ਕੈਨੇਡਾ ਪੁਲਿਸ ਵੱਲੋਂ ਪੰਜਾਬਣ ਸਣੇ 4 ਗ੍ਰਿਫ਼ਤਾਰ

ਕੈਨੇਡਾ ਪੁਲਿਸ ਵੱਲੋਂ ਪੰਜਾਬਣ ਸਣੇ 4 ਗ੍ਰਿਫ਼ਤਾਰ

ਵੌਅਨ, 10 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀ ਗ੍ਰਿਫ਼ਤਾਰੀ ਆਮ ਗੱਲ ਹੈ ਪਰ ਹੁਣ ਪੰਜਾਬਣਾਂ ਦੇ ਨਾਂ ਵੀ ਉਭਰ ਕੇ ਸਾਹਮਣੇ ਆਉਣ ਲੱਗੇ ਹਨ। ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਇਕ ਰੈਸਟੋਰੈਂਟ ਦੀ ਪਾਰਕਿੰਗ ਵਿਚ ਹੋਏ ਝਗੜੇ ਦੌਰਾਨ ਪੁਲਿਸ ਪਹੁੰਚ ਗਈ ਅਤੇ ਬਰੈਂਪਟਨ ਦੇ ਚਾਰ ਜਣਿਆਂ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਸ਼ਨਾਖਤ ਹਸਨਪ੍ਰੀਤ ਸਿੰਘ, ਅਮਿਤ ਕਪੂਰ, ਹਰਪ੍ਰੀਤ ਕੌਰ ਅਤੇ ਪ੍ਰਿੰਸ ਸਿੰਘ ਵਜੋਂ ਕੀਤੀ ਗਈ ਹੈ। ਦੂਜੇ ਪਾਸੇ ਸਟ੍ਰੈਟਫੋਰਡ ਵਿਖੇ ਗਹਿਣਿਆਂ ਦੇ ਸ਼ੋਅਰੂਮ ਵਿਚੋਂ 1 ਲੱਖ 35 ਹਜ਼ਾਰ ਡਾਲਰ ਦੇ ਗਹਿਣੇ ਲੁੱਟਣ ਵਾਲੇ ਚਾਰ ਸ਼ੱਕੀਆਂ ਵਿਚੋਂ ਦੋ ਪੁਲਿਸ ਨੇ ਕਾਬੂ ਕਰ ਲਏ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ 7 ਜਨਵਰੀ ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਵਿੰਡਫਲਾਰ ਗੇਟ ਅਤੇ ਨੋਵਾ ਸਟਾਰ ਡਰਾਈਵ ਇਲਾਕੇ ਦੇ ਇਕ ਰੈਸਟੋਰੈਂਟ ਵਿਚ 5 ਤੋਂ 10 ਜਣਿਆਂ ਦਰਮਿਆਨ ਝਗੜਾ ਹੋਣ ਦੀ ਇਤਲਾਹ ਮਿਲੀ।

ਰੈਸਟੋਰੈਂਟ ਦੀ ਪਾਰਕਿੰਗ ਵਿਚ ਝਗੜੇ ਮਗਰੋਂ ਬਰਾਮਦ ਹੋਈ ਸੀ ਪਸਤੌਲ

ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ ਪਤਾ ਲੱਗਾ ਕਿ ਜ਼ਿਆਦਾਤਰ ਲੋਕ ਆਪੋ ਆਪਣੀਆਂ ਗੱਡੀਆਂ ਵਿਚ ਜਾ ਚੁੱਕੇ ਸਨ ਪਰ ਚਿੱਟੇ ਰੰਗ ਦੀ ਇਕ ਬੀ.ਐਮ. ਡਬਲਿਊ ਕਾਰ ਵਿਚ ਮੌਜੂਦ ਚਾਰ ਜਣਿਆਂ ਕੋਲ ਹਥਿਆਰ ਹੋਣ ਦੀ ਜਾਣਕਾਰੀ ਮਿਲੀ। ਪੁਲਿਸ ਅਫਸਰਾਂ ਨੇ ਗੱਡੀ ਰੋਕਿਆ ਅਤੇ ਹਥਿਆਰ ਬਰਾਮਦ ਕਰ ਲਿਆ। 26 ਸਾਲ ਦੇ ਹਸਨਪ੍ਰੀਤ ਸਿੰਘ, 37 ਸਾਲ ਦੇ ਅਮਿਤ ਕਪੂਰ ਅਤੇ 22 ਸਾਲ ਦੇ ਪ੍ਰਿੰਸ ਸਿੰਘ ਵਿਰੁੱਧ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ 35 ਸਾਲ ਦੀ ਹਰਪ੍ਰੀਤ ਕੌਰ ਵਿਰੁੱਧ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਿਸ ਨਾਲ 1866 876 5423 ਐਕਸਟੈਨਸ਼ਨ 7441 ’ਤੇ ਸੰਪਰਕ ਕਰੇ।

Related post

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ…

ਨਵੀਂ ਦਿੱਲੀ, 18 ਮਈ, ਨਿਰਮਲ : ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ…
ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁੱਚੀ ਦੀ ਮਦਦ ਨਾਲ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼

ਏਜੀਟੀਐਫ ਨੇ ਮਾਸਟਰਮਾਈਂਡ ਇਕਬਾਲਪ੍ਰੀਤ ਬੁੱਚੀ ਦੀ ਮਦਦ ਨਾਲ ਅੱਤਵਾਦੀ…

ਚੰਡੀਗੜ੍ਹ, 15 ਮਈ, ਨਿਰਮਲ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ ਸ਼ੇਰਾ ਸਮੇਤ ਚਾਰ…
Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ

Hardeep Singh Nijjar ਨਿੱਝਰ ਕਤਲ ਮਾਮਲੇ ਵਿਚ ਚੌਥੇ ਸ਼ੱਕੀ…

ਸਰੀ, 12 ਮਈ, ਨਿਰਮਲ : ਕੈਨੇਡਾ ਵਿਚ ਨਿੱਝਰ ਕਤਲ ਮਾਮਲੇ ’ਚ ਚੌਥੇ ਸ਼ੱਕੀ ਦੀ ਗ੍ਰਿਫਤਾਰੀ ਹੋਈ ਹੈ। ਦੱਸਦੇ ਚਲੀੲੈ ਕਿ ਕੈਨੇਡਾ…