ਮੈਨੀਟੋਬਾ ’ਚ ਪਿਉ ਨੇ ਹੀ ਕੀਤਾ ਆਪਣੇ 3 ਬੱਚਿਆਂ ਅਤੇ ਪਾਰਟਨਰ ਦਾ ਕਤਲ

ਮੈਨੀਟੋਬਾ ’ਚ ਪਿਉ ਨੇ ਹੀ ਕੀਤਾ ਆਪਣੇ 3 ਬੱਚਿਆਂ ਅਤੇ ਪਾਰਟਨਰ ਦਾ ਕਤਲ

ਵਿੰਨੀਪੈਗ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਮੈਨੀਟੋਬਾ ਵਿਚ ਪਿਉ ਨੇ ਹੀ ਆਪਣੇ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜ ਦਿਤਾ ਅਤੇ ਪਾਰਟਨਰ ਸਣੇ ਉਸ ਦੀ ਰਿਸ਼ਤੇਦਾਰ ਨੂੰ ਵੀ ਮਾਰ ਮੁਕਾਇਆ। ਕਤਲ ਕੀਤੇ ਬੱਚਿਆਂ ਦੀ ਉਮਰ ਸਿਰਫ ਢਾਈ ਮਹੀਨੇ, ਚਾਰ ਸਾਲ ਅਤੇ ਛੇ ਸਾਲ ਸੀ ਜਦਕਿ ਸ਼ੱਕੀ ਦੀ ਕੌਮਨ ਲਾਅ ਪਾਰਟਨਰ ਦੀ 17 ਸਾਲਾ ਰਿਸ਼ਤੇਦਾਰ ਵੀ ਖੂਨ ਖਰਾਬੇ ਦੀ ਲਪੇਟ ਵਿਚ ਆ ਗਈ। ਆਰ.ਸੀ.ਐਮ.ਪੀ. ਵੱਲੋਂ 30 ਸਾਲ ਦੇ ਸ਼ੱਕੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ।

ਢਾਈ ਮਹੀਨੇ, ਚਾਰ ਸਾਲ ਅਤੇ 6 ਸਾਲ ਉਮਰ ਦੇ ਸਨ ਬੱਚੇ

ਇੰਸਪੈਕਟਰ ਟਿਮ ਆਰਸਨੋ ਨੇ ਕਿਹਾ ਕਿ ਮਾਸੂਮ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਹੋਣ ਪਿੱਛੋਂ ਮੈਨੀਟੋਬਾ ਦੇ ਲੋਕ ਸਦਮੇ ਵਿਚ ਹਨ। ਪੂਰਾ ਕਾਰਮਨ ਕਸਬਾ ਇਸ ਕਤਲੇਆਮ ਦਾ ਸੋਗ ਮਨਾ ਰਿਹਾ ਹੈ। ਦੂਜੇ ਪਾਸੇ ਐਨਾ ਵੱਡਾ ਸਦਮਾ ਬਰਦਾਸ਼ਤ ਕਰ ਰਹੀ ਨੈਨਸੀ ਕਲੀਅਰਵਾਟਰ ਨੇ ਮਰਨ ਵਾਲੇ ਔਰਤ ਦੀ ਸ਼ਨਾਖਤ ਆਪਣੀ 30 ਸਾਲ ਦੀ ਬੇਟੀ ਅਮੈਂਡਾ ਕਲੀਅਰ ਵਾਟਰ ਵਜੋਂ ਕੀਤੀ ਜਦਕਿ ਦੋਹਤੇ ਦੋਹਤੀਆਂ ਦਾ ਨਾਂ ਬੈਥਨੀ, ਜੇਵਨ ਅਤੇ ਇਸਾਬੇਲਾ ਸੀ।

ਸ਼ੱਕੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ 5 ਦੋਸ਼ ਆਇਦ

ਕਤਲ ਵਾਲੇ ਘਰ ਦੇ ਗੁਆਂਢ ਵਿਚ ਰਹਿੰਦੇ ਰੈਂਡੀ ਮੈਕਫਾਰਲੇਨ ਦਾ ਕਹਿਣਾ ਸੀ ਕਿ ਇਹ ਮਕਾਲ ਪਿਛਲੇ ਸਾਲ ਹੀ ਕਿਰਾਏ ’ਤੇ ਚੜ੍ਹਿਆ ਸੀ ਅਤੇ ਕਲੀਅਰ ਵਾਟਰ ਦੇ ਬੱਚੇ ਅਕਸਰ ਖੇਡਦੇ ਨਜ਼ਰ ਆ ਜਾਂਦੇ ਸਨ। ਦੱਸਿਆ ਜਾ ਰਿਹਾ ਹੈ ਕਿ 29 ਸਾਲ ਦਾ ਰਾਯਨ ਹਾਵਰਡ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਅਤੇ 2019 ਵਿਚ ਇਕ ਮੁਕੱਦਮੇ ਦੀ ਸੁਣਵਾਈ ਦੌਰਾਨ ਜੱਜ ਨੇ ਉਸ ਨੂੰ ਚਿਤਾਵਨੀ ਵੀ ਦਿਤੀ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…