ਜੇਕਰ ਪਾਪਾ ਬਣਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਜੇਕਰ ਪਾਪਾ ਬਣਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿੱਪਸ

ਚੰਡੀਗੜ੍ਹ, 5 ਮਈ, ਪਰਦੀਪ ਸਿੰਘ: ਹਰ ਮਨੁੱਖ ਦੀ ਇੱਛਾ ਹੁੰਦੀ ਹੈ ਕਿ ਉਹ ਪਾਪਾ ਬਣੇ ਅਤੇ ਬੱਚਿਆ ਨਾਲ ਪਿਆਰ ਕਰੇ। ਅਜੋਕੇ ਦੌਰ ਵਿੱਚ ਮਨੁੱਖ ਆਪਣੀ ਭੱਜਦੌਰ ਦੀ ਜ਼ਿੰਦਗੀ ਵਿੱਚ ਆਪਣੇ ਸਰੀਰ ਦਾ ਧਿਆਨ ਨਹੀਂ ਰੱਖਦਾ ਹੈ ਜਿਸ ਨਾਲ ਉਸਦੇ ਸਰੀਰ ਦੇ ਬਹੁਤ ਸਾਰੇ ਨੁਕਸਾਨ ਹੁੰਦੇ ਰਹਿੰਦੇ ਹਨ। ਕਈ ਵਾਰੀ ਵਿਆਹ ਨੂੰ ਕਈ ਸਾਲ ਬੀਤ ਜਾਂਦੇ ਹਨ ਪਰ ਬੱਚਾ ਨਹੀਂ ਹੁੰਦਾ ਇਸ ਦੇ ਪਿਛੇ ਕੀ ਕਾਰਨ ਹੋ ਸਕਦੇ ਹਨ ਪਰ ਜਿਆਦਾਤਰ ਤੁਹਾਡੀਆਂ ਆਪਣੀਆਂ ਆਦਤਾਂ ਹੁੰਦੀਆਂ ਹਨ ਜਿਸ ਦੇ ਤੁਸੀ ਜ਼ਿੰਮੇਵਾਰ ਹੁੰਦੇ ਹੋ।

ਸਿਗਰਟ ਅਤੇ ਸ਼ਰਾਬ ਨੂੰ ਕਹੋ ਅਲਵਿਦਾ

ਮਨੁੱਖ ਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਸਰੀਰ ਵਿਚੋਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਕਮਜ਼ੋਰ ਕਰਦੇ ਹਨ ਉਥੇ ਹੀ ਇਹ ਸਾਡੇ ਸਪਰਮ ਨੂੰ ਕਮਜ਼ੋਰ ਕਰ ਦਿੰਦੇ ਹਨ। ਸ਼ਰਾਬ ਸਪਰਮ ਦੇ ਡੀਐਨਏ ਨੂੰ ਕਮਜ਼ੋਰ ਕਰਦੀ ਹੈ ਇਸ ਲਈ ਸ਼ਰਾਬ ਨੂੰ ਤੋਬਾ ਕੀਤਾ ਚਾਹੀਦਾ ਹੈ। ਉਥੇ ਹੀ ਮਰਦਾਂ ਦੇ ਨਾਲ-ਨਾਲ ਮਹਿਲਾਵਾਂ ਨੂੰ ਸਿਗਰਟ ਤੋਂ ਦੂਰ ਰਹਿਣਾ ਚਾਹੀਦਾ ਹੈ।

ਫਾਸਟ ਫੂਡ ਤੋਂ ਦੂਰ ਰਹੋ-
ਅਜੋਕੇ ਦੌਰ ਵਿੱਚ ਨਵੇਂ ਬੱਚਿਆਂ ਦਾ ਰੁਝਾਨ ਜਿਆਦਾ ਫਾਸਟ ਫੂਡ ਵੱਲ ਹੈ ਜਿਸ ਕਰਕੇ ਬੱਚਿਆਂ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਕਮਜ਼ੋਰ ਹੋ ਜਾਂਦੀ ਹੈ।ਫਾਸਟ ਫੂਡ ਖਾਣ ਦੀ ਬਜਾਏ ਦੁੱਧ, ਘਿਓ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਪਾਪਾ ਜਲਦੀ ਬਣਨਾ ਹੈ ਤਾਂ ਫਾਸਟ ਫੂਡ ਨੂੰ ਅਲਵਿਦਾ ਕਹਿ ਦਿਓ।

STI ਤੋਂ ਬਚੋ
ਸਰੀਰਕ ਸਬੰਧ ਬਣਾਉਣ ਸਮੇਂ ਸੁਰੱਖਿਆ ਦਾ ਖਾਸ ਧਿਆਨ ਰੱਖੋ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਦੌਰਾਨ ਲਾਪਰਵਾਹੀ ਵਰਤਣ ਨਾਲ ਜਿਨਸੀ ਰੋਗਾਂ ਦਾ ਖਤਰਾ ਵਧ ਜਾਂਦਾ ਹੈ। ਇਸ ਲਈ ਨਿਯਮਿਤ ਤੌਰ ‘ਤੇ STI ਦੀ ਟੈਸਟ ਕਰਵਾਓ, ਕੰਡੋਮ ਦੀ ਵਰਤੋਂ ਕਰੋ ਤੇ ਆਪਣੇ ਸਾਥੀ ਦੀ ਸਿਹਤ ਦਾ ਵੀ ਧਿਆਨ ਰੱਖੋ।

ਰੋਜ਼ਾਨਾ ਕਸਰਤ-
ਹਰ ਮਨੁੱਖ ਨੂੰ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ। ਸਵੇਰ ਦੀ ਸੈਰ ਕਰਨ ਨਾਲ ਮਨੁੱਖ ਵਿੱਚ ਨਵੇਂ ਸੈੱਲ ਬਣਦੇ ਹਨ ਅਤੇ ਖੂਨ ਸਾਫ਼ ਹੁੰਦਾ ਹੈ ਜਿਸ ਨਾਲ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ।

Related post

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ ਗੋਲੀ

ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ’ਤੇ ਚਲਾਈ…

ਅਜਨਾਲਾ, 18 ਮਈ, ਨਿਰਮਲ : ਗੁਰਜੀਤ ਔਜਲਾ ਦੀ ਰੈਲੀ ਮੌਕੇ ਗੋਲੀ ਚੱਲਣ ਦੀ ਘਟਨਾ ਵਾਪਰ ਗਈ। ਦੱਸਦੇ ਚਲੀਏ ਕਿ ਅਜਨਾਲਾ ਸ਼ਹਿਰ…
ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ ਵਿਚ ਸਿਲੰਡਰ ਫਟਣ ਕਾਰਨ 7 ਲੋਕ ਜ਼ਖ਼ਮੀ

ਗਿੱਦੜਬਾਹਾ, 18 ਮਈ, ਨਿਰਮਲ : ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਖੇਤਰ ਗਿੱਦੜਬਾਹਾ ਵਿਚ ਡੇਰਾ ਬਾਬਾ ਗੰਗਾਰਾਮ ਵਿਚ ਚਲ ਰਹੇ ਬਰਸੀ ਸਮਾਗਮ…