ਕਾਰ ਸਵਾਰਾਂ ਕੋਲੋਂ 10 ਲੱਖ ਰੁਪਏ ਬਰਾਮਦ

ਕਾਰ ਸਵਾਰਾਂ ਕੋਲੋਂ 10 ਲੱਖ ਰੁਪਏ ਬਰਾਮਦ


ਕਪੂਰਥਲਾ, 19 ਮਾਰਚ, ਨਿਰਮਲ : ਕਪੂਰਥਲਾ ਵਿਚ ਪੁਲਿਸ ਨੇ ਢਿਲਵਾਂ ਹਾਈਟੈਕ ਨਾਕੇ ’ਤੇ ਗੱਡੀਆਂ ਦੀ ਚੈਕਿੰਗ ਦੌਰਾਨ ਕਾਰ ਸਵਾਰ ਨੌਜਵਾਨਾਂ ਕੋਲੋਂ 10 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਸਬੰਧ ਵਿਚ ਨੌਜਵਾਨ ਕੋਈ ਦਸਤਾਵੇਜ਼ ਨਹੀਂ ਦਿਖਾ ਸਕੇ।
ਪੈਸੇ ਮਿਲਣ ਦੀ ਸੂਚਨਾ ’ਤੇ ਮੌਕੇ ’ਤੇ ਪਹੁੰਚੇ ਡੀਐਸਪੀ ਭੁਲੱਥ ਸੁਰਿੰਦਰ ਪਾਲ ਨੇ ਨੌਜਵਾਨਾਂ ਤੋਂ ਪੁਛਗਿੱਛ ਕੀਤੀ। ਦੇਰ ਰਾਤ ਨੌਜਵਾਨ ਮਿਲੇ ਪੈਸਿਆਂ ਬਾਰੇ ਕਾਗਜ਼ਾਤ ਪੇਸ਼ ਨਹੀਂ ਕਰ ਸਕੇ।

ਢਿਲਵਾਂ ਥਾਣੇ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ 10 ਲੱਖ ਰੁਪਏ ਦੀ ਨਕਦੀ ਜ਼ਬਤ ਕਰਕੇ ਸੂਚਨਾ ਇਨਕਮ ਟੈਕਸ ਵਿਭਾਗ ਨੂੰ ਦੇ ਦਿੱਤੀ ਗਈ। ਐਸਐਚਓ ਅਨੁਸਾਰ ਦੇਰ ਸ਼ਾਮ ਢਿਲਵਾਂ ਥਾਣਾ ਪੁਲਿਸ ਦੁਆਰਾ ਹਾਈਟੈਕ ਨਾਕੇ ’ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਅੰਮ੍ਰਿਤਸਰ ਵਲੋਂ ਆ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਨੌਜਵਾਨਾਂ ਤੋਂ ਪੁਛਗਿੱਛ ਕੀਤੀ ਗਈ।

ਨੌਜਵਾਨਾਂ ਨੇ ਅਪਣਾ ਨਾਂ ਸ਼ਿਵਕਾਂਤ ਅਤੇ ਅਨੂਪ ਦੱਸਿਆ। ਕਾਰ ਦੀ ਤਲਾਸ਼ੀ ਦੌਰਾਨ ਉਸ ਵਿਚ ਪਏ ਬੈਗ ਤੋਂ 10 ਲੱਖ ਰੁਪਏ ਬਰਾਮਦ ਹੋਏ। ਨੌਜਵਾਨਾਂ ਤੋਂ ਨਕਦੀ ਸਬੰਧੀ ਪੁਛਗਿੱਛ ਕੀਤੀ ਗਈ ਤਾਂ ਉਹ ਕੋਈ ਤਸੱਲੀਪੂਰਵਕ ਜਵਾਬ ਨਹੀਂ ਦੇ ਸਕੇ। ਇਸ ਤੋਂ ਬਾਅਦ ਪੁਲਿਸ ਸਾਰੀ ਜਾਣਕਾਰੀ ਇਨਕਮ ਟੈਕਸ ਅਧਿਕਾਰੀਆਂ ਨੂੰ ਦਿੱਤੀ।

ਇਹ ਵੀ ਪੜ੍ਹੋ

ਫਾਜ਼ਿਲਕਾ ਵਿਚ ਅਫੀਮ ਦੀ ਖੇਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਦੇ ਫਾਜ਼ਿਲਕਾ ਵਿਚ ਬੀਐਸਐਫ ਦੀ ਇੰਟੈਲੀਜੈਂਸ ਵਿੰਗ ਨੇ ਸਰਹੱਦੀ ਇਲਾਕੇ ਵਿਚ ਕੀਤੀ ਜਾ ਰਹੀ ਨਾਜਾਇਜ਼ ਪੋਸਤ ਦੀ ਖੇਤੀ ਨੂੰ ਜ਼ਬਤ ਕੀਤਾ ਹੈ। ਇਸ ਅਪਰੇਸ਼ਨ ਵਿਚ ਬੀਐਸਐਫ ਦੇ ਨਾਲ ਪੰਜਾਬ ਪੁਲਿਸ ਦੀ ਟੀਮਾਂ ਵੀ ਸ਼ਾਮਲ ਸੀ। ਮੁਢਲੀ ਜਾਂਚ ਵਿਚ ਪੁਲਿਸ ਨੇ ਫਿਲਹਾਲ ਕਰੀਬ 14.47 ਕਿਲੋ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਇਸ ਨੂੰ ਲੈ ਕੇ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੀ ਇੰਟੈਲਜੈਂਸ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿਚ ਵੱਡੇ ਪੱਧਰ ’ਤੇ ਪੋਸਤ ਦੀ ਖੇਤੀ ਕੀਤੀ ਜਾ ਰਹੀ ਸੀ। ਜਿਸ ਦੀ ਖੇਤੀ ’ਤੇ ਪਾਬੰਦੀ ਹੈ। ਸੂਚਨਾ ਦੇ ਆਧਾਰ ’ਤੇ ਸਰਹੱਦੀ ਇਲਾਕੇ ਦੀ ਜਾਂਚ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਦੁਆਰਾ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਗਈ। ਪਿੰਡ ਚੱਕ ਖੇਵਾ ਢਾਣੀ ਦੇ ਕੋਲ ਹੋ ਰਹੀ ਇੱਕ ਸ਼ੱਕੀ ਖੇਤੀ ਬਾਰੇ ਪਤਾ ਚਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਉਕਤ ਜਗ੍ਹਾ ’ਤੇ ਰੇਡ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਜਿਸ ਨੂੰ ਪੰਜਾਬ ਪੁਲਿਸ ਦੁਆਰਾ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।
ਪੁਲਿਸ ਨੇ ਦੇਖਿਆ ਕਿ ਅਫੀਮ ਦੇ ਬੂਟਿਆਂ ਦੇ ਨਾਲ ਸਰ੍ਹੋਂ ਦੀ ਫਸਲ ਦੇ ਬੂਟੇ ਵੀ ਲਗਾਏ ਗਏ ਸੀ। ਜਿਸ ਨਾਲ ਕਿਸੇ ਨੂੰ ਸ਼ੱਕ ਨਾ ਹੋਵੇ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਖੇਤ ਤੋਂ ਟੀਮ ਨੇ ਸਾਰੇ ਪੋਸਤ ਦੇ ਬੂਟੇ ਪੁੱਟ ਦਿੱਤੇ।

Related post

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਸਵਾਤੀ ਮਾਲੀਵਾਲ ਦੇ ਘਰ ਪੁੱਜੀ ਦਿੱਲੀ ਪੁਲਿਸ

ਸਵਾਤੀ ਮਾਲੀਵਾਲ ਦੇ ਘਰ ਪੁੱਜੀ ਦਿੱਲੀ ਪੁਲਿਸ

ਨਵੀਂ ਦਿੱਲੀ, 16 ਮਈ, ਨਿਰਮਲ : ‘ਆਪ’ ਸਾਂਸਦ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ ਵਿਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਪੀਏ…
ਪੁਲਿਸ ਨੇ 13 ਡਰੱਗ ਤਸਕਰ ਕੀਤ ਕਾਬੂ

ਪੁਲਿਸ ਨੇ 13 ਡਰੱਗ ਤਸਕਰ ਕੀਤ ਕਾਬੂ

ਜਲੰਧਰ, 12 ਮਈ, ਨਿਰਮਲ : ਪੰਜਾਬ ਦੇ ਜਲੰਧਰ ਤੋਂ ਸ਼ਨੀਵਾਰ ਨੂੰ 48 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਕਤ ਮਾਮਲੇ ਵਿੱਚ ਥਾਣਾ…