ਚੰਡੀਗੜ੍ਹ ਦੇ ਮਨੀਮਾਜਰਾ ਵਿਚੋਂ ਮਾਂ-ਧੀ ਹੋਈ ਲਾਪਤਾ

ਚੰਡੀਗੜ੍ਹ ਦੇ ਮਨੀਮਾਜਰਾ ਵਿਚੋਂ ਮਾਂ-ਧੀ ਹੋਈ ਲਾਪਤਾ


ਚੰਡੀਗੜ੍ਹ, 2 ਨਵੰਬਰ, ਨਿਰਮਲ : ਚੰਡੀਗੜ੍ਹ ਦੇ ਮਨੀਮਾਜਰਾ ਤੋਂ ਇਕ ਔਰਤ ਸ਼ਾਲੂ ਅਤੇ ਉਸ ਦੀ ਚਾਰ ਸਾਲਾ ਬੇਟੀ ਸ਼ਾਨਵੀ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹਨ। ਪੁਲਸ ਨੇ ਇਸ ਮਾਮਲੇ ’ਚ ਅਗਵਾ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਔਰਤ ਦਾ ਕੋਈ ਸੁਰਾਗ ਨਹੀਂ ਲੱਗਾ ਹੈ। ਰਜਤ ਅਤੇ ਸ਼ਾਲੂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦਾ ਵਿਆਹ 28 ਅਪ੍ਰੈਲ 2018 ਨੂੰ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ। 2019 ਵਿੱਚ ਉਨ੍ਹਾਂ ਦੀ ਬੇਟੀ ਸ਼ਾਨਵੀ ਦਾ ਜਨਮ ਹੋਇਆ ਸੀ।

ਔਰਤ ਦੇ ਪਤੀ ਰਜਤ ਨੇ ਦੱਸਿਆ ਕਿ ਉਹ ਗੋਵਿੰਦਪੁਰਾ ਮਨੀਮਾਜਰਾ ਵਿੱਚ ਰਹਿੰਦਾ ਹੈ। 29 ਤਰੀਕ ਨੂੰ ਦੁਪਹਿਰ 12:00 ਵਜੇ ਉਸ ਦੀ ਪਤਨੀ ਸ਼ਾਲੂ ਅਤੇ ਬੇਟੀ ਸ਼ਾਨਵੀ ਮਨੀਮਾਜਰਾ ਦੇ ਮੁਹੱਲਾ 12 ਭਰਮਾਲ ਕੁਆਂ ਵਿਖੇ ਆਪਣੇ ਨਾਨਕੇ ਘਰ ਗਈਆਂ ਹੋਈਆਂ ਸਨ। ਇਸ ਤੋਂ ਬਾਅਦ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਸ ਨੇ 29 ਅਕਤੂਬਰ ਨੂੰ ਹੀ ਪੁਲਸ ਨੂੰ ਸ਼ਿਕਾਇਤ ਕੀਤੀ।

ਪੁਲਸ ਨੇ ਇਸ ਮਾਮਲੇ ’ਚ ਲਾਪਤਾ ਔਰਤ ਨਾਲ ਜੁੜੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਔਰਤ ਦੇ ਪਿਤਾ ਮਦਨਲਾਲ ਦੀ ਸ਼ਿਕਾਇਤ ’ਤੇ ਪੁਲਸ ’ਚ ਅਗਵਾ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹੁਣ ਜਾਂਚ ਤੇਜ਼ ਕਰ ਦਿੱਤੀ ਗਈ ਹੈ।

ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਇਸ ਮਾਮਲੇ ਵਿੱਚ ਇੱਕ ਫਾਇਨਾਂਸਰ ਦਾ ਨਾਮ ਸਾਹਮਣੇ ਆ ਰਿਹਾ ਹੈ। ਪੁਲਿਸ ਉਸਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਮਾਮਲੇ ’ਚ ਪੁਲਸ ਨੂੰ ਪਤਾ ਲੱਗਾ ਹੈ ਕਿ ਲਾਪਤਾ ਔਰਤ ਇਸ ਫਾਈਨਾਂਸਰ ਤੋਂ ਵਿਆਜ ’ਤੇ ਪੈਸੇ ਲੈਂਦੀ ਸੀ। ਪਰ ਪੁਲਿਸ ਨੂੰ ਇਸ ਗੱਲ ਦਾ ਕੋਈ ਸੁਰਾਗ ਨਹੀਂ ਮਿਲਿਆ ਕਿ ਉਸਨੇ ਇਹ ਪੈਸਾ ਕਿੱਥੇ ਖਰਚ ਕੀਤਾ। ਹੁਣ ਪੁਲਿਸ ਇਸ ਫਾਇਨਾਂਸਰ ਤੋਂ ਵੀ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।

Related post

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370 ਲੋਕਾਂ ਦੀ ਮੌਤ, 1600 ਲੋਕ ਜ਼ਖਮੀ

ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਨੇ ਮਚਾਈ ਤਬਾਹੀ, 370…

ਅਫਗਾਨਿਸਤਾਨ, 19 ਮਈ, ਪਰਦੀਪ ਸਿੰਘ : ਅਫਗਾਨਿਸਤਾਨ ‘ਚ ਤਿੰਨ ਹਫਤਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ 370 ਤੋਂ ਵੱਧ ਲੋਕਾਂ ਦੀ…
ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…