Begin typing your search above and press return to search.

ਅਮਰੀਕਾ ਵਿਚ ਨਰਸ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

ਪੈਨਸਿਲਵੇਨੀਆ, 4 ਮਈ (ਰਾਜ ਗੋਗਨਾ)- ਹੈਰੀਸਨ ਸਿਟੀ ਪੈਨਸਿਲਵੇਨੀਆ ਸੂਬੇ ਦੀ ਇਕ ਨਰਸ ਹੀਥਰ ਪ੍ਰੈਸਡੀ ਵੱਲੋ 22 ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦੇਣ ਦੇ ਦੋਸ਼ ਹੇਠ ਜਿਸ ਵਿੱਚ 17 ਮਰੀਜ਼ਾਂ ਦੀ ਮੋਤ ਹੋ ਗਈ ਸੀ ਜਿੰਨਾਂ ਦੀ ਉਮਰ 43 ਤੋ 104 ਸਾਲ ਦੇ ਦਰਮਿਆਨ ਸੀ। ਉਸ ਨੂੰ ਬਟਲਰ ਕਾਉਂਟੀ ਕਾਮਨ […]

ਅਮਰੀਕਾ ਵਿਚ ਨਰਸ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

Editor EditorBy : Editor Editor

  |  4 May 2024 3:47 AM GMT

  • whatsapp
  • Telegram

ਪੈਨਸਿਲਵੇਨੀਆ, 4 ਮਈ (ਰਾਜ ਗੋਗਨਾ)- ਹੈਰੀਸਨ ਸਿਟੀ ਪੈਨਸਿਲਵੇਨੀਆ ਸੂਬੇ ਦੀ ਇਕ ਨਰਸ ਹੀਥਰ ਪ੍ਰੈਸਡੀ ਵੱਲੋ 22 ਨਰਸਿੰਗ ਹੋਮ ਮਰੀਜ਼ਾਂ ਨੂੰ ਜਾਣ ਬੁੱਝ ਕੇ ਇਨਸੁਲਿਨ ਦੀ ਘਾਤਕ ੳਵਰਡੋਜ਼ ਦੇਣ ਦੇ ਦੋਸ਼ ਹੇਠ ਜਿਸ ਵਿੱਚ 17 ਮਰੀਜ਼ਾਂ ਦੀ ਮੋਤ ਹੋ ਗਈ ਸੀ ਜਿੰਨਾਂ ਦੀ ਉਮਰ 43 ਤੋ 104 ਸਾਲ ਦੇ ਦਰਮਿਆਨ ਸੀ। ਉਸ ਨੂੰ ਬਟਲਰ ਕਾਉਂਟੀ ਕਾਮਨ ਪਲੀਜ ਕੋਰਟ ਵਿੱਚ ਦੋਸ਼ੀ ਠਹਿਰਾਏ ਜਾਣ ਤੋ ਬਾਅਦ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਹੈ। ਇਹ ਸਾਬਕਾ ਨਰਸ ਦਾ ਨਾਂ ਹੀਥਰ ਪ੍ਰੈਸਡੀ ਹੈ।ਉਸ ਨੇ ਮਰੀਜ਼ਾਂ ਨੂੰ ਇਨਸੁਲਿਨ ਦੀਆਂ ੳਵਰਡੋਜ ਘਾਤਕ ਖੁਰਾਕਾਂ ਦੇਣ ਲਈ ਅਦਾਲਤ ਨੇ ਦੋਸ਼ੀ ਠਹਿਰਾਇਆ ਹੈ।ਪੈਨਸਿਲਵੇਨੀਆ ਰਾਜ ਦੀ ਇਹ ਸਾਬਕਾ ਨਰਸ ਨੂੰ ਇਨਸੁਲਿਨ ਦੀਆਂ ਘਾਤਕ ਖੁਰਾਕਾਂ ਨਾਲ ਕਈ ਮਰੀਜ਼ਾਂ ਨੂੰ ਮਾਰਿਆ ਅਤੇ ਕਈਆਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਮੰਨਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅਟਾਰਨੀ ਜਨਰਲ ਮਿਸ਼ੇਲ ਹੈਨਰੀ ਨੇ ਕਿਹਾ ਕਿ ਬੀਤੇਂ ਦਿਨ ਵੀਰਵਾਰ, 2 ਮਈ ਨੂੰ, ਸਾਬਕਾ ਨਰਸ ਹੀਥਰ ਪ੍ਰੈਸਡੀ, ਉਮਰ 41, ਸਾਲ ਨੂੰ ਪਹਿਲੀ-ਡਿਗਰੀ ਦੇ ਕਤਲ ਦੇ ਤਿੰਨ ਮਾਮਲਿਆਂ ਅਤੇ ਕਤਲ ਦੀ ਅਪਰਾਧਿਕ ਕੋਸ਼ਿਸ਼ ਕਰਨ ਦੇ 19 ਮਾਮਲਿਆਂ ਵਿੱਚ ਦੋਸ਼ੀ ਮੰਨਣ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਦੱਸਣਯੋਗ ਹੈ ਕਿ ਨਰਸ ਹੀਥਰ ਪ੍ਰਸੈਡੀ ਦੀ ਮਈ 2023 ਵਿੱਚ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜੋ ਜੇਲ੍ਹ ਵਿੱਚ ਬੰਦ ਸੀ। ਜਿਸ ਨੇ ਸੰਨ ”2020 ਵਿੱਚ ਐਲੇਗੇਨੀ, ਆਰਮਸਟ੍ਰਾਂਗ, ਬਟਲਰ ਅਤੇ ਵੈਸਟਮੋਰਲੈਂਡ ਕਾਉਂਟੀਆਂ ਵਿੱਚ ਸੁਵਿਧਾਵਾਂ ਵਿੱਚ ਉਸ ਨੇ 22 ਮਰੀਜ਼ਾਂ ਨੂੰ ਇਨਸੁਲਿਨ ਦੀ ਘਾਤਕ ਅਤੇ ਸੰਭਾਵੀ ਤੌਰ ’ਤੇ ਘਾਤਕ ਖੁਰਾਕਾਂ ਦਾ ਪ੍ਰਬੰਧਨ ਕਰਨ ਲਈ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਇਆ,ਅਤੇ ਉਮਰ ਕੈਦ ਦੀ ਸ਼ਜਾ ਸੁਣਾਈ ਗਈ ਹੈ। ਲੋਕਾਂ ਨੇ ਪਹਿਲੇ ਰਿਪੋਰਟ ਦਿੱਤੀ ਸੀ ਕਿ ਨਰਸ ਹੀਥਰ ਪ੍ਰੈਸਡੀ ਜਿਸ ਤੇ ਸੰਨ 2022 ਵਿੱਚ ਦੋ ਮਰੀਜ਼ਾਂ ਦੀ ਮੋਤ ਦੇ ਸਬੰਧ ਵਿੱਚ ਦੋਸ਼ ਲਗਾਇਆ ਗਿਆ ਸੀ ਉਸ ਨੇ ਘੱਟੋ ਘੱਟ 19 ਹੋਰ ਮਰੀਜ਼ਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਅਦਾਲਤ ਵਿੱਚ ਇਕਬਾਲ ਕੀਤਾ ਸੀ।ਨਰਸ ਪ੍ਰੈਸਡੀ ਉੱਤੇ ਇੰਨਾਂ ਮਰੀਜਾਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਇਨਸੁਲੀਨ ਦੇਣ ਦਾ ਦੋਸ਼ ਹੈ। ਜਿੰਨਾਂ ਵਿੱਚ ਕੁਝ ਸ਼ੂਗਰ ਦੇ ਮਰੀਜ਼ ਸਨ ਅਤੇ ਜਿੰਨਾਂ ਨੂੰ ਇਨਸੁਲੀਨ ਦੀ ਲੋੜ ਸੀ ਅਤੇ ਜਿੰਨਾਂ ਵਿੱਚੋ ਕੁਝ ਨਹੀ ਸਨ ਕੁਲ ਮਿਲਾ ਕੇ ਉਸ ਦੀ। ਲਾਪ੍ਰਵਾਹੀ ਕਾਰਨ 17 ਮਰੀਜ਼ਾਂ ਦੀ ਮੋਤ ਹੋ ਗਈ ਸੀ।ਜਿੰਨਾਂ ਦੀ ਉਸ ਦੁਆਰਾ ਦੇਖ ਭਾਲ ਕੀਤੀ ਗਈ ਸੀ।

Next Story
ਤਾਜ਼ਾ ਖਬਰਾਂ
Share it