ਲੁਧਿਆਣਾ ਵਿਚ ਬਦਮਾਸ਼ਾਂ ਵਲੋਂ ਲੁੱਟੀ ਐਂਡੇਵਰ ਦਿੱਲੀ ਤੋਂ ਬਰਾਮਦ

ਲੁਧਿਆਣਾ ਵਿਚ ਬਦਮਾਸ਼ਾਂ ਵਲੋਂ ਲੁੱਟੀ ਐਂਡੇਵਰ ਦਿੱਲੀ ਤੋਂ ਬਰਾਮਦ


ਲੁਧਿਆਣਾ, 17 ਫ਼ਰਵਰੀ, ਨਿਰਮਲ : ਪੰਜ ਦਿਨ ਪਹਿਲਾਂ ਲੁਧਿਆਣਾ ਵਿੱਚ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਦੇ ਪੁੱਤਰ ਤੋਂ ਸ਼ਰਾਰਤੀ ਅਨਸਰਾਂ ਨੇ ਐਂਡੇਵਰ ਕਾਰ ਲੁੱਟ ਲਈ ਸੀ। ਗੁਰਦੁਆਰਾ ਆਲਮਗੀਰ ਸਾਹਿਬ ਨੇੜੇ ਗਿੱਲ ਰੋਡ ’ਤੇ ਸਥਿਤ ਪੈਟਰੋਲ ਪੰਪ ਤੋਂ ਲੁਟੇਰਿਆਂ ਨੇ 6 ਹਜ਼ਾਰ ਰੁਪਏ ਦਾ ਤੇਲ ਭਰਵਾਇਆ। ਪੰਪ ਦੇ ਕਰਿੰਦੇ ਨੂੰ ਪੈਸੇ ਦਿੱਤੇ ਬਿਨਾਂ ਬਦਮਾਸ਼ ਗੱਡੀ ਭਜਾ ਕੇ ਲੈ ਗਏ। ਪੰਪ ਮਾਲਕਾਂ ਨੇ ਇਲਾਕਾ ਪੁਲਸ ਨੂੰ ਸੂਚਿਤ ਕੀਤਾ। ਹੁਣ ਇਹ ਲੁੱਟੀ ਗਈ ਐਂਡੇਵਰ ਕਾਰ ਦਿੱਲੀ ਤੋਂ ਬਰਾਮਦ ਹੋਈ ਹੈ। ਦੋ ਲੁਟੇਰਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਘਟਨਾ ਦੀ ਸੂਚਨਾ ਵਾਇਰਲੈੱਸ ’ਤੇ ਮਿਲਣ ’ਤੇ ਜਦੋਂ ਥਾਣਾ ਮੋਤੀ ਨਗਰ ਦੇ ਐਸਐਚਓ ਸਤਵੰਤ ਸਿੰਘ ਪੈਟਰੋਲ ਪੰਪ ਦੇ ਸੀਸੀਟੀਵੀ ਚੈੱਕ ਕਰਨ ਲਈ ਪਹੁੰਚੇ ਤਾਂ ਪਤਾ ਲੱਗਾ ਕਿ ਲੁਟੇਰਿਆਂ ਨੇ ਨਗਰ ਕੌਂਸਲ ਪ੍ਰਧਾਨ ਦੀ ਲੁੱਟੀ ਹੋਈ ਕਾਰ ’ਚ ਤੇਲ ਭਰਿਆ ਹੋਇਆ ਸੀ, ਉਸ ਕਾਰ ਨੂੰ ਲੱਭਣ ਲਈ ਪੁਲਸ ਟੀਮ ਨੇ ਵੱਖ-ਵੱਖ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।

ਪੁਲਿਸ ਨੇ ਸ਼ੰਭੂ ਬਾਰਡਰ ਤੱਕ ਕੈਮਰਿਆਂ ਦੀ ਲੋਕੇਸ਼ਨ ਲੱਭੀ। ਉਥੋਂ ਲੁਟੇਰੇ ਪਿੰਡ ਦੀਆਂ ਸੜਕਾਂ ਰਾਹੀਂ ਐਂਡੇਵਰ ਕਾਰ ਲੈ ਕੇ ਦਿੱਲੀ ਵੱਲ ਭੱਜ ਗਏ। ਇਸ ਮਾਮਲੇ ਸਬੰਧੀ ਐਸਐਚਓ ਸਤਵੰਤ ਸਿੰਘ ਨੇ ਦੱਸਿਆ ਕਿ ਮਾਮਲਾ ਕਾਫੀ ਹੱਦ ਤੱਕ ਸੁਲਝਾ ਲਿਆ ਗਿਆ ਹੈ। ਪੁਲਿਸ ਜਲਦੀ ਹੀ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕਰੇਗੀ।

ਪੰਜਾਬ ਪੁਲਿਸ ਨੇ ਕਾਰ ਦੀ ਲੋਕੇਸ਼ਨ ਬਾਰੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਦਿੱਲੀ ਪੁਲਸ ਨੇ ਕਾਰਵਾਈ ਕਰਦੇ ਹੋਏ ਕੁਝ ਘੰਟਿਆਂ ’ਚ ਹੀ ਦੋਸ਼ੀ ਨੂੰ ਫੜ ਲਿਆ। ਸੂਤਰਾਂ ਅਨੁਸਾਰ ਪੁਲਸ ਨੇ ਦਿੱਲੀ ਤੋਂ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰਕੇ ਰਾਤ 10 ਵਜੇ ਥਾਣੇ ਲਿਆਂਦਾ। ਮੁਲਜ਼ਮਾਂ ਦੀ ਪਛਾਣ ਸਰਬਜੋਤ ਸਿੰਘ, ਜਸਪ੍ਰੀਤ ਅਤੇ ਜੱਗਾ ਵਜੋਂ ਹੋਈ ਹੈ।

ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ ਦਾ ਪੁੱਤਰ ਜਸ਼ਨ ਸ਼ਰਮਾ 12 ਫਰਵਰੀ ਨੂੰ ਕਾਰ ਵਿੱਚ ਬਿਹਾਰੀ ਕਲੋਨੀ ਆਇਆ ਸੀ। ਜਦੋਂ ਉਹ ਸ਼ਾਮ ਕਰੀਬ 5.50 ਵਜੇ ਮਸਜਿਦ ਬਿਹਾਰੀ ਕਲੋਨੀ ਕੋਲ ਪਹੁੰਚਿਆ ਤਾਂ ਬਾਈਕ ’ਤੇ ਸਵਾਰ ਤਿੰਨ ਨੌਜਵਾਨ ਉਸ ਕੋਲ ਆਏ। ਉਨ੍ਹਾਂ ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਲੁਟੇਰਿਆਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ। ਉਸ ਨੇ ਬਦਮਾਸ਼ਾਂ ਦਾ ਵਿਰੋਧ ਕੀਤਾ ਪਰ ਉਹ ਉਸ ਨੂੰ ਸੜਕ ’ਤੇ ਛੱਡ ਕੇ ਕਾਰ ਲੈ ਕੇ ਫਰਾਰ ਹੋ ਗਏ। ਜਸ਼ਨ ਦਾ ਮੋਬਾਈਲ ਵੀ ਕਾਰ ਵਿੱਚ ਸੀ।

Related post

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ ਮੌਤ

ਅਮਰੀਕਾ : ਕਾਰ ਹਾਦਸੇ ’ਚ ਹੈਦਰਾਬਾਦ ਦੇ ਵਿਅਕਤੀ ਦੀ…

ਨਿਰਮਲ ਨਿਊਯਾਰਕ ,18 ਮਈ (ਰਾਜ ਗੋਗਨਾ )- ਪਿਛਲੇ ਕੁਝ ਸਮੇਂ ਤੋਂ ਅਮਰੀਕਾ ਵਿੱਚ ਘਾਤਕ ਹਾਦਸਿਆਂ ਦਾ ਸਾਹਮਣਾ ਕਰ ਰਹੇ ਤੇਲਗੂ ਭਾਈਚਾਰੇ…
ਜੇਲ੍ਹ ’ਚ ਬੈਠਿਆ ਅੰਮ੍ਰਿਤਪਾਲ ਮਾਈਕ ਰਾਹੀਂ ਕਰੇਗਾ ਪ੍ਰਚਾਰ

ਜੇਲ੍ਹ ’ਚ ਬੈਠਿਆ ਅੰਮ੍ਰਿਤਪਾਲ ਮਾਈਕ ਰਾਹੀਂ ਕਰੇਗਾ ਪ੍ਰਚਾਰ

ਚੰਡੀਗੜ੍ਹ, 18 ਮਈ, ਨਿਰਮਲ : ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਹੋਣੇ ਸ਼ੁਰੂ ਹੋ…
ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸਵਾਤੀ ਮਾਲੀਵਾਲ ਮਾਮਲਾ : ਬਿਭਵ ਕੁਮਾਰ ਨੂੰ ਪੁਲਿਸ ਨੇ…

ਨਵੀਂ ਦਿੱਲੀ, 18 ਮਈ, ਨਿਰਮਲ : ਦਿੱਲੀ ਪੁਲਿਸ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ…