ਪ੍ਰਧਾਨ ਮੰਤਰੀ ਬਣਿਆ ਤਾਂ ਸਭ ਤੋਂ ਪਹਿਲਾਂ ਕਾਰਬਨ ਟੈਕਸ ਹਟੇਗਾ : ਪੌਇਲੀਐਵ

ਪ੍ਰਧਾਨ ਮੰਤਰੀ ਬਣਿਆ ਤਾਂ ਸਭ ਤੋਂ ਪਹਿਲਾਂ ਕਾਰਬਨ ਟੈਕਸ ਹਟੇਗਾ : ਪੌਇਲੀਐਵ

ਹੈਲੀਫੈਕਸ, 18 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਇਕ ਵੱਡੀ ਰੈਲੀ ਕਰਦਿਆਂ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਬਣੇ ਤਾਂ ਜਸਟਿਨ ਟਰੂਡੋ ਦੀਆਂ ਕਾਰਬਨ ਟੈਕਸ ਵਰਗੀਆਂ ਨੀਤੀਆਂ ਖਤਮ ਕਰ ਦੇਣਗੇ। ਹੈਲੀਫੈਕਸ ਪੁੱਜੇ ਟੋਰੀ ਆਗੂ ਨੇ 45 ਮਿੰਟ ਦੇ ਭਾਸ਼ਣ ਦੌਰਾਨ ਕਿਹਾ ਕਿ ‘ਅਪ੍ਰੈਲ ਫੂਲ’ ਵਾਲੇ ਦਿਨ ਕੈਨੇਡਾ ਵਾਸੀਆਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਜਦੋਂ ਕਾਰਬਨ ਟੈਕਸ 23 ਫੀ ਸਦੀ ਵਧ ਜਾਵੇਗਾ। ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੌਇਲੀਐਵ ਨੇ ਮੁਲਕ ਦੀ ਆਰਥਿਕਤਾ, ਲੋਕ ਸੁਰੱਖਿਆ ਅਤੇ ਹਾਊਸਿੰਗ ਵਰਗੇ ਮੁੱਦੇ ਵੀ ਛੋਹੇ।

ਬੀਅਰ ’ਤੇ ਟੈਕਸ ਦਾ ਵੀ ਕੰਜ਼ਰਵੇਟਿਵ ਆਗੂ ਨੇ ਕੀਤਾ ਵਿਰੋਧ

ਚੋਣ ਪ੍ਰਚਾਰ ਵਰਗੀ ਰੈਲੀ ਵਿਚ ਪੁੱਜੇ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਤਕਰੀਬਨ 10 ਸਾਲ ਪਹਿਲਾਂ ਭਾਰਤ ਤੋਂ ਕੈਨੇਡਾ ਆਏ ਰਾਹੁਲ ਤਿਵਾੜੀ ਨੇ ਕਿਹਾ ਕਿ ਵਧਦੀ ਮਹਿੰਗਾਈ ਨੇ ਉਨ੍ਹਾਂ ਨੂੰ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਰਹਿਣ-ਸਹਿਣ ਦਾ ਰੋਜ਼ਾਨਾ ਖਰਚਾ ਵਧਦਾ ਜਾ ਰਿਹਾ ਹੈ ਪਰ ਇਸ ਨੂੰ ਕਾਬੂ ਹੇਠ ਲਿਆਉਣ ਲਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ। ਪਿਅਰੇ ਪੌਇਲੀਐਵ ਨੇ ਆਖਿਆ ਕਿ 70 ਫੀ ਸਦੀ ਕੈਨੇਡੀਅਨ ਕਾਰਬਨ ਟੈਕਸ ਦਾ ਵਿਰੋਧ ਕਰ ਰਹੇ ਹਨ ਜਦਕਿ ਮੁਲਕ ਦੇ 70 ਫੀ ਸਦੀ ਪ੍ਰੀਮੀਅਰ ਵੀ ਇਸ ਦੇ ਹੱਕ ਵਿਚ ਨਹੀਂ। ਸਾਡੀ ਪਾਰਟੀ ਵੱਲੋਂ ਇਸ ਮੁੱਦੇ ’ਤੇ ਹਾਊਸ ਆਫ ਕਾਮਨਜ਼ ਵਿਚ ਐਮਰਜੰਸੀ ਬਹਿਸ ਕਰਵਾਉਣ ਦਾ ਸੱਦਾ ਵੀ ਦਿਤਾ ਗਿਆ ਹੈ। ਟੋਰੀ ਆਗੂ ਦੀ ਟੀ-ਸ਼ਰਟ ’ਤੇ ਵੀ ‘ਐਕਸ ਦਾ ਟੈਕਸ’ ਲਿਖਿਆ ਹੋਇਆ ਸੀ ਅਤੇ ਉਨ੍ਹਾਂ ਨੇ ਜਦੋਂ ਭੀੜ ਤੋਂ ਪੁੱਛਿਆ ਕਿ ਕੌਣ-ਕੌਣ ਕਾਰਬਨ ਟੈਕਸ ਖਤਮ ਕਰਵਾਉਣਾ ਚਾਹੁੰਦਾ ਹੈ ਤਾਂ ਹਰ ਪਾਸਿਉਂ ਆਵਾਜ਼ਾਂ ਉਠਣ ਲੱਗੀਆਂ।

ਹੈਲੀਫੈਕਸ ਵਿਖੇ ਚੋਣ ਪ੍ਰਚਾਰ ਵਾਂਗ ਕੀਤੀ ਵੱਡੀ ਰੈਲੀ

ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਈਸਟ ਕੋਸਟ ਵੱਲ ਆਪਣੀ ਹਮਾਇਤ ਵਧਾਉਣ ਦੇ ਯਤਨ ਕਰ ਰਹੀ ਹੈ ਅਤੇ ਹੈਲੀਫੈਕਸ ਵਿਖੇ ਐਤਵਾਰ ਦੀ ਰੈਲੀ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਨਿਊ ਬ੍ਰਨਜ਼ਵਿਕ ਵਿਖੇ ਵੀ ਚੋਣ ਪ੍ਰਚਾਰ ਵਰਗੀ ਰੈਲੀ ਕੀਤੀ ਗਈ। ਪੌਇਲੀਐਵ ਸਿਰਫ ਕਾਰਬਨ ਟੈਕਸ ’ਤੇ ਹੀ ਨਹੀਂ ਰੁਕੇ, ਉਨ੍ਹਾਂ ਨੇ ਪਹਿਲੀ ਅਪ੍ਰੈਲ ਤੋਂ ਬੀਅਰ ’ਤੇ ਵਧ ਰਹੇ ਟੈਕਸ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੇ ਅਪ੍ਰੈਲ ਫੂਲ ਟੈਕਸ ਕੈਨੇਡਾ ਵਾਸੀਆਂ ’ਤੇ ਵੱਡਾ ਬੋਝ ਪਾਉਣਗੇ।

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…