ਨਿਊ ਯਾਰਕ ਦੇ ਸਕੂਲਾਂ ’ਚ ਦੀਵਾਲੀ ਮੌਕੇ ਛੁੱਟੀ ਵਾਲਾ ਇਤਿਹਾਸਕ ਕਾਨੂੰਨ ਲਾਗੂ

ਨਿਊ ਯਾਰਕ ਦੇ ਸਕੂਲਾਂ ’ਚ ਦੀਵਾਲੀ ਮੌਕੇ ਛੁੱਟੀ ਵਾਲਾ ਇਤਿਹਾਸਕ ਕਾਨੂੰਨ ਲਾਗੂ

ਨਿਊ ਯਾਰਕ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊ ਯਾਰਕ ਸ਼ਹਿਰ ਦੇ ਪਬਲਿਕ ਸਕੂਲਾਂ ਵਿਚ ਦੀਵਾਲੀ ਮੌਕੇ ਸਰਕਾਰੀ ਛੁੱਟੀ ਤੈਅ ਕਰਦਾ ਕਾਨੂੰਨ ਲਾਗੂ ਹੋ ਗਿਆ ਹੈ। ਸੂਬੇ ਦੀ ਗਵਰਨਰ ਕੈਥੀ ਹੋਚਲ ਨੇ ਇਤਿਹਾਸਕ ਬਿਲ ’ਤੇ ਦਸਤਖਤ ਕਰਦਿਆਂ ਕਿਹਾ ਕਿ ਨਿਊ ਯਾਰਕ ਸ਼ਹਿਰ ਵਿਚ ਵੰਨ-ਸੁਵੰਨੇ ਸਭਿਆਚਾਰ ਅਤੇ ਧਾਰਮਿਕ ਪਿਛੋਕੜ ਵਾਲੇ ਲੋਕ ਵਸਦੇ ਹਨ ਅਤੇ ਇਸ ਵੰਨ ਸੁਵੰਨਤਾ ਨੂੰ ਸਕੂਲੀ ਕੈਲੰਡਰ ਰਾਹੀਂ ਮਾਨਤਾ ਦੇਣ ਦਾ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ।

ਗਵਰਨਰ ਕੈਥੀ ਹੋਚਲ ਨੇ ਦੀਵਾਲੀ ਸਮਾਗਮ ਦੌਰਾਨ ਕੀਤੇ ਕਾਨੂੰਨ ’ਤੇ ਦਸਤਖਤ

ਨੌਰਥ ਅਮੈਰੀਕਾ ਦੀ ਹਿੰਦੂ ਟੈਂਪਲ ਸੋਸਾਇਟੀ ਵੱਲੋਂ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਕੈਥੀ ਹੋਚਲ ਨੇ ਬਿਲ ’ਤੇ ਦਸਤਖ਼ਤ ਕੀਤੇ। ਉਨ੍ਹਾਂ ਕਿਹਾ ਕਿ ਰੌਸ਼ਨੀਆਂ ਦਾ ਤਿਉਹਾਰ ਪਰਵਾਰ ਨਾਲ ਮਨਾਉਣ ਸਭ ਤੋਂ ਅਹਿਮ ਹੈ ਅਤੇ ਇਤਿਹਾਸਕ ਬਿਲ ’ਤੇ ਦਸਤਖਤ ਕਰਦਿਆਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਨਿਊ ਯਾਰਕ ਸ਼ਹਿਰ ਦੇ ਸਿੱਖਿਆ ਵਿਭਾਗ ਮੁਤਾਬਕ 10 ਲੱਖ ਤੋਂ ਵੱਧ ਵਿਦਿਆਰਥੀ ਸ਼ਹਿਰ ਦੇ ਸਕੂਲਾਂ ਵਿਚ ਪੜ੍ਹ ਰਹੇ ਹਨ ਅਤੇ ਇਨ੍ਹਾਂ ਵਿਚੋਂ 16.5 ਫੀ ਸਦੀ ਏਸ਼ੀਅਨ ਹਨ।

Related post

ਮਈ ਮਹੀਨੇ ਵਿਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ,ਜਾਣੋ

ਮਈ ਮਹੀਨੇ ਵਿਚ ਬੈਂਕ ਕਿੰਨੇ ਦਿਨ ਰਹਿਣਗੇ ਬੰਦ,ਜਾਣੋ

ਨਵੀਂ ਦਿੱਲੀ, 1 ਮਈ, ਨਿਰਮਲ : ਮਈ ਮਹੀਨੇ ਵਿਚ ਬੈਂਕਾਂ ਦੇ ਕਈ ਦਿਨ ਬੰਦ ਰਹਿਣ ਦੀ ਖ਼ਬਰ ਮਿਲੀ ਹੈ। ਮਈ ਮਹੀਨੇ…
ਨਿਊਯਾਰਕ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਨਿਊਯਾਰਕ ਪੁਲਿਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਨਿਰਮਲ ਨਿਊਯਾਰਕ, 28 ਮਾਰਚ (ਰਾਜ ਗੋਗਨਾ)-ਬੀਤੇਂ ਦਿਨ ਨਿਊਯਾਰਕ ਰਾਜ ਦੇ ਕਵੀਂਸ ਦੇ ਇਲਾਕੇ ਵਿੱਚ ਬੀਤੇਂ ਦਿਨ ਸੋਮਵਾਰ ਨੂੰ ਡਿਊਟੀ ਦੀ ਲਾਈਨ…
ਨਿਊਯਾਰਕ : 30 ਪੌਂਡ ਕੋਕੀਨ ਅਤੇ 3 ਮਿਲੀਅਨ ਡਾਲਰ ਨਗਦ ਮਿਲੇ

ਨਿਊਯਾਰਕ : 30 ਪੌਂਡ ਕੋਕੀਨ ਅਤੇ 3 ਮਿਲੀਅਨ ਡਾਲਰ…

ਨਿਰਮਲ ਨਿਊਯਾਰਕ, 23 ਮਾਰਚ (ਰਾਜ ਗੋਗਨਾ)- ਨਿਊਯਾਰਕ ਦੇ ਬ੍ਰੋਂਕਸ ਦੇ ਇਲਾਕੇ ਵਿੱਚ ਇੱਕ 60 ਸਾਲਾ ਦੇ ਵਿਅਕਤੀ ਨੂੰ ਆਪਣੇ ਅਪਾਰਟਮੈਂਟ ਤੋਂ…