ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੇ ਇਕੱਠ ਨੇ ਤੋੜੇ ਰਿਕਾਰਡ

ਮਾਲਟਨ ਨਗਰ ਕੀਰਤਨ ‘ਚ ਸੰਗਤਾਂ ਦੇ ਇਕੱਠ ਨੇ ਤੋੜੇ ਰਿਕਾਰਡ

ਬਰੈਂਪਟਨ, 6 ਮਈ (ਗੁਰਜੀਤ ਕੌਰ)- ਬਰੈਂਪਟਨ ‘ਚ 5 ਮਈ, ਦਿਨ ਐਤਵਾਰ ਨੂੰ ਖਾਲਸੇ ਦੇ 325ਵੇਂ ਸਾਜਨਾ ਦਿਵਸ ਅਤੇ 1984 ਦੇ ਘੱਲੂਘਾਰੇ ਦੀ 40ਵੀਂ ਵਰੇਗੰਢ ਨੂੰ ਸਮਰਪਿਤ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਤੋਂ ਨਗਰ ਕੀਰਤਨ ਸਜਾਇਆ ਗਿਆ। ਦੱਸਦਈਏ ਕਿ ਸਵੇਰੇ 9 ਵਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉੇਪਰੰਤ 12 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋਇਆ। ਇਹ ਨਗਰ ਕੀਰਤਨ ਮੌਰਨਿੰਗਸਟਾਰ ਤੋਂ ਹੰਬਰਵੁੱਡ, ਹੰਬਰਲਾਈਨ, ਫਿੰਚ ਐਵੇਨਿਊ, ਵੁਡਬਾਈਨ ਡਾਊਨਜ਼ ਬੁਲੇਵਾਡ, ਕੈਰੀਅਰ ਡ੍ਰਾਈਵ ਤੋਂ ਹੁੰਦੇ ਹੋਏ ਸ਼ਾਮ ਨੂੰ ਕਰੀਬ 7 ਵਜੇ ਨਗਰ ਕੀਰਤਨ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਪਹੁੰਚਿਆ, ਜਿੱਥੇ ਕਿ ਜੈਕਾਰਿਆ ਦੀ ਗੂੰਜ ‘ਚ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ ਅਤੇ ਅਰਦਾਸ ਉਪਰੰਤ ਸਮਾਪਤੀ ਹੋਈ। ਦੱਸਦਈਏ ਕਿ ਇਸ ਸਾਲ ਨਗਰ ਕੀਰਤਨ ‘ਚ ਸੰਗਤਾਂ ਦੇ ਇਕੱਠ ਨੇ ਪਿਛਲੇ ਸਾਰੇ ਤੋੜ ਦਿੱਤੇ। ਕੇਸਰੀ ਪੱਗਾਂ ਸਜਾ ਕੇ ਕੇਸਰੀ ਦੁਪੱਟੇ ਲੈ ਕੇ ਸੰਗਤਾਂ ਨਗਰ ਕੀਰਤਨ ‘ਚ ਹੁੰਮ-ਹੁੰਮਾ ਕੇ ਪਹੁੰਚੀਆਂ।ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰ ਭਾਈਚਾਰਿਆਂ ਦੇ ਲੋਕ ਵੀ ਨਗਰ ਕੀਰਤਨ ‘ਚ ਸ਼ਾਮਲ ਹੋਏ।

ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਨੂੰ ਲੈ ਕੇ ਸਾਰੇ ਪ੍ਰਬੰਧ ਕੀਤੇ ਗਏ ਸਨ ਅਤੇ ਸੰਗਤਾਂ ਵੀ ਪ੍ਰਬੰਧਾਂ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆਈਆਂ। ਵਾਤਾਵਰਣ ਦੀ ਸਫਾਈ ਨੂੰ ਲੈ ਕੇ ਵੀ ਖਾਸ ਧਿਆਨ ਰੱਖਿਆ ਗਿਆ ਅਤੇ ਕੈਨੇਡਾ ਪੁਲਿਸ ਵੱਲੋਂ ਨਗਰ ਕੀਰਤਨ ਲਈ ਟ੍ਰੈਫਿਕ ਸਬੰਧੀ ਵਿਸ਼ੇਸ਼ ਪ੍ਰਬੰਧ ਸਨ। ਇਸ ਸਾਲ ਨਗਰ ਕੀਰਤਨ ‘ਤੇ ਪਾਲਕੀ ਸਾਹਿਬ ਵੀ ਬਹੁਤ ਅਨੌਖੇ ਤਰੀਕੇ ਨਾਲ ਤਿਆਰ ਕੀਤੀ ਗਈ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਸੀ ਕਿ ਇਸ ਸਾਲ ਪਾਲਕੀ ਸਾਹਿਬ ਨਵੇਂ ਤਰੀਕੇ ਨਾਲ ਤਿਆਰ ਕੀਤੀ ਜਾਵੇ ਜਿਸ ਦੇ ਚੱਲਦਿਆਂ ਪਾਲਕੀ ਸਾਹਿਬ ਦੀ ਸਜਾਵਟ ਕਾਫੀ ਵੱਖਰੀ ਸੀ। ਸੰਗਤਾਂ ਨੇ ਨਗਰ ਕੀਰਤਨ ‘ਚ ਸ਼ਾਮਲ ਹੋ ਕੇ ਪਾਲਕੀ ਸਾਹਿਬ ਨੂੰ ਨਤਮਸਤਕ ਕੀਤਾ ਅਤੇ ਰਸਮੱਈ ਕੀਰਤਨ ਦਾ ਆਨੰਦ ਮਾਣਿਆ।

ਨਗਰ ਕੀਰਤਨ ‘ਚ ਸਿੱਖ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਏ ਗਏ। ਦੱਸਦਈਏ ਕਿ ਇਸ ਸਾਲ ਨਗਰ ਕੀਰਤਨ ‘ਚ ਨੌਜਵਾਨ ਪੀੜੀ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਸੰਗਤਾਂ ਲਈ ਵੱਖੋ-ਵੱਖਰੇ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ ਜਿਨ੍ਹਾਂ ‘ਚ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਸੇਵਾ ਕੀਤੀ ਗਈ। ਸੰਗਤਾਂ ਦੀ ਸੁਰੱਖਿਆ ਲਈ ਵਲੰਟੀਅਰ ਦੀ ਪੂਰੀ ਟੀਮ ਵੀ ਤਿਆਰ ਸੀ। ਸੰਗਤਾਂ ਵੱਲੋਂ ਵੀ ਅਨੁਸ਼ਾਸਨ ਦੀ ਪਾਲਣਾ ਕੀਤੀ ਗਈ ਅਤੇ ਨਗਰ ਕੀਰਤਨ ‘ਚ ਹਾਜ਼ਰੀ ਲਗਵਾਈ ਗਈ। ਅਖੀਰ ‘ਚ ਦੋਹਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਨਗਰ ਕੀਰਤਨ ‘ਚ ਪਹੁੰਚੀਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ ਵਣਵੈਤ, ਚਰਨਜੀਤ ਸਿੰਘ, ਗੁਰਮੇਲ ਸਿੰਘ ਨਿਰਮਲ, ਸੁਲੰਿਦਰ ਸਿੰਘ, ਪ੍ਰੇਮਪਾਲ ਸਿੰਘ ਹੈਮਿਲਟਨ, ਇੰਦਰਜੀਤ ਸਿੰਘ, ਹਰਵਿੰਦਰਪਾਲ ਸਿੰਘ ਰੂਬੀ, ਅਮਰਜੀਤ ਸਿੰਘ ਮਾਨ, ਅਮਰਜੀਤ ਸਿੰਘ ਦਿਓਲ, ਲਖਵਿੰਦਰ ਸਿੰਘ ਧਾਲੀਵਾਲ, ਮਜੀਤ ਸਿੰਘ ਗਰੇਵਾਲ, ਹਰਪ੍ਰੀਤ ਸਿੰਘ, ਕਸ਼ਮੀਰ ਸਿੰਘ ਸਿੱਧੂ, ਮੇਜਰ ਸਿੰਘ ਮੌਜੂਦ ਸਨ।

ਤਸਵੀਰਾਂ- ਰੀਤਇੰਦਰ ਸਿੰਘ ਗਰੇਵਾਲ

Related post

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਸਕੇ ਭੈਣ-ਭਰਾ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ

ਮੈਲਬੌਰਨ ‘ਚ ਦੋ ਬੱਚਿਆਂ ਦੇ ਪਿਓ ਵੱਲੋਂ ਉਨ੍ਹਾਂ ਦੀ ਮਾਂ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ…
ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ ਗ੍ਰਿਫ਼ਤਾਰ

ਅਮਰੀਕਾ: ਡੇਢ ਕਰੋੜ ਡਾਲਰ ਦੀ ਧੋਖਾਧੜੀ ‘ਚ ਭਾਰਤੀ ਔਰਤ…

ਅਮਰੀਕਾ ਦੇ ਫਲੋਰੀਡਾ ਸੂਬੇ ‘ਚ ਡੇਢ ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ‘ਚ ਸ਼ਵੇਤਾ ਪਟੇਲ ਨਾਂ ਦੀ 42 ਸਾਲਾ ਇਕ ਗੁਜਰਾਤੀ…
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਓਨਟਾਰੀਓ ‘ਤੇ ਲੱਗੇ ਇਲਜ਼ਾਮ

ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਦੇ ਮਾਮਲੇ ਵਿੱਚ…

ਓਨਟਾਰੀਓ, 11 ਮਈ (ਗੁਰਜੀਤ ਕੌਰ)- 14 ਮਾਰਚ 2022 ਨੂੰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਚੱਲਦੇ ਮੈਚ ‘ਚ ਗੋਲੀਆਂ ਮਾਰ ਕੇ…