New Navy Chief: ਕੌਣ ਨੇ ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ? ਜੋ ਸੰਭਾਲਣਗੇ ਨਵੇਂ ਜਲ ਸੈਨਾ ਮੁਖੀ ਦੀ ਜ਼ਿੰਮੇਵਾਰੀ

New Navy Chief: ਕੌਣ ਨੇ ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ? ਜੋ ਸੰਭਾਲਣਗੇ ਨਵੇਂ ਜਲ ਸੈਨਾ ਮੁਖੀ ਦੀ ਜ਼ਿੰਮੇਵਾਰੀ

ਨਵੀਂ ਦਿੱਲੀ (19 ਅਪ੍ਰੈਲ), ਰਜਨੀਸ਼ ਕੌਰ: ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ (Vice Admiral Dinesh Kumar Tripathi) ਨਵੇਂ ਜਲ ਸੈਨਾ ਮੁਖੀ (New Navy Chief) ਹੋਣਗੇ। ਉਹ ਇਸ ਮਹੀਨੇ ਦੇ ਅੰਤ ਵਿੱਚ ਐਡਮਿਰਲ ਆਰ ਹਰੀ ਕੁਮਾਰ (Admiral R. Hari Kumar) ਦੀ ਜਗ੍ਹਾ ਲੈਣਗੇ। ਆਪਣੇ 30 ਸਾਲ ਦੇ ਲੰਬੇ ਕਰੀਅਰ ਵਿੱਚ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਉਣ ਤੋਂ ਬਾਅਦ ਐਡਮਿਰਲ ਦਿਨੇਸ਼ ਹੁਣ ਜਲ ਸੈਨਾ ਦੇ ਉੱਚ ਅਹੁਦੇ ‘ਤੇ ਸੇਵਾ ਕਰਨ ਲਈ ਤਿਆਰ ਹਨ। ਤ੍ਰਿਪਾਠੀ ਇਸ ਸਮੇਂ ਜਲ ਸੈਨਾ ਦੇ ਉਪ ਮੁਖੀ ਹਨ। ਆਓ ਜਾਣਦੇ ਹਾਂ ਨਵੇਂ ਜਲ ਸੈਨਾ ਮੁਖੀ ਬਾਰੇ-

1964 ਵਿੱਚ ਹੋਇਆ ਸੀ ਜਨਮ

ਵਾਈਸ ਐਡਮਿਰਲ ਤ੍ਰਿਪਾਠੀ ਦਾ ਜਨਮ 15 ਮਈ 1964 ਨੂੰ ਹੋਇਆ ਸੀ। ਉਹ 1 ਜੁਲਾਈ 1985 ਨੂੰ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਏ। ਵਾਈਸ ਐਡਮਿਰਲ ਤ੍ਰਿਪਾਠੀ, ਇੱਕ ਸੰਚਾਰ ਅਤੇ ਇਲੈਕਟ੍ਰਾਨਿਕ ਯੁੱਧ ਦੇ ਮਾਹਰ, ਦਾ ਕੈਰੀਅਰ ਲਗਪਗ 30 ਸਾਲਾਂ ਦਾ ਰਿਹਾ ਹੈ।

ਆਈਐਨਐਸ ਵਿਨਾਸ਼ ਦੀ ਕਮਾਨ ਸੰਭਾਲੀ

ਜਲ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਟ ਅਫਸਰ ਕਮਾਂਡਿੰਗ-ਇਨ-ਚੀਫ ਰਹਿ ਚੁੱਕੇ ਹਨ। ਉਹਨਾਂ ਨੇ ਆਈਐਨਐਸ ਵਿਨਾਸ਼ ਦੀ ਕਮਾਨ ਵੀ ਸੰਭਾਲੀ। ਇਸ ਤੋਂ ਇਲਾਵਾ ਰੀਅਰ ਐਡਮਿਰਲ ਵਜੋਂ ਉਹ ਪੂਰਬੀ ਫਲੀਟ ਦੀ ਕਮਾਂਡਿੰਗ ਫਲੀਟ ਅਫਸਰ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਉਹ ਇੰਡੀਅਨ ਨੇਵਲ ਅਕੈਡਮੀ ਇਜ਼ੀਮਾਲਾ ਦੇ ਕਮਾਂਡੈਂਟ ਵੀ ਰਹਿ ਚੁੱਕੇ ਹਨ।

ਨੇਵੀ ਮੈਡਲ ਨਾਲ ਵੀ ਕੀਤਾ ਸਨਮਾਨਿਤ

ਸੈਨਿਕ ਸਕੂਲ ਅਤੇ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ, ਵਾਈਸ ਐਡਮਿਰਲ ਤ੍ਰਿਪਾਠੀ ਨੇ ਨੇਵਲ ਵਾਰ ਕਾਲਜ, ਗੋਆ ਅਤੇ ਨੇਵਲ ਵਾਰ ਕਾਲਜ, ਯੂਐਸਏ ਵਿੱਚ ਵੀ ਕੋਰਸ ਕੀਤੇ ਹਨ। ਉਹਨਾਂ ਨੂੰ ਅਤਿ ਵਿਸ਼ਿਸ਼ਟ ਸੇਵਾ ਮੈਡਲ (AVSM) ਅਤੇ ਨੇਵੀ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ

ਲੋਕਸਭਾ ਚੋਣਾਂ ਲਈ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਸੇ ਤਰ੍ਹਾਂ ਅੱਜ 21 ਰਾਜਾਂ ਵਿਚ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕ ਸਭਾ ਦੇ ਪਹਿਲੇ ਪੜਾਅ ਵਿਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ਤੇ ਪੋਸਟ ਕਰਕੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ, ਉਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਰਿਹਾ ਹੈ! ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਵੋਟਿੰਗ ਹੋਵੇਗੀ।

ਮੈਂ ਇਨ੍ਹਾਂ ਸਾਰੀਆਂ ਸੀਟਾਂ ਦੇ ਵੋਟਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਬਣਾਉਣ। ਪਹਿਲੀ ਵਾਰ ਵੋਟ ਪਾਉਣ ਜਾ ਰਹੇ ਆਪਣੇ ਨੌਜਵਾਨ ਦੋਸਤਾਂ ਨੂੰ ਮੇਰੀ ਖਾਸ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਵੋਟ ਪਾਉਣ। ਲੋਕਤੰਤਰ ਵਿੱਚ, ਹਰ ਵੋਟ ਕੀਮਤੀ ਹੈ ਅਤੇ ਹਰ ਆਵਾਜ਼ ਮਾਇਨੇ ਰੱਖਦੀ ਹੈ।

Related post