ਕੈਨੇਡਾ ਦੇ 2 ਘਰਾਂ ’ਚ ਸੁੱਟੇ ਬੱਕਰੇ ਦੇ ਸਿਰ

ਕੈਨੇਡਾ ਦੇ 2 ਘਰਾਂ ’ਚ ਸੁੱਟੇ ਬੱਕਰੇ ਦੇ ਸਿਰ

ਵੌਅਨ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਵਾਪਰੀ ਹੈਰਾਨਕੁੰਨ ਘਟਨਾ ਦੌਰਾਨ ਦੋ ਸ਼ੱਕੀ ਵੌਅਨ ਦੇ ਦੋ ਘਰਾਂ ਵਿਚ ਬੱਕਰੇ ਦੇ ਵੱਢੇ ਹੋਏ ਸਿਰ ਸੁੱਟ ਗਏ। ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੱਕੀਆਂ ਨੂੰ ਗੱਡੀਆਂ ਉਪਰ ਲਹੂ ਵਰਗਾ ਲਾਲ ਰੰਗ ਸਪ੍ਰੇਅ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ ਅਤੇ ਜਾਂਦੇ ਜਾਂਦੇ ਗੱਡੀਆਂ ਦੇ ਸ਼ੀਸ਼ੇ ਵੀ ਤੋੜ ਦਿਤੇ। ਯਾਰਕ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੋਹਾਂ ਦੇ ਮੂੰਹ-ਸਿਰ ਪੂਰੀ ਤਰ੍ਹਾਂ ਢਕੇ ਹੋਏ ਸਨ ਅਤੇ ਪਹਿਲਾ ਮਾਮਲਾ 25 ਅਕਤੂਬਰ ਨੂੰ ਵੱਡੇ ਤੜਕੇ ਤਕਰੀਬਨ ਸਵਾ ਦੋ ਵਜੇ ਸਾਹਮਣੇ ਆਇਆ। ਮੈਲਵਿਲ ਐਵੇਨਿਊ ਅਤੇ ਹਡਸਨ ਡਰਾਈਵ ਇਲਾਕੇ ਵਿਚ ਰਹਿੰਦੇ ਪਰਵਾਰ ਨੂੰ ਸ਼ੱਕੀਆਂ ਦੀ ਮੌਜੂਦਗੀ ਬਾਰੇ ਅਹਿਸਾਸ ਹੋਇਆ ਤਾਂ ਉਨ੍ਹਾਂ ਨੇ ਤੁਰਤ ਪੁਲਿਸ ਨੂੰ ਇਤਲਾਹ ਦਿਤੀ।

ਗੱਡੀਆਂ ’ਤੇ ਸਪ੍ਰੇਅ ਕੀਤਾ ਲਾਲ ਰੰਗ

ਪਹਿਲੇ ਦਿਨ ਬੱਕਰੇ ਦਾ ਸਿਰ ਨਹੀਂ ਸੀ ਸੁੱਟਿਆ ਪਰ 27 ਅਕਤੂਬਰ ਨੂੰ ਉਸੇ ਪਤੇ ’ਤੇ ਪੁਲਿਸ ਨੂੰ ਮੁੜ ਸੱਦਿਆ ਗਿਆ ਅਤੇ ਇਸ ਵਾਰ ਬੱਕਰੇ ਦਾ ਸਿਰ ਵੀ ਨਜ਼ਰ ਆ ਰਿਹਾ ਸੀ। ਕੁਝ ਘੰਟੇ ਲੰਘੇ ਤਾਂ ਪੁਲਿਸ ਨੂੰ ਵੌਅਨ ਦੇ ਹੀ ਵੈਸਟਨ ਰੋਡ ਅਤੇ ਵਿਲਾ ਰੌਯਾਲ ਐਵੇਨਿਊ ਤੋਂ ਕਾਲ ਆਈ ਜਿਥੇ ਇਕ ਘਰ ਦੇ ਦਰਵਾਜ਼ੇ ਅੱਗੇ ਬੱਕਰੇ ਦੇ ਦੋ ਸਿਰ ਮਿਲੇ ਅਤੇ ਵਾਕਵੇਅ ’ਤੇ ਧਮਕੀ ਵੀ ਲਿਖੀ ਹੋਈ ਸੀ। ਪੁਲਿਸ ਦਾ ਮੰਨਣਾ ਹੈ ਕਿ ਦੋਵੇਂ ਘਟਨਾ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਸਨ ਅਤੇ ਦੋ ਸ਼ੱਕੀਆਂ ਵੱਲੋਂ ਹੀ ਇਨ੍ਹਾਂ ਨੂੰ ਅੰਜਾਮ ਦਿਤਾ ਗਿਆ। ਪੁਲਿਸ ਨੇ ਸ਼ਹਿਰ ਦੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀਆਂ ਅਤੇ ਘਰ ਵਿਚ ਰਹਿਣ ਵਾਲਿਆਂ ਦਰਮਿਆਨ ਪਹਿਲਾਂ ਤੋਂ ਹੀ ਕੋਈ ਵਿਵਾਦ ਚੱਲ ਰਿਹਾ ਹੈ ਜਿਸ ਦੇ ਮੱਦੇਨਜ਼ਰ ਪੁਲਿਸ ਦੀ ਗਸ਼ਤ ਵਧਾਈ ਗਈ ਹੈ।

Related post

ਕੈਨੇਡਾ ਪੁਲਿਸ ਵੱਲੋਂ ਪੰਜਾਬਣ ਸਣੇ 4 ਗ੍ਰਿਫ਼ਤਾਰ

ਕੈਨੇਡਾ ਪੁਲਿਸ ਵੱਲੋਂ ਪੰਜਾਬਣ ਸਣੇ 4 ਗ੍ਰਿਫ਼ਤਾਰ

ਵੌਅਨ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਗ੍ਰਿਫ਼ਤਾਰੀ ਆਮ ਗੱਲ ਹੈ ਪਰ ਹੁਣ ਪੰਜਾਬਣਾਂ ਦੇ ਨਾਂ ਵੀ…
ਐਡਮਿੰਟਨ ’ਚ ਮੁੜ ਸਾਊਥ ਏਸ਼ੀਅਨ ਭਾਈਚਾਰੇ ਦੇ ਘਰ ਸਾੜੇ

ਐਡਮਿੰਟਨ ’ਚ ਮੁੜ ਸਾਊਥ ਏਸ਼ੀਅਨ ਭਾਈਚਾਰੇ ਦੇ ਘਰ ਸਾੜੇ

ਐਡਮਿੰਟਨ, 9 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਨਾਲ ਸਬੰਧਤ ਇਕ ਹੋਰ ਵਾਰਦਾਤ ਐਡਮਿੰਟਨ ਵਿਖੇ ਸਾਹਮਣੇ ਆਈ…
ਉਨਟਾਰੀਓ ’ਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ

ਉਨਟਾਰੀਓ ’ਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ

ਵੌਅਨ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ ਹੋ ਗਏ ਜਦਕਿ…