ਅਮਰੀਕਾ ’ਚ ਵੀਜ਼ਾ ਫਰੌਡ, 2 ਭਾਰਤੀਆਂ ਵਿਰੁੱਧ ਦੋਸ਼ ਆਇਦ

ਅਮਰੀਕਾ ’ਚ ਵੀਜ਼ਾ ਫਰੌਡ, 2 ਭਾਰਤੀਆਂ ਵਿਰੁੱਧ ਦੋਸ਼ ਆਇਦ

ਨਿਊ ਯਾਰਕ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਵੀਜ਼ਾ ਫਰੌਡ ਦੇ ਮਕਸਦ ਨਾਲ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਮਾਮਲੇ ਤਹਿਤ ਫੈਡਰਲ ਗਰੈਂਡ ਜਿਊਰੀ ਨੇ ਦੋ ਭਾਰਤੀਆਂ ਵਿਰੁੱਧ ਰਸਮੀ ਤੌਰ ’ਤੇ ਦੋਸ਼ ਆਇਦ ਕਰ ਦਿਤੇ। 36 ਸਾਲ ਦੇ ਰਾਮਭਾਈ ਪਟੇਲ ਅਤੇ 39 ਸਾਲ ਦੇ ਬਲਵਿੰਦਰ ਸਿੰਘ ਨੂੰ ਮੈਸਾਚਿਊਸੈਟਸ ਦੇ ਬੋਸਟਨ ਵਿਖੇ ਵੀਜ਼ਾ ਫਰੌਡ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਪਿਛਲੇ ਸਾਲ ਦਸਬੰਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

‘ਯੂ-ਵੀਜ਼ਾ’ ਲਈ ਬੋਸਟਨ ਦੇ 8 ਸਟੋਰਾਂ ’ਤੇ ਵੱਜੇ ਡਾਕੇ

ਸਰਕਾਰੀ ਵਕੀਲਾਂ ਮੁਤਾਬਕ ਰਾਮਭਾਈ ਪਟੇਲ ਅਤੇ ਬਲਵਿੰਦਰ ਨੇ ਕਥਿਤ ਤੌਰ ’ਤੇ ਸਟੋਰ ਮਾਲਕਾਂ ਦੀ ਮਿਲੀਭੁਗਤ ਨਾਲ 8 ਡਾਕੇ ਮਾਰੇ। ਮੈਸਾਚਿਊਸੈਟਸ ਦੀ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਡਾਕੇ ਦੀਆਂ ਵਾਰਦਾਤਾਂ 2023 ਵਿਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ ਪੰਜ ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ। ਅਸਲ ਵਿਚ ਇਨ੍ਹਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ‘ਯੂ ਵੀਜ਼ਾ’ ਦਿਵਾਉਣ ਲਈ ਘੜੀ ਗਈ।

ਰਾਮਭਾਈ ਪਟੇਲ ਅਤੇ ਬਲਵਿੰਦਰ ਸਿੰਘ ਨੂੰ ਹੋ ਸਕਦੀ ਹੈ 5 ਸਾਲ ਦੀ ਕੈਦ

ਅਮਰੀਕਾ ਦੇ ਇੰਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ’ਤੇ ਡਾਕਾ ਪੈਣ ਦੀ ਸੂਰਤ ਵਿਚ ਉਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ’ਤੇ ਪੀੜਤ ਮੰਨਿਆ ਜਾਂਦਾ ਹੈ ਅਤੇ ਚਾਰ ਸਾਲ ਤੱਕ ਮੁਲਕ ਵਿਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਸਟੋਰ ’ਤੇ ਫਰਜ਼ੀ ਡਾਕੇ ਮਗਰੋਂ ਰਾਮਭਾਈ ਪਟੇਲ ਅਤੇ ਉਸ ਦੇ ਸਾਥੀ ਨੂੰ ਕਥਿਤ ਤੌਰ ’ਤੇ ਤੈਅਸ਼ੁਦਾ ਰਕਮ ਅਦਾ ਕੀਤੀ ਜਾਂਦੀ। ਫਰਜ਼ੀ ਡਾਕੇ ਵਾਸਤੇ ਸਟੋਰ ਵਰਤਣ ਦੇ ਇਵਜ਼ ਵਿਚ ਰਾਮਭਾਈ ਪਟੇਲ ਵੱਲੋਂ ਸਟੋਰ ਮਾਲਕ ਨੂੰ ਅਦਾਇਗੀ ਕੀਤੀ ਜਾਂਦੀ ਹੈ ਅਤੇ ਮੁਲਾਜ਼ਮ ‘ਯੂ ਵੀਜ਼ਾ’ ਵਾਸਤੇ ਅਰਜ਼ੀ ਦਾਇਰ ਕਰ ਦਿੰਦੇ। ਰਾਮਭਾਈ ਪਟੇਲ ਨੂੰ ਸਿਐਟਲ ਅਤੇ ਬਲਵਿੰਦਰ ਸਿੰਘ ਨੂੰ ਕੁਈਨਜ਼ ਤੋਂ ਗ੍ਰਿਫ਼ਤਾਰ ਕੀਤਾ ਗਿਆ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…