Lok Sabha Election ਸੀਐਮ ਨੇ ਸ਼ੈਰੀ ਕਲਸੀ ਦੇ ਹੱਕ ਵਿਚ ਕੀਤੀ ਰੈਲੀ

Lok Sabha Election ਸੀਐਮ ਨੇ ਸ਼ੈਰੀ ਕਲਸੀ ਦੇ ਹੱਕ ਵਿਚ ਕੀਤੀ ਰੈਲੀ

ਗੁਰਦਾਸਪੁਰ, 25 ਅਪ੍ਰੈਲ, ਨਿਰਮਲ : ਗੁਰਦਾਸਪੁਰ ਤੋਂ ਆਪ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ਵਿਚ ਸੀਐਮ ਭਗਵੰਤ ਮਾਨ ਨੇ ਰੈਲੀ ਕੀਤੀ। ਰੈਲੀ ਵਿਚ ਸੀਐਮ ਮਾਨ ਨੇ ਉਮੀਦਵਾਰ ਸ਼ੈਰੀ ਕਲਸੀ ਨੁੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਸ਼ੈਰੀ ਕਲਸੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਲਈ ਕਿਹਾ।

ਪੰਜਾਬ ਵਿੱਚ 13-0 ਦਾ ਟੀਚਾ ਹਾਸਲ ਕਰਨ ਲਈ ਸੀ.ਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਵਿੱਚ ਜਾਣਗੇ। ਸੀਐਮ ਮਾਨ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ ਸੀ। ਚੋਣਾਂ ਤੱਕ ਸੀ.ਐਮ ਮਾਨ ਦਾ ਪੂਰਾ ਫੋਕਸ ਪੰਜਾਬ ’ਤੇ ਹੋਣ ਵਾਲਾ ਹੈ।

ਭਾਵੇਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ। ਇਸ ਦੇ ਬਾਵਜੂਦ ‘ਆਪ’ ਵਿੱਚ ਉਮੀਦਵਾਰਾਂ ਦੀ ਘਾਟ ਹੈ। ‘ਆਪ’ ਨੇ ਆਪਣੇ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਨੂੰ 13 ’ਚੋਂ 8 ਸੀਟਾਂ ’ਤੇ ਉਤਾਰਿਆ ਹੈ। ਦੋ ਅਤੇ ਤਿੰਨ ਸੀਟਾਂ ਅਜਿਹੀਆਂ ਹਨ ਜਿੱਥੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਥਾਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ

ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਈਬਰ ਸੈਲ ਮੁਤਾਬਕ ਇਸ ਮਾਮਲੇ ਵਿਚ ਤਮੰਨਾ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ। ਤਮੰਨਾ ਕੋਲੋਂ ਪੁਛਿਆ ਜਾਵੇਗਾ ਕਿ ਉਨ੍ਹਾਂ ਫੇਅਰਪਲੇ ਦੇ ਲਈ ਕਿਸ ਨੇ ਸੰਪਰਕ ਕੀਤਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ।

ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਐਕਟਰ ਸੰਜੇ ਦੱਤ ਨੂੰ ਵੀ ਇਸ ਮਾਮਲੇ ਵਿਚ ਸੰਮਨ ਭੇਜਿਆ ਗਿਆ ਸੀ। ਸੰਜੇ ਨੂੰ ਜਦੋਂ ਇਸ ਮਾਮਲੇ ਵਿਚ ਤਲਬ ਕੀਤਾ ਗਿਆ ਤਾਂ ਐਕਟਰ ਨੇ ਕਿਹਾ ਕਿ ਉਹ ਇਸ ਸਮੇਂ ਮੁੰਬਈ ਵਿਚ ਨਹੀਂ ਹਨ ਅਤੇ ਦਿੱਤੀ ਗਈ ਤਾਰੀਕ ਨੂੰ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਾਉਣ ਲਈ ਤਾਰੀਕ ਅਤੇ ਸਮਾਂ ਮੰਗਿਆ।

ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮਹਾਰਾਸ਼ਟਰ ਸਾਈਬਰ ਸੈਲ ਨੇ ਸਿੰਗਰ ਬਾਦਸ਼ਾਹ , ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨਜਰਾਂ ਦੇ ਬਿਆਨ ਦਰਜ ਕੀਤੇ ਸੀ। ਇਹ ਤਿੰਨੋਂ ਸਿਲੇਬਸ ਫੇਅਰਪਲੇ ਐਪ ਦਾ ਪ੍ਰਮੋਸ਼ਨ ਕਰਦੇ ਆਏ ਹਨ। ਮਹਾਦੇਵ ਐਪ ਨਾਜਾਇਜ਼ ਲੈਣ ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵਿਭਿੰਨ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ।

Related post

ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ

ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ

ਜਲੰਧਰ, 4 ਮਈ, ਨਿਰਮਲ : ਜਲੰਧਰ ਦੇ ਆਬਾਦਪੁਰਾ ਨੇੜੇ ਮਸ਼ਹੂਰ ਸੂਫੀ ਗਾਇਕ ਮਾਸਟਰ ਸਲੀਮ ਦੇ ਘਰ ’ਚ ਦਾਖਲ ਹੋ ਕੇ ਚੋਰਾਂ…
ਸੁਨੀਤਾ ਵਿਲੀਅਮਸ ਪੁਲਾੜ ਯਾਤਰਾ 6 ਮਈ ਨੂੰ ਸ਼ੁਰੂ ਕਰੇਗੀ

ਸੁਨੀਤਾ ਵਿਲੀਅਮਸ ਪੁਲਾੜ ਯਾਤਰਾ 6 ਮਈ ਨੂੰ ਸ਼ੁਰੂ ਕਰੇਗੀ

ਨਿਊਯਾਰਕ,4 ਮਈ (ਰਾਜ ਗੋਗਨਾ)-ਮਸ਼ਹੂਰ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਪੁਲਾੜ ਦੀ ਆਪਣੀ ਤੀਜੀ ਯਾਤਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।ਉਹ 6…
ਅਮਰੀਕਾ ਵਿਚ ਨਰਸ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਅਮਰੀਕਾ ਵਿਚ ਨਰਸ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਪੈਨਸਿਲਵੇਨੀਆ, 4 ਮਈ (ਰਾਜ ਗੋਗਨਾ)- ਹੈਰੀਸਨ ਸਿਟੀ ਪੈਨਸਿਲਵੇਨੀਆ ਸੂਬੇ ਦੀ ਇਕ ਨਰਸ ਹੀਥਰ ਪ੍ਰੈਸਡੀ ਵੱਲੋ 22 ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ…