ਭਾਜਪਾ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ : Lok Sabha Election

ਭਾਜਪਾ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ : Lok Sabha Election

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਵਿੱਚ ਤਿੰਨ ਉਮੀਦਵਾਰਾਂ ਦੇ ਨਾਂ ਹਨ। ਭਾਜਪਾ ਨੇ ਰਾਜਸਥਾਨ ਦੇ ਦੌਸਾ ਤੋਂ ਸੰਸਦ ਮੈਂਬਰ ਜਸਕੌਰ ਮੀਨਾ ਦੀ ਟਿਕਟ ਰੱਦ ਕਰਕੇ ਕਨ੍ਹਈਆ ਲਾਲ ਮੀਣਾ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਕਰੌਲੀ ਧੌਲਪੁਰ ਤੋਂ ਸੰਸਦ ਮੈਂਬਰ ਡਾ: ਮਨੋਜ ਰਾਜੌਰੀਆ ਦੀ ਟਿਕਟ ਵੀ ਰੱਦ ਕਰ ਦਿੱਤੀ ਗਈ ਹੈ। ਭਾਜਪਾ ਨੇ ਮਨੋਜ ਦੀ ਥਾਂ ਇੰਦੂ ਦੇਵੀ ਜਾਟਵ ਨੂੰ ਟਿਕਟ ਦਿੱਤੀ ਹੈ।

ਕਾਂਗਰਸ ਨੇ ਦੌਸਾ ਤੋਂ ਮੁਰਾਰੀ ਲਾਲ ਮੀਨਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਕਰੌਲੀ-ਧੌਲਪੁਰ ਲੋਕ ਸਭਾ ਸੀਟ ਤੋਂ ਭਜਨ ਲਾਲ ਜਾਟਵ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਸੂਬੇ ਦੀਆਂ 25 ਵਿੱਚੋਂ 24 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਦੂਜੇ ਪਾਸੇ ਭਾਜਪਾ ਨੇ ਵੀ ਮਣੀਪੁਰ ਦੀ ਇੱਕ ਸੀਟ ਲਈ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਮਨੀਪੁਰ ਇਨਰ ਤੋਂ ਸੰਸਦ ਮੈਂਬਰ ਕੇਂਦਰੀ ਮੰਤਰੀ ਰਾਜਕੁਮਾਰ ਰੰਜਨ ਸਿੰਘ ਦੀ ਟਿਕਟ ਕੱਟ ਦਿੱਤੀ ਗਈ ਹੈ। ਰਾਜਕੁਮਾਰ ਦੀ ਥਾਂ ਭਾਜਪਾ ਨੇ ਟੀ ਬਸੰਤ ਕੁਮਾਰ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

Related post

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ ਰਾਹੀਂ ਹੋਣਗੀਆਂ ਦਰਜ

ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤਾਂ ਸੀ-ਵੀਜਿਲ ਐਪ…

ਸੰਗਰੂਰ, 8 ਮਈ, ਪਰਦੀਪ ਸਿੰਘ: ਭਾਰਤੀ ਚੋਣ ਕਮਿਸ਼ਨ ਵਲੋਂ ਬਣਾਏ ਗਏ ਸੀ-ਵੀਜਿਲ (ਸਿਟੀਜ਼ਨ ਵੀਜਿਲ) ਐਪ ਰਾਹੀਂ ਲੋਕ ਸਭਾ ਚੋਣਾਂ ਸਬੰਧੀ ਸ਼ਿਕਾਇਤ…
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ ਮੈਂਬਰਸ਼ਿਪ ਕੀਤੀ ਰੱਦ

ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਹਰਜਿੰਦਰ ਕੌਰ ਦੀ ਮੁੱਢਲੀ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਹਰਜਿੰਦਰ ਕੌਰ ਨੂੰ ਪਾਰਟੀ…
ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ ਬਿਆਨ, ਸ਼ਹਿਜਾਦੇ ਨੇ ਅਡਾਨੀ-ਅੰਬਾਨੀ ਨੂੰ ਗਾਲਾਂ ਕੱਢਣੀਆਂ ਕੀਤੀਆਂ ਬੰਦ, ਰਾਤੋਂ-ਰਾਤ ਅਜਿਹੀ ਕਿਹੜੀ ਹੋਈ ਡੀਲ

ਰਾਹੁਲ ਗਾਂਧੀ ਨੂੰ ਲੈ ਕੇ ਪੀਐੱਮ ਮੋਦੀ ਦਾ ਵੱਡਾ…

ਨਵੀਂ ਦਿੱਲੀ, 8 ਮਈ, ਪਰਦੀਪ ਸਿੰਘ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਤੇਲੰਗਾਨਾ ਦੇ ਕਰੀਮਨਗਰ ‘ਚ ਪਹਿਲੀ ਵਾਰ ਅਡਾਨੀ-ਅੰਬਾਨੀ…