ਬਾਰਾਮੂਲਾ ‘ਚ ਯਾਤਰੀ ਵਾਹਨ ਡੂੰਘੀ ਖੱਡ ‘ਚ ਡਿੱਗਿਆ, 7 ਦੀ ਮੌਤ

ਬਾਰਾਮੂਲਾ ‘ਚ ਯਾਤਰੀ ਵਾਹਨ ਡੂੰਘੀ ਖੱਡ ‘ਚ ਡਿੱਗਿਆ, 7 ਦੀ ਮੌਤ

ਜੰਮੂ-ਕਸ਼ਮੀਰ : ਬਾਰਾਮੂਲਾ ‘ਚ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਰਾਮੂਲਾ ਜ਼ਿਲ੍ਹੇ ਦੇ ਬੋਨਿਆਰ ਇਲਾਕੇ ਵਿੱਚ ਇੱਕ ਯਾਤਰੀ ਵਾਹਨ ਡੂੰਘੀ ਖੱਡ ਵਿੱਚ ਡਿੱਗ ਗਿਆ। ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

ਇਕ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਬਾਰਾਮੂਲਾ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬਲਾਕ ਮੈਡੀਕਲ ਅਫਸਰ ਬੋਨਿਆਰ ਉੜੀ ਡਾਕਟਰ ਖੁਰਸ਼ੀਦ ਅਹਿਮਦ ਖਾਨ ਨੇ ਪੁਸ਼ਟੀ ਕੀਤੀ ਕਿ ਸੱਤ ਲਾਸ਼ਾਂ ਬੋਨਿਆਰ ਪੀਐਚਸੀ ਵਿੱਚ ਹਨ ਅਤੇ ਅੱਠ ਗੰਭੀਰ ਜ਼ਖ਼ਮੀਆਂ ਨੂੰ ਜੀਐਮਸੀ ਬਾਰਾਮੂਲਾ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਫਿਲਹਾਲ Police ਮ੍ਰਿਤਕਾਂ ਦੀ ਪਛਾਣ ਕਰ ਕੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਰਹੀ ਹੈ। ਹਾਦਸੇ ਦਾ ਸ਼ਿਕਾਰ ਹੋਏ ਲੋਕ ਕਿੱਥੋਂ ਦੇ ਰਹਿਣ ਵਾਲੇ ਸਨ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੌਰਾਨ ਗੱਡੀ ਦੀ ਰਫਤਾਰ ਬਹੁਤ ਜ਼ਿਆਦਾ ਸੀ। ਫਿਲਹਾਲ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦਾ ਇਲਾਜ ਚੱਲ ਰਿਹਾ ਹੈ।

Related post

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ…

ਨਿਰਮਲ ਨਿਊਯਾਰਕ ,18 ਮਈ (ਰਾਜ ਗੋਗਨਾ )- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ…
ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਲਾਅ ਯੂਨੀਵਰਸਿਟੀ ਦੇ 4 ਵਿਦਿਆਰਥੀਆਂ ਦੀ ਮੌਤ

ਪਟਿਆਲਾ, 18 ਮਈ, ਨਿਰਮਲ : ਪਟਿਆਲਾ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇੱਕ ਬਹੁਤ ਹੀ ਵੱਡਾ ਸੜਕ…
ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਜਾਰਜੀਆ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਤਿੰਨ…

ਨਿਰਮਲ ਨਿਊਯਾਰਕ, 16 ਮਈ (ਰਾਜ ਗੋਗਨਾ)- ਬੀਤੇਂ ਦਿਨ ਜਾਰਜੀਆ ਸੂਬੇ ਦੇ ਅਲਫਾਰੇਟਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ…