ਪਾਕਿਸਤਾਨ ‘ਚ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਮੌਤ

ਪਾਕਿਸਤਾਨ ‘ਚ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਮੌਤ

ਇਸਲਾਮਾਬਾਦ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਹੋਇਆ ਹੈ। ਇਸ ਅੱਤਵਾਦੀ ਹਮਲੇ ‘ਚ 5 ਚੀਨੀ ਨਾਗਰਿਕ ਮਾਰੇ ਗਏ ਹਨ। ਖੈਬਰ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਮੁਹੰਮਦ ਅਲੀ ਗੰਡਾਪੁਰ ਨੇ ਕਿਹਾ, ‘ਅੱਤਵਾਦੀ ਹਮਲੇ ਵਿੱਚ ਪੰਜ ਚੀਨੀ ਨਾਗਰਿਕ ਅਤੇ ਇੱਕ ਸਥਾਨਕ ਡਰਾਈਵਰ ਵੀ ਮਾਰੇ ਗਏ।’

ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਮਾਰੇ ਗਏ ਚੀਨੀ ਪੇਸ਼ੇ ਤੋਂ ਇੰਜੀਨੀਅਰ ਸਨ ਅਤੇ ਪਾਕਿਸਤਾਨ ਵਿੱਚ ਚੱਲ ਰਹੇ ਪ੍ਰੋਜੈਕਟਾਂ ਲਈ ਕੰਮ ਕਰਦੇ ਸਨ। ਡਾਨ ਨਿਊਜ਼ ਮੁਤਾਬਕ ਇਕ ਅੱਤਵਾਦੀ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਚੀਨੀ ਇੰਜੀਨੀਅਰਾਂ ਦੇ ਕਾਫਲੇ ਨਾਲ ਟਕਰਾ ਦਿੱਤਾ ਅਤੇ ਇਕ ਹੋਰ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਹਮਲੇ ‘ਚ ਮਾਰੇ ਗਏ ਚੀਨੀ ਇੰਜੀਨੀਅਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਤੋਂ ਦਾਸੂ ਜਾ ਰਹੇ ਸਨ, ਜਿੱਥੇ ਉਨ੍ਹਾਂ ਦੇ ਠਹਿਰਨ ਲਈ ਕੈਂਪ ਬਣਾਇਆ ਗਿਆ ਸੀ। ਇਹ ਹਮਲਾ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਦੇ ਬੇਸ਼ਾਮ ਸ਼ਹਿਰ ਨੇੜੇ ਹੋਇਆ।

Related post

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਅਮਰੀਕਾ ਵਿੱਚ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਨਿਰਮਲ ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)- ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਇੱਕ ਕਾਰ ਸੜਕ ਹਾਦਸੇ ਚ’ ਭਾਰਤ ਦੇ ਕੇਰਲਾ…
ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ ਮੌਤ

ਅਮਰੀਕਾ : ਸੜਕ ਹਾਦਸੇ ’ਚ 3 ਗੁਜਰਾਤੀ ਔਰਤਾਂ ਦੀ…

ਨਿਊਯਾਰਕ, 27 ਅਪ੍ਰੈਲ (ਰਾਜ ਗੋਗਨਾ)-ਬੀਤੇਂ ਦਿਨ ਅਮਰੀਕਾ ਦੇ ਅਟਲਾਟਾਂ ਰਾਜ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਕਾਰ…
ਸੀਐਮ ਮਾਨ 28 ਅਪੈ੍ਰਲ ਨੂੰ ਸੰਗਰੂਰ ਵਿਚ ਕਰਨਗੇ ਰੈਲੀ

ਸੀਐਮ ਮਾਨ 28 ਅਪੈ੍ਰਲ ਨੂੰ ਸੰਗਰੂਰ ਵਿਚ ਕਰਨਗੇ ਰੈਲੀ

ਸੰਗਰੂਰ, 27 ਅਪ੍ਰੈਲ, ਨਿਰਮਲ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਚੋਣ ਮੁਹਿੰਮ ਨੂੰ ਸਿਖਰਾਂ…