ਜਾਣੋ ਪੰਜਾਬ ਦੀਆਂ 13 ਸੀਟਾਂ ‘ਤੇ ਕਿਹੜੇ 15  Expense Monitor ਕੀਤੇ ਨਿਯੁਕਤ

ਜਾਣੋ ਪੰਜਾਬ ਦੀਆਂ 13 ਸੀਟਾਂ ‘ਤੇ ਕਿਹੜੇ 15  Expense Monitor ਕੀਤੇ ਨਿਯੁਕਤ

ਚੰਡੀਗੜ੍ਹ, 2 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਰਾਜਨੀਤਿਕ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਖਰਚੇ ‘ਤੇ ਨਜ਼ਰ ਰੱਖਣ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਾਸਤੇ 15 ਖਰਚਾ ਨਿਗਰਾਨਾਂ ਦੀ ਸੂਚੀ ਜਾਰੀ ਕੀਤੀ ਹੈ। ਇਹ ਸਾਰੇ ਅਧਿਕਾਰੀ ਭਾਰਤੀ ਰੈਵਨਿਊ ਸਰਵਿਸ (ਆਈ.ਆਰ.ਐਸ) ਨਾਲ ਸਬੰਧਿਤ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਖਰਚਾ ਨਿਗਰਾਨ ਅਹਿਮ ਭੂਮਿਕਾ ਨਿਭਾਉਂਦੇ ਹਨ ਜੋ ਸਿਆਸੀ ਧਿੜਾਂ ਉੱਤੇ ਨਜ਼ਰ ਰੱਖਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਬਰੇ ਗਣੇਸ਼ ਸੁਧਾਕਰ, ਗੁਰਦਾਸਪੁਰ ਸੀਟ ਉੱਤੇ ਹਰਸ਼ਦ ਐਸ ਵੇਂਗੁਰਲੇਕਰ, ਖਡੂਰ ਸਾਹਿਬ ਸੀਟ ਲਈ ਅਨੁਰਾਗ ਤ੍ਰਿਪਾਠੀ ਅਤੇ ਜਲੰਧਰ ਸੀਟ ਲਈ ਮਾਧਵ ਦੇਸ਼ਮੁਖ ਨੂੰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਲੋਕ ਸਭਾ ਸੀਟ ਹੁਸ਼ਿਆਰਪੁਰ ਲਈ ਪਵਨ ਕੁਮਾਰ ਖੇਤਾਨ, ਲੋਕ ਸਭਾ ਸੀਟ ਅਨੰਦਪੁਰ ਸਾਹਿਬ ਲਈ ਸ਼ਿਲਪੀ ਸਿਨਹਾ, ਲੋਕ ਸਭਾ ਸੀਟ ਲੁਧਿਆਣਾ ਲਈ ਪੰਕਜ ਕੁਮਾਰ ਅਤੇ ਚੇਤਨ ਡੀ ਕਲਾਮਕਰ, ਲੋਕ ਸਭਾ ਸੀਟ ਫਤਿਹਗੜ੍ਹ ਸਾਹਿਬ ਲਈ ਆਨੰਦ ਕੁਮਾਰ, ਲੋਕ ਸਭਾ ਸੀਟ ਫਰੀਦਕੋਟ ਲਈ ਮਨੀਸ਼ ਕੁਮਾਰ, ਲੋਕ ਸਭਾ ਸੀਟ ਫਿਰੋਜ਼ਪੁਰ ਲਈ ਨਗੇਂਦਰ ਯਾਦਵ, ਲੋਕ ਸਭਾ ਸੀਟ ਬਠਿੰਡਾ ਲਈ ਅਖਿਲੇਸ਼ ਕੁਮਾਰ ਯਾਦਵ ਅਤੇ ਨੰਦਿਨੀ ਆਰ ਨਾਇਰ, ਲੋਕ ਸਭਾ ਸੀਟ ਸੰਗਰੂਰ ਲਈ ਅਮਿਤ ਸੰਜੇ ਗੁਰਵ ਅਤੇ ਲੋਕ ਸਭਾ ਸੀਟ ਪਟਿਆਲਾ ਲਈ ਮੀਤੂ ਅਗਰਵਾਲ ਨੂੰ ਨਿਯੁਕਤ ਕੀਤਾ ਹੈ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਹਰੇਕ ਖਰਚਾ ਆਬਜ਼ਰਵਰ ਆਪਣੇ ਸਬੰਧਤ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

ਇਹ ਵੀ ਪੜ੍ਹੋ:-

ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਟਰੀਟ ਡੌਗ ਦੇ ਲਈ QR ਕੋਡ ਵਾਲੇ ਆਈਡੀ ਕਾਰਡ ਬਣਾਏ ਜਾ ਰਹੇ ਹਨ। ਇੰਨ੍ਹਾਂ ਕਾਰਡ ਵਿੱਚ ਕੁੱਤਿਆਂ ਦੇ ਲਈ ਜ਼ਰੂਰੀ ਡਿਟੇਲ ਹੁੰਦੀ ਹੈ ਜਿਵੇ – ਨਾਮ, ਵੈਕਸੀਨ ਰਿਕਾਰਡ ਅਤੇ ਦੇਖ ਭਾਲ ਕਰਨ ਵਾਲੇ ਵਿਅਕਤੀ ਦੀ ਡਿਟੇਲ ਆਦਿ। ਦੱਸ ਦੇਈਏ ਕਿ ਹੁਣ ਤੱਕ 6350 ਕੁੱਤਿਆ ਦੇ ਸਪੈਸ਼ਲ ਟੈਗ ਬਣਾਏ ਜਾ ਚੁੱਕੇ ਹਨ।
ਮੀਡੀਆ ਰਿਪੋਰਟ ਮੁਤਾਬਿਕ 27 ਅਪ੍ਰੈਲ ਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ ਨੰਬਰ 1 ਉੱਤੇ ਅਤੇ ਇੰਡੀਆ ਗੇਟ ਲੁਕੇਸ਼ਨ ਉੱਤੇ 100 ਕੁੱਤਿਆਂ ਦੇ ਗਲੇ ਵਿੱਚ ਸਪੈਸ਼ਲ ਟੈਗ ਲਗਾਏ ਹਨ।

ਕੁੱਤਿਆਂ ਵਾਲੇ ਇਹ ਆਈਡੀ ਕਾਰਡ ਨਾਮ ਦੇ ਐੱਨਜੀਓ ਦੀ ਇਕ ਖਾਸ ਪਹਿਲ ਤਹਿਤ ਬਣਾਏ ਜਾ ਰਹੇ ਹਨ। ਹੁਣ ਤੱਕ ਦੇਸ਼ ਵਿੱਚ 6370 ਕਾਰਡ ਬਣ ਚੁੱਕੇ ਹਨ। ਪਸ਼ੂ ਅਧਿਕਾਰ ਕਾਰਕੁਨ ਮਾਨਵੀ ਰਾਏ ਨੇ ਕਿਹਾ ਕਿ ਇਹ ਟੈਗ ਜਾਨਵਰਾਂ ਲਈ ਜੀਵਨ ਰੇਖਾ ਦਾ ਕੰਮ ਕਰਨਗੇ। ਪਿਛਲੇ ਸਾਲ ਜੁਲਾਈ ਵਿੱਚ, ਪਹਿਲਕਦਮੀ ਦੇ ਤਹਿਤ, ਮੁੰਬਈ ਹਵਾਈ ਅੱਡੇ ਦੇ ਨੇੜੇ 20 ਕੁੱਤਿਆਂ ਲਈ ਇਹ ਵਿਸ਼ੇਸ਼ ਪਛਾਣ ਪੱਤਰ ਬਣਾਏ ਗਏ ਸਨ। ਅਕਤੂਬਰ ਵਿੱਚ ਖੜਗਪੁਰ ਵਿੱਚ ਵੀ 100 ਕੁੱਤਿਆਂ ਨੂੰ ਟੈਗ ਵੰਡੇ ਗਏ ਸਨ।

Related post

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਅੱਜ ਦਾ ਹੁਕਮਨਾਮਾ, ਸ੍ਰੀ ਹਰਿਮੰਦਰ ਸਾਹਿਬ (17 ਮਈ 2024)

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥…
ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ ਐਲਾਨ, ਜਾਣੋ ਕਾਰਨ

ਤੋਸ਼ੀਬਾ ਨੇ ਇੰਨੇ ਹਜ਼ਾਰ ਕਰਮਚਾਰੀਆਂ ਦੀ ਛਾਂਟੀ ਦਾ ਕੀਤਾ…

ਨਵੀਂ ਦਿੱਲੀ, 16 ਮਈ, ਪਰਦੀਪ ਸਿੰਘ : ਕੋਰੋਨਾ ਕਾਲ ਤੋਂ ਬਾਅਦ ਜਿਵੇਂ ਹੀ ਕਾਰੋਬਾਰ ਦੁਆਰਾ ਸ਼ੁਰੂ ਹੋਏ ਤਾਂ ਨਾਲ ਹੀ ਕਰਮਚਾਰੀਆਂ…
ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ ਹੋਣਗੇ ਲਾਈਵ, ਲੋਕਾਂ ਨਾਲ ਕਰਨਗੇ ਰਾਬਤਾ

ਚੋਣ ਅਧਿਕਾਰੀ ਸਿਬਿਨ ਸੀ 17 ਮਈ ਨੂੰ ਫੇਸਬੁੱਕ ‘ਤੇ…

ਚੰਡੀਗੜ੍ਹ, 16 ਮਈ, ਪਰਦੀਪ ਸਿੰਘ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ…