ਅਮਰੀਕਾ ‘ਚ ਪਿਛਲੇ ਮਹੀਨੇ ਬੇਰੁਜ਼ਗਾਰੀ 3.9% ਦੀ ਦਰ ਨਾਲ ਹੋਇਆ ਵਾਧਾ

ਅਮਰੀਕਾ ‘ਚ ਪਿਛਲੇ ਮਹੀਨੇ ਬੇਰੁਜ਼ਗਾਰੀ 3.9% ਦੀ ਦਰ ਨਾਲ ਹੋਇਆ ਵਾਧਾ

ਸੈਕਰਾਮੈਂਟੋ,ਕੈਲੀਫੋਰਨੀਆ,6 ਮਈ,ਪਰਦੀਪ ਸਿੰਘ: ਅਮਰੀਕਾ ਵਿੱਚ ਨਵੀਆਂ ਨੌਕਰੀਆਂ ਨਿਕਲਣ ਦੀ ਰਫ਼ਤਾਰ ਮੱਧਮ ਹੋਈ ਹੈ ਤੇ ਪਿਛਲੇ ਮਹੀਨੇ 175000 ਹੀ ਨਵੀਆਂ ਨੌਕਰੀਆਂ ਨਿਕਲੀਆਂ ਹਨ। ਇਹ ਜਾਣਕਾਰੀ ਬਿਊਰੋ ਆਫ ਲੇਬਰ ਸਟੈਟਿਸਟਿਕਸ ਡੈਟਾ ਨੇ ਜਾਰੀ ਬਿਆਨ ਵਿੱਚ ਦਿੱਤੀ ਹੈ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਨੌਕਰੀਆਂ ਵਰਣਨਯੋਗ ਹੱਦ ਤੱਕ ਘਟੀਆ ਹਨ। ਬੇਰੁਜ਼ਗਾਰੀ 3.9 ਫੀਸਦ ਦਰ ਨਾਲ ਵਧੀ ਹੈ। ਹਾਲਾਂ ਕਿ ਰੁਜ਼ਗਾਰ ਦੇ ਮੌਕੇ ਵੱਧਣ ਦੀ ਆਸ ਕੀਤੀ ਜਾਂਦੀ ਹੈ ਪ੍ਰੰਤੂ ਹੋਇਆ ਇਸ ਦੇ ਉਲਟ ਹੈ। ਇਥੇ ਜ਼ਿਕਰਯੋਗ ਹੈ ਕਿ ਆਰਥਿਕ ਮਾਹਿਰਾਂ ਨੇ ਅਨੁਮਾਨ ਲਾਇਆ ਸੀ ਕਿ ਉੱਚ ਵਿਆਜ ਦਰਾਂ ਦੇ ਦਬਾਅ ਕਾਰਨ ਲੇਬਰ ਮਾਰਕੀਟ ਵਿੱਚ ਨਿਘਾਰ ਆਵੇਗਾ।

ਇਹ ਵੀ ਪੜ੍ਹੋ:-

ਅਮਰੀਕਾ ਭਰ ਦੀਆਂ ਉੱਚ ਸਿੱਖਿਆ ਸੰਸਥਾਵਾਂ ਵਿੱਚ ਗਾਜ਼ਾ ਵਿੱਚ ਇਸਰਾਈਲ ਵੱਲੋਂ ਵਿੱਢੀ ਜੰਗ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਦਰਮਿਆਨ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਥਾਨਕ ਕਾਨੂੰਨਾਂ ਤੇ ਨਿਯਮਾਂ ਦੀ ਪਾਲਣਾ ਕਰਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਅਜੇ ਤੱਕ ਭਾਰਤੀ ਵਿਦਿਆਰਥੀਆਂ ਦੇ ਇਸਰਾਈਲ ਵਿਰੁੱਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੀ ਕੋਈ ਰਿਪੋਰਟ ਨਹੀ ਹੈ ਤੇ ਨਾ ਹੀ ਕਿਸੇ ਵਿਦਿਆਰਥੀ ਜਾਂ ਪਰਿਵਾਰ ਨੇ ਮਦਦ ਲਈ ਭਾਰਤੀ ਮਿਸ਼ਨ ਨਾਲ ਸੰਪਰਕ ਕੀਤਾ ਹੈ।

ਅਮਰੀਕਾ ਦੀ ਕੋਲੰਬੀਆਂ ਯੂਨੀਵਰਸਿਟੀ ਵਿੱਚ ਹੋਏ ਪ੍ਰਦਰਸ਼ਨ ਦੇ ਮੁੱਦੇ ਉੱਤੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੀਤੀ ਅਨੁਸ਼ਾਸਨੀ ਕਾਰਵਾਈ ਨੂੰ ਲੈ ਕੇ ਕਿਸੇ ਵੀ ਭਾਰਤੀ ਵਿਦਿਆਰਥੀ ਜਾਂ ਉਨ੍ਹਾਂ ਦੇ ਪਰਿਵਾਰਾਂ ਨੇ ਸਹਾਇਤਾ ਲਈ ਸਾਡੇ ਤੱਕ ਪਹੁੰਚ ਨਹੀਂ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਕੋਲੰਬੀਆਂ ਯੂਨੀਵਰਸਿਟੀ ਵੱਲੋਂ ਕੀਤੀ ਅਨੁਸ਼ਾਸਨੀ ਕਾਰਵਾਈ ਤਹਿਤ ਕੁਝ ਵਿਦਿਆਰਥੀਆਂ ਨੂੰ ਮੁਅੱਤਲ ਕਰ ਦੇਣਦੀ ਰਿਪੋਰਟ ਹੈ। ਬੀਤੇ ਦਿਨ ਹੋਏ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ ਤੇ ਇਸ ਉਪਰੰਤ ਪੁਲਿਸ ਨੇ ਕਈ ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਕਾਲਜ ਪ੍ਰਸ਼ਾਸਨ ਤੇ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਦੋਸ਼ ਲਗਾਇਆ ਹੈ ਕਿ ਬਾਹਰੇ ਲੋਕ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲੈ ਰਹੇ ਹਨ ਜਿਸਕਾਰਨ ਹਿੰਸਾ ਹੋਈ ਹੈ। ਨਿਊਯਾਰਕ ਪੁਲਿਸ ਅਨੁਸਾਰ ਕੋਲੰਬੀਆਂ ਯੂਨੀਵਰਸਿਟੀ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਕੁਝ ਪੇਸ਼ਾਵਰ ਪ੍ਰਦਰਸ਼ਨਕਾਰੀ ਸ਼ਾਮਿਲ ਹੋ ਗਏ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਵਾਈਟ ਹਾਊਸ ਤੋਂ ਦਿੱਤੇ ਇਕ ਬਿਆਨ ਵਿੱਚ ਇਕ ਕਿਹਾ ਹੈ ਕਿ ਪ੍ਰਦਰਸ਼ਨ ਦੀ ਆਜ਼ਾਦੀ ਦੇ ਨਾਲ ਕਾਨੂੰਨ ਦੀ ਪਾਲਣਾ ਕਰਨੀ ਜ਼ਰੂਰੀ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਜੇਕਰ ਹਿੰਸਾ ਹੁੰਦੀ ਹੈ ਤਾਂ ਇਹ ਕਾਨੂੰਨ ਦੇ ਵਿਰੁੱਧ ਹੈ। ਅਜਿਹਾ ਕਿਸੇ ਵੀ ਹਾਲਤ ਵਿੱਚ ਨਹੀ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਕਿਹਾ ਹੈ ਕਿ ਨਸਲਵਾਦ ਲਈ ਅਮਰੀਕਾ ਵਿੱਚ ਕੋਈ ਥਾਂ ਨਹੀਂ ਹੈ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ, 18 ਮਈ, ਨਿਰਮਲ : ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਖੇਤਰ ਗਿੱਦੜਬਾਹਾ ਵਿਚ ਡੇਰਾ ਬਾਬਾ ਗੰਗਾਰਾਮ ਵਿਚ ਚਲ ਰਹੇ ਬਰਸੀ ਸਮਾਗਮ…