ਸਿਮਰਨ ਮਹੰਤ ਨੇ ਸੁਖਪਾਲ ਖਹਿਰਾ ਦੇ ਚੱਲਦੇ ਸਮਾਗਮ ‘ਚ ਕਰਤਾ ਹੰਗਾਮਾ, ਖਹਿਰਾ ਤੋਂ ਲੱਗੀ ਮਾਇਕ ਖੋਹਣ ਤਾਂ ਭੱਖ ਗਿਆ ਮਾਹੌਲ

ਸਿਮਰਨ ਮਹੰਤ ਨੇ ਸੁਖਪਾਲ ਖਹਿਰਾ ਦੇ ਚੱਲਦੇ ਸਮਾਗਮ ‘ਚ ਕਰਤਾ ਹੰਗਾਮਾ, ਖਹਿਰਾ ਤੋਂ ਲੱਗੀ ਮਾਇਕ ਖੋਹਣ ਤਾਂ ਭੱਖ ਗਿਆ ਮਾਹੌਲ

ਸੰਗਰੂਰ, 7 ਮਈ, ਪਰਦੀਪ ਸਿੰਘ: ਸੰਗਰੂਰ ਦੇ ਧੂਰੀ ਵਿਧਾਨ ਸਬਾ ਹਲਕੇ ਦੇ ਪਿੰਡ ਲੱਡਾ ਵਿੱਚ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚੋਣ ਪ੍ਰਚਾਰ ਦੌਰਾਨ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਪਟਿਆਲਾ ਦੀ ਸਿਮਰਨ ਮਹੰਤ ਆਪਣੇ ਸਾਥੀਆਂ ਸਮੇਤ ਸਮਾਗਮ ਵਿੱਚ ਪਹੁੰਚੀ ਅਤੇ ਉਥੇ ਦੀ ਸਰਪੰਚ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।

ਪਿੰਡ ਦੇ ਸਰਪੰਚ ਮਿੱਠੂ ਲੱਡਾ ਖਿਲਾਫ ਗੁੱਸਾ ਜ਼ਾਹਰ ਕਰਦਿਆਂ ਮਹੰਤ ਸਿਮਰਨ ਨੇ ਸੁਖਪਾਲ ਖਹਿਰਾ ਹੱਥੋਂ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮਿੱਠੂ ਲੱਡਾ ਨੇ ਰੋਕ ਦਿੱਤਾ। ਇਸ ਤੋਂ ਬਾਅਦ ਮੌਕੇ ‘ਤੇ ਮੌਜੂਦ ਕਾਂਗਰਸੀ ਵਰਕਰਾਂ ਤੇ ਪਿੰਡ ਵਾਸੀਆਂ ਨੇ ਮਹੰਤ ਤੇ ਉਸ ਦੇ ਸਾਥੀਆਂ ਨੂੰ ਪੰਡਾਲ ‘ਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਪੰਡਾਲ ਤੋੰ ਬਾਹਰ ਲਿਜਾ ਕੇ ਮਹੰਤਾਂ ਨਾਲ ਕੁੱਟਮਾਰ ਵੀ ਕੀਤੀ।

ਦੱਸ ਦੇਈਏ ਕਿ ਕੁਝ ਸਾਲ ਪਹਿਲਾਂ ਕਾਂਗਰਸੀ ਆਗੂ ਤੇ ਸਰਪੰਚ ਮਿੱਠੂ ਲੱਡਾ ਨੇ ਸਿਮਰਨ ਮਹੰਤ ਨਾਲ ਵਿਆਹ ਕੀਤਾ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਛੱਡ ਦਿੱਤਾ। ਮਹੰਤ ਦਾ ਇਲਜ਼ਾਮ ਹੈ ਕਿ ਮਿੱਠੂ ਲੱਡਾ ਨੂੰ ਪਤਾ ਸੀ ਕਿ ਉਹ ਮਹੰਤ ਹੈ ਪਰ ਇਸ ਦੇ ਬਾਵਜੂਦ ਉਸ ਨੇ ਪੈਸੇ ਹੜੱਪਣ ਲਈ ਉਸ ਨਾਲ ਵਿਆਹ ਕਰਵਾਇਆ। ਉਸ ਨਾਲ ਗੈਰ-ਕੁਦਰਤੀ ਸਬੰਧ ਵੀ ਬਣਾਏ ਤੇ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਉਸ ਨੂੰ ਛੱਡ ਦਿੱਤਾ। ਅੱਜ ਉਹ ਇਸ ਦਾ ਵਿਰੋਧ ਕਰਨ ਲਈ ਕਾਂਗਰਸ ਦੇ ਉਕਤ ਪ੍ਰੋਗਰਾਮ ਵਾਲੀ ਥਾਂ ‘ਤੇ ਗਈ ਸੀ ਪਰ ਉੱਥੇ ਵੀ ਉਸ ਦੀ ਕੁੱਟਮਾਰ ਕੀਤੀ ਗਈ। ਸਿਮਰਨ ਮਹੰਤ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਮਹੰਤ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ।

ਇਹ ਵੀ ਪੜ੍ਹੋ:

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਐਨੀਮੇਟਿਡ ਮੀਮ ਵੀਡੀਓ ਸਾਹਮਣੇ ਆਇਆ ਹੈ। ਇਨ੍ਹਾਂ ‘ਚ ਦੋਵੇਂ ਨੇਤਾ ਇਕ ਮੰਚ ‘ਤੇ ਭੀੜ ਦੇ ਸਾਹਮਣੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਨੇਤਾਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

ਹਾਲਾਂਕਿ, ਬੰਗਾਲ ਪੁਲਿਸ ਨੇ ਵੀਡੀਓ ‘ਤੇ ਨਾਰਾਜ਼ਗੀ ਜਤਾਈ ਹੈ। ਕੋਲਕਾਤਾ ਪੁਲਿਸ ਦੇ ਕ੍ਰਾਈਮ ਸੈੱਲ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਨੋਟਿਸ ਭੇਜਿਆ ਹੈ। ਪੁਲਿਸ ਨੇ ਯੂਜ਼ਰ ਤੋਂ ਉਸਦਾ ਨਾਮ ਅਤੇ ਪਤਾ ਪੁੱਛਿਆ ਅਤੇ ਉਸਨੂੰ ਉਸਦੀ ਪੋਸਟ ਡਿਲੀਟ ਕਰਨ ਲਈ ਕਿਹਾ। ਦਰਅਸਲ ਇੱਕ ਯੂਜ਼ਰ ਨੇ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਸੀ ਇਹ ਸ਼ੁੱਧ ਸੋਨਾ ਹੈ। ਜਿਸਨੇ ਵੀ ਇਹ ਬਣਾਇਆ ਹੈ ਉਸਨੂੰ ਮਿਲਣਾ ਚਾਹੀਦਾ ਹੈ। ਕੋਲਕਾਤਾ ਪੁਲਿਸ ਨੇ ਇਸ ਪੋਸਟ ‘ਤੇ ਲਿਖਿਆ- ਕਿਰਪਾ ਕਰਕੇ ਤੁਰੰਤ ਆਪਣਾ ਨਾਮ ਅਤੇ ਪਤਾ ਦੱਸੋ। ਜੇਕਰ ਤੁਸੀਂ ਜਾਣਕਾਰੀ ਨਹੀਂ ਦਿੰਦੇ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਹਾਲਾਂਕਿ, ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਮੀਮ ‘ਤੇ ਪ੍ਰਤੀਕਿਰਿਆ ਲਈ ਬੰਗਾਲ ਪੁਲਿਸ ਦੀ ਆਲੋਚਨਾ ਕੀਤੀ। ਲੋਕਾਂ ਨੇ ਮਮਤਾ ਦਾ ਵੀਡੀਓ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਦੀ ਪੋਸਟ ਨੂੰ ਡਿਲੀਟ ਕਰ ਦਿੱਤਾ।

ਮੋਦੀ ਨੇ ਕਿਹਾ- ਮੈਨੂੰ ਖੁਦ ਨੂੰ ਡਾਂਸ ਕਰਦੇ ਦੇਖ ਕੇ ਵਧੀਆ ਲੱਗ ਰਿਹਾ
ਦੂਜੇ ਪਾਸੇ, ਮੋਦੀ ਨੇ ਬੰਗਾਲ ਪੁਲਿਸ ਦੀ ਕਾਰਵਾਈ ਅਤੇ ਮਮਤਾ ਬੈਨਰਜੀ ‘ਤੇ ਚੁਟਕੀ ਲੈਂਦਿਆਂ ਐਨੀਮੇਟਡ ਵੀਡੀਓ ਦੀ ਤਾਰੀਫ਼ ਕੀਤੀ। ‘ਤੇ ਉਨ੍ਹਾਂ ਨੇ ਆਪਣੀ ਵੀਡੀਓ ਸ਼ੇਅਰ ਕੀਤੀ ਹੈ। ਪੀਐੱਮ ਨੇ ਜਵਾਬ ‘ਚ ਲਿਖਿਆ-ਤੁਹਾਡੇ ਸਾਰਿਆਂ ਵਾਂਗ ਮੈਨੂੰ ਵੀ ਆਪਣੇ ਆਪ ਨੂੰ ਡਾਂਸ ਕਰਦੇ ਦੇਖ ਕੇ ਮਜ਼ਾ ਆਇਆ। ਚੋਣਾਂ ਵੇਲੇ ਅਜਿਹੀ ਰਚਨਾਤਮਕਤਾ ਸੱਚਮੁੱਚ ਹੀ ਆਨੰਦ ਦਿੰਦੀ ਹੈ। ਇਸ ਤੋਂ ਬਾਅਦ ਮੋਦੀ ਨੇ ਹੱਸਣ ਵਾਲੇ ਇਮੋਜੀ ਵੀ ਪੋਸਟ ਕੀਤੇ।

Related post

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਪੀਐੱਮ ਮੋਦੀ 23 ਤੇ 24 ਮਈ ਨੂੰ ਆਉਣਗੇ ਪੰਜਾਬ

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ‘ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚ ਭਾਜਪਾ ਦੇ ਉਮੀਦਵਾਰਾਂ…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਉਮੀਦਵਾਰਾਂ ਨੂੰ…

ਚੰਡੀਗੜ੍ਹ, 19 ਮਈ, ਪਰਦੀਪ ਸਿੰਘ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਪੰਜਾਬ ਦੀਆਂ 13 ਲੋਕ…
ਪਤੰਜਲੀ ਦੀ ਸੋਨਪਾਪੜੀ ਕੁਆਲਿਟੀ ਟੈੱਸਟ ‘ਚ ਫੇਲ, 3 ਨੂੰ ਹੋਈ ਜੇਲ੍ਹ

ਪਤੰਜਲੀ ਦੀ ਸੋਨਪਾਪੜੀ ਕੁਆਲਿਟੀ ਟੈੱਸਟ ‘ਚ ਫੇਲ, 3 ਨੂੰ…

ਨਵੀਂ ਦਿੱਲੀ, 19 ਮਈ, ਪਰਦੀਪ ਸਿੰਘ: ਰਾਮਦੇਵ ਦੀ ਕੰਪਨੀ ਪਤੰਜਲੀ ਦੀਆਂ ਮੁਸੀਬਤਾਂ ਘੱਟ ਹੋਣ ਦੇ ਨਾਮ ਨਹੀਂ ਲੈ ਰਹੀਆਂ ਹਨ। ਗੁੰਮਰਾਹਕੁੰਨ…