮਿਕ ਸਮਾਗਮ ਸੀ ਜਿਸ ਦੇ ਲਈ ਦੂਰ ਦੂਰ ਤੋਂ ਰਿਸ਼ਤੇਦਾਰ ਆਏ ਹੋਏ ਸੀ। ਪਿੰਡ ਦੇ ਨਾਲ ਭਾਖੜਾ ਨਹਿਰ ਵਗ ਰਹੀ ਸੀ। ਜਿਸ ਵਿਚ ਤਿੰਨ ਰਿਸ਼ਤੇਦਾਰ ਨਹਾਉਣ ਲਈ ਪੁੱਜੇ ਸੀ ਜਿਸ ਤੋਂ ਬਾਅਦ ਨਹਾਉਂਦੇ ਸਮੇਂ ਇੱਕ ਨੌਜਵਾਨ ਦਾ ਪੈਰ ਤਿਲਕਣ ਕਾਰਨ ਡੁੱਬਣ ਲੱਗਾ, ਉਸ ਨੂੰ ਬਚਾਉਣ ਲਈ ਉਸ ਦਾ ਜੀਜਾ ਵਿੱਕੀ ਵੀ ਕੁੱਦ ਪਿਆ। ਉਸ ਦੌਰਾਨ ਉਹ ਵੀ ਡੁੱਬ ਗਿਆ।

ਸਾਬਕਾ ਸਰਪੰਚ ਬਾਲੀ ਸਿੰਘ ਨੇ ਦੱਸਿਆ ਕਿ ਉਸ ਦਾ ਦੋਹਤਾ ਹਨੀਫ ਉਰਫ ਵਿੱਕੀ ਅਤੇ ਹਨੀਫ ਦਾ ਸਾਲਾ ਦਿਲਸ਼ਾਦ ਮੁਹੰਮਦ ਉਰਫ ਰਿੱਕੀ ਅਤੇ ਇੱਕ ਹੋਰ ਨੌਜਵਾਨ ਬਾਈਕ ਧੋਣ ਅਤੇ ਨਹਾਉਣ ਲਈ ਭਾਖੜਾ ਨਹਿਰ ਦੇ ਕਿਨਾਰੇ ਗਏ ਸੀ। ਨਹਾਉਂਦੇ ਸਮੇਂ ਦਿਲਸ਼ਾਦ ਡੁੱਬਣ ਲੱਗਾ ਤਾਂ ਉਹ ਨੁੂੰ ਬਚਾਉਣ ਲਈ ਹਨੀਫ ਨੇ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਦੋਵੇਂ ਜਣੇ ਪਾਣੀ ਵਿਚ ਡੁੱਬ ਗਏ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ

ਲੁਧਿਆਣਾ ਦੇ ਤਾਜਪੁਰ ਹਾਈਵੇਅ ਪੁਲ ਤੇ ਸ਼ੁੱਕਰਵਾਰ ਸਵੇਰੇ ਵਾਪਰੇ ਸੜਕ ਹਾਦਸੇ ਵਿਚ ਤੇਜ਼ ਰਫਤਾਰ ਟਰੱਕ ਡਰਾਈਵਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਡਰਾਈਵਰ ਨੇ ਅੱਗੇ ਜਾ ਰਹੇ ਦੂਜੇ ਟਰੱਕ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਕੈਬਿਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ।

ਮ੍ਰਿਤਕ ਡਰਾਈਵਰ ਸਟੇਅਰਿੰਗ ਅਤੇ ਕੈਬਿਨ ਵਿਚਕਾਰ ਫਸ ਗਿਆ। ਮਰਨ ਵਾਲੇ ਡਰਾਈਵਰ ਦਾ ਨਾਂ ਸੁਖਦੇਵ ਹੈ। ਉਹ ਗੱਡੀ ਨੂੰ ਝੰਡਾਲੀ ਤੋਂ ਫਗਵਾੜਾ ਲੈ ਕੇ ਜਾ ਰਿਹਾ ਸੀ। ਟਰੱਕ ਡਰਾਈਵਰ ਅਰਜੁਨ ਨੇ ਦੱਸਿਆ ਕਿ ਉਹ ਪਾਨੀਪਤ ਤੋਂ ਸ੍ਰੀਨਗਰ ਬਲਾਕ ਲੈ ਕੇ ਜਾ ਰਿਹਾ ਸੀ। ਉਸ ਦਾ ਟਰੱਕ ਸਮਰਾਲਾ ਚੌਕ ਨੇੜੇ ਤਾਜਪੁਰ ਪੁਲ ਤੋਂ ਕਰੀਬ 20 ਜਾਂ 30 ਕਿਲੋਮੀਟਰ ਦੀ ਰਫ਼ਤਾਰ ਨਾਲ ਜਾ ਰਿਹਾ ਸੀ।

ਤੇਜ਼ ਰਫਤਾਰ ਟਰੱਕ ਚਾਲਕ ਨੇ ਉਸ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਉਸ ਨੇ ਟਰੱਕ ਵਿੱਚੋਂ ਬਾਹਰ ਆ ਕੇ ਦੇਖਿਆ ਕਿ ਉਸ ਨੂੰ ਪਿੱਛੇ ਤੋਂ ਟੱਕਰ ਮਾਰਨ ਵਾਲੇ ਡਰਾਈਵਰ ਦੀ ਮੌਤ ਹੋ ਚੁੱਕੀ ਸੀ। ਉਸ ਦੇ ਕੰਨਾਂ ਵਿੱਚ ਹੈਡਫੋਨ ਲੱਗੇ ਹੋਏ ਸਨ।

ਉਸ ਨੇ ਰੌਲਾ ਪਾ ਕੇ ਲੰਘ ਰਹੇ ਟਰੱਕ ਡਰਾਈਵਰਾਂ ਨੂੰ ਰੋਕ ਲਿਆ। ਮ੍ਰਿਤਕ ਡਰਾਈਵਰ ਨੂੰ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਟਰੈਫਿਕ ਜ਼ੋਨ ਇੰਚਾਰਜ ਦੀਪਕ ਕੁਮਾਰ ਘਟਨਾ ਵਾਲੀ ਥਾਂ ’ਤੇ ਪੁੱਜੇ।

ਪੁਲਿਸ ਮੁਲਾਜ਼ਮਾਂ ਨੇ ਐਨਐਚਆਈ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ਤੇ ਕਟਰ ਮਸ਼ੀਨ ਬੁਲਾਈ ਗਈ ਅਤੇ ਕੈਬਿਨ ਵੀ ਕੱਟਿਆ ਗਿਆ ਪਰ ਫਿਰ ਵੀ ਮ੍ਰਿਤਕ ਡਰਾਈਵਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਆਖਰਕਾਰ ਕਰੇਨ ਦੀ ਮਦਦ ਨਾਲ ਕੈਬਿਨ ਤੋਂ ਸਟੀਅਰਿੰਗ ਸੀਟ ਨੂੰ ਖਿੱਚ ਕੇ ਲਾਸ਼ ਨੂੰ ਬਾਹਰ ਕੱਢਣ ਵਿਚ ਕਰੀਬ 3 ਘੰਟੇ ਲੱਗ ਗਏ। ਮ੍ਰਿਤਕ ਸੁਖਦੇਵ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।

Related post

ਆਡਿਓ ਨੂੰ ਲੈ ਕੇ ਬਿੱਟੂ ਦਾ ਬੈਂਸ ‘ਤੇ ਪਲਟਵਾਰ, ਕਿਹਾ- ਆਈ.ਟੀ. ਵਿਭਾਗ ‘ਚ ਕਰਾਂਗਾ ਸ਼ਿਕਾਇਤ

ਆਡਿਓ ਨੂੰ ਲੈ ਕੇ ਬਿੱਟੂ ਦਾ ਬੈਂਸ ‘ਤੇ ਪਲਟਵਾਰ,…

ਲੁਧਿਆਣਾ, 19 ਮਈ, ਪਰਦੀਪ ਸਿੰਘ: ਲੁਧਿਆਣਾ ‘ਚ ਅੱਜ (ਐਤਵਾਰ) ਭਾਜਪਾ ਉਮੀਦਵਾਰ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਵਾਇਰਲ ਹੋ…
ਚੋਣਾਂ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੁੰਦੈ ਰਾਮ ਰਹੀਮ

ਚੋਣਾਂ ਤੋਂ ਪਹਿਲਾਂ ਇਹ ਕੰਮ ਕਰਨਾ ਚਾਹੁੰਦੈ ਰਾਮ ਰਹੀਮ

ਚੰਡੀਗੜ੍ਹ, 19 ਮਈ, ਪਰਦੀਪ ਸਿੰਘ: ਸਾਧਵੀ ਯੌਨ ਸੋਸ਼ਣ ਅਤੇ ਕਤਲ ਕੇਸ ਵਿਚ ਸਜ਼ਾ ਕੱਟ ਰਿਹਾ ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ…
BSF ‘ਚ ਗੁਰੱਪ B ਤੇ C ਅਸਾਮੀਆਂ ਲਈ ਮੰਗੀਆਂ ਅਰਜ਼ੀਆਂ, ਇਸ ਡਾਇਰੈਕਟ ਲਿੰਕ ਰਾਹੀਂ ਕਰੋ ਅਪਲਾਈ

BSF ‘ਚ ਗੁਰੱਪ B ਤੇ C ਅਸਾਮੀਆਂ ਲਈ ਮੰਗੀਆਂ…

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ : ਸੀਮਾ ਸੁਰੱਖਿਆ ਬਲ ਨੇ ਗਰੁੱਪ ਬੀ ਤੇ ਗਰੁੱਪ ਸੀ ਅਧੀਨ ਵੱਖ-ਵੱਖ ਅਹੁਦਿਆਂ ‘ਤੇ ਭਰਤੀ…