25 ਲੱਖ ਦੀ ਫਿਰੌਤੀ ਮੰਗੀ

25 ਲੱਖ ਦੀ ਫਿਰੌਤੀ ਮੰਗੀ


ਕਪੂਰਥਲਾ, 25 ਅਪ੍ਰੈਲ, ਨਿਰਮਲ : ਕਪੂਰਥਲਾ ਵਿਚ ਕਾਰੋਬਾਰੀ ਕੋਲੋਂ ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ 25 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ।
ਦੱਸਿਆ ਜਾ ਰਿਹਾ ਕਿ ਪੀੜਤ ਨੂੰ ਅਲੱਗ ਅਲੱਗ ਵਿਦੇਸ਼ੀ ਨੰਬਰਾਂ ਤੋਂ ਅੱਠ ਵਾਰ ਧਮਕੀ ਭਰੀ ਕਾਲ ਆ ਰਹੀ ਸੀ। ਜਿਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਿਟੀ 2 ਅਰਬਨ ਅਸਟੇਟ ਦੀ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਖ਼ਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਕਪੂਰਥਲਾ ਦੀ ਗਰੋਵਰ ਕਲੌਨੀ ਨਿਵਾਸੀ ਜਤਿੰਦਰ ਸਿੰਘ ਨੇ ਪੁਲਿਸ ਨੁੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 20 ਅਪ੍ਰੈਲ ਨੂੰ ਉਸ ਨੂੰ 8 ਵਾਰ ਧਮਕੀ ਮਿਲੀ। ਜਿਸ ਵਿਚ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਾਨ ਤੋਂ ਮਾਰ ਦੇਵੇਗਾ, ਨਹੀਂ ਤਾਂ 25 ਲੱਖ ਰੁਪਏ ਦੀ ਰਕਮ ਤਿਆਰ ਰੱਖੇ। ਕਾਲ ਕਰਨ ਵਾਲੇ ਇਹ ਵੀ ਕਿਹਾ ਕਿ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਤੋਂ ਬੋਲ ਰਿਹਾ ਹੈ।

ਇਹ ਵੀ ਪੜ੍ਹੋ

ਬਾਲੀਵੁਡ ਐਕਟਰ ਸੰਜੇ ਦੱਤ ਨੂੰ ਸੰਮਨ ਭੇਜਣ ਦੇ 2 ਦਿਨ ਬਾਅਦ ਮਹਾਰਾਸ਼ਟਰ ਸਾਈਬਰ ਸੈਲ ਨੇ ਹੁਣ ਅਦਾਕਾਰਾ ਤਮੰਨਾ ਭਾਟੀਆ ਨੂੰ ਸੰਮਨ ਭੇਜਿਆ ਹੈ। ਮਾਮਲਾ 2023 ਵਿਚ ਮਹਾਦੇਵ ਆਨਲਾਈਨ ਗੇਮਿੰਗ ਅਤੇ ਬੈਟਿੰਗ ਐਪ ਨਾਲ ਸਬੰਧਤ ਫੇਅਰਪਲੇ ਐਪ ’ਤੇ ਆਈਪੀਐਲ ਮੈਚ ਦੇਖਣ ਦਾ ਪ੍ਰਮੋਸ਼ਨ ਕਰਨ ਨਾਲ ਜੁੜਿਆ ਹੋਇਆ। ਮਹਾਰਾਸ਼ਟਰ ਸਾਈਬਰ ਸੈਲ ਨੇ ਅਦਾਕਾਰਾ ਨੂੰ 29 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਹੈ।
ਸਾਈਬਰ ਸੈਲ ਮੁਤਾਬਕ ਇਸ ਮਾਮਲੇ ਵਿਚ ਤਮੰਨਾ ਦਾ ਬਿਆਨ ਰਿਕਾਰਡ ਕੀਤਾ ਜਾਵੇਗਾ। ਤਮੰਨਾ ਕੋਲੋਂ ਪੁਛਿਆ ਜਾਵੇਗਾ ਕਿ ਉਨ੍ਹਾਂ ਫੇਅਰਪਲੇ ਦੇ ਲਈ ਕਿਸ ਨੇ ਸੰਪਰਕ ਕੀਤਾ ਸੀ ਅਤੇ ਇਸ ਦੇ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਮਿਲੇ।

ਤਮੰਨਾ ਭਾਟੀਆ ਤੋਂ ਪਹਿਲਾਂ 23 ਅਪ੍ਰੈਲ ਨੂੰ ਐਕਟਰ ਸੰਜੇ ਦੱਤ ਨੂੰ ਵੀ ਇਸ ਮਾਮਲੇ ਵਿਚ ਸੰਮਨ ਭੇਜਿਆ ਗਿਆ ਸੀ। ਸੰਜੇ ਨੂੰ ਜਦੋਂ ਇਸ ਮਾਮਲੇ ਵਿਚ ਤਲਬ ਕੀਤਾ ਗਿਆ ਤਾਂ ਐਕਟਰ ਨੇ ਕਿਹਾ ਕਿ ਉਹ ਇਸ ਸਮੇਂ ਮੁੰਬਈ ਵਿਚ ਨਹੀਂ ਹਨ ਅਤੇ ਦਿੱਤੀ ਗਈ ਤਾਰੀਕ ਨੂੰ ਪੇਸ਼ ਨਹੀਂ ਹੋ ਸਕਦੇ। ਉਨ੍ਹਾਂ ਨੇ ਅਪਣਾ ਬਿਆਨ ਦਰਜ ਕਰਾਉਣ ਲਈ ਤਾਰੀਕ ਅਤੇ ਸਮਾਂ ਮੰਗਿਆ।

ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਮਹਾਰਾਸ਼ਟਰ ਸਾਈਬਰ ਸੈਲ ਨੇ ਸਿੰਗਰ ਬਾਦਸ਼ਾਹ , ਸੰਜੇ ਦੱਤ ਅਤੇ ਜੈਕਲੀਨ ਫਰਨਾਂਡੀਜ਼ ਦੇ ਮੈਨਜਰਾਂ ਦੇ ਬਿਆਨ ਦਰਜ ਕੀਤੇ ਸੀ। ਇਹ ਤਿੰਨੋਂ ਸਿਲੇਬਸ ਫੇਅਰਪਲੇ ਐਪ ਦਾ ਪ੍ਰਮੋਸ਼ਨ ਕਰਦੇ ਆਏ ਹਨ। ਮਹਾਦੇਵ ਐਪ ਨਾਜਾਇਜ਼ ਲੈਣ ਦੇਣ ਅਤੇ ਸੱਟੇਬਾਜ਼ੀ ਨੂੰ ਲੈ ਕੇ ਵਿਭਿੰਨ ਜਾਂਚ ਏਜੰਸੀਆਂ ਦੀ ਜਾਂਚ ਦੇ ਘੇਰੇ ਵਿਚ ਹਨ।

Related post

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

Hansraj hans ਮੋਗਾ ਵਿਚ ਹੰਸਰਾਜ ਹੰਸ ਦਾ ਹੋਇਆ ਵਿਰੋਧ

ਮੋਗਾ, 4 ਮਈ, ਨਿਰਮਲ : ਮੋਗਾ ਦੇ ਪਿੰਡ ਡੇਮੜੂ ਵਿੱਚ ਸ਼ਨੀਵਾਰ ਨੂੰ ਕਿਸਾਨ ਯੂਨੀਅਨ ਏਕਤਾ ਉਗਰਾਹਾ ਵੱਲੋਂ ਭਾਜਪਾ ਉਮੀਦਵਾਰ ਹੰਸਰਾਜ ਹੰਸ…
ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ…

ਪਟਿਆਲਾ, 4 ਮਈ, ਨਿਰਮਲ : ਪਟਿਆਲਾ ਦੇ ਕੋਲ ਪੈਂਦੇ ਪਿੰਡ ਸੇਰਾ ਸਹਿਰੀ ਦੇ ਵਿੱਚ ਪਰਨੀਤ ਕੌਰ ਦਾ ਪ੍ਰੋਗਰਾਮ ਸੀ, ਜਿਸ ਵਿਚ…
ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ ਡਿਪਲੋਮੈਟ

ਭਾਰਤ ਵਿਚ ਸੋਨੇ ਦੀ ਤਸਕਰੀ ਕਰਦੀ ਫੜੀ ਗਈ ਅਫਗਾਨੀ…

ਮੁੰਬਈ, 4 ਮਈ, ਨਿਰਮਲ : ਭਾਰਤ ਵਿੱਚ ਮੌਜੂਦ ਅਫਗਾਨਿਸਤਾਨ ਦੇ ਡਿਪਲੋਮੈਟ ਨੂੰ ਮੁੰਬਈ ਏਅਰਪੋਰਟ ਤੋਂ 25 ਕਿਲੋ ਸੋਨੇ ਦੀ ਤਸਕਰੀ ਕਰਦੇ…