ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਲਈ ਰੂਟ ਅਲਾਟ

ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਲਈ ਰੂਟ ਅਲਾਟ

ਜਲੰਧਰ : ਪੰਜਾਬ ਦੇ ਜਲੰਧਰ ਸਥਿਤ ਆਦਮਪੁਰ ਹਵਾਈ ਅੱਡੇ ਤੋਂ ਜਲਦ ਹੀ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਹਨ।

ਦੱਸ ਦੇਈਏ ਕਿ ਜਲੰਧਰ ਤੋਂ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਇਸ ਸਬੰਧੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੂੰ ਜਲੰਧਰ ਵਾਸੀਆਂ ਦੀ ਸਹੂਲਤ ਲਈ ਇਕ ਪੱਤਰ ਵੀ ਸੌਂਪਿਆ ਗਿਆ। ਹੁਣ ਸਰਕਾਰ ਨੇ ਇਸ ਬਾਰੇ ਫੈਸਲਾ ਲਿਆ ਹੈ। ਜਲਦੀ ਹੀ ਆਦਮਪੁਰ ਹਵਾਈ ਅੱਡੇ ਤੋਂ ਕਈ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ।

ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਦਿੱਲੀ ਜਾ ਕੇ ਫਲਾਈਟ ਨਹੀਂ ਫੜਨੀ ਪਵੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਐਮ ਸਿੰਧੀਆ ਨੇ ਸੰਸਦ ਮੈਂਬਰ ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਮੰਤਰਾਲੇ ਨੇ ਸੰਸਦ ਮੈਂਬਰ ਨੂੰ ਸੂਚਿਤ ਕੀਤਾ ਹੈ ਕਿ ਉਡਾਨ 5.0 ਦੇ ਤਹਿਤ ਆਦਮਪੁਰ ਤੋਂ ਵੱਖ-ਵੱਖ ਏਅਰਲਾਈਨਾਂ ਨੂੰ ਰੂਟ ਅਲਾਟ ਕੀਤੇ ਗਏ ਹਨ। ਇਸ ‘ਤੇ ਜਲਦ ਹੀ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।

Related post

ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ ਹੋਵੇਗਾ

ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ ਹੋਵੇਗਾ

ਆਦਮਪੁਰ, 16 ਮਾਰਚ, ਨਿਰਮਲ : ਪੰਜਾਬੀਆਂ ਲਈ ਇੱਕ ਖੁਸ਼ੀ ਵਾਲੀ ਖ਼ਬਰ ਹੈ। ਦੱਸਦੇ ਚਲੀਏ ਕਿ ਆਦਮਪੁਰ ਏਅਰਪੋਰਟ 31 ਮਾਰਚ ਤੋਂ ਸ਼ੁਰੂ…
ਇੰਡੀਗੋ ਨੇ ਫਿਰ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ

ਇੰਡੀਗੋ ਨੇ ਫਿਰ ਸ਼ੁਰੂ ਕੀਤੀ ਲਖਨਊ-ਅੰਮ੍ਰਿਤਸਰ-ਸ਼੍ਰੀਨਗਰ ਦੀ ਸਿੱਧੀ ਉਡਾਣ

ਇੰਡੀਗੋ ਹੁਣ ਅੰਮ੍ਰਿਤਸਰ-ਸ਼੍ਰੀਨਗਰ ਵਿਚਕਾਰ ਰੋਜ਼ਾਨਾ 2 ਉਡਾਣਾਂ ਚਲਾ ਰਹੀ ਹੈਉਡਾਣ ਲਖਨਊ ਤੋਂ ਸਵੇਰੇ 7:15 ‘ਤੇ ਉਡ ਕੇ 8:50 ‘ਤੇ ਅੰਮ੍ਰਿਤਸਰ ਪਹੁੰਚਦੀ…
ਖ਼ਰਾਬ ਮੌਸਮ ਕਾਰਨ ਅੱਜ ਵੀ ਕਈ ਟਰੇਨਾਂ ਦੇਰੀ ਨਾਲ ਚੱਲੀਆਂ, ਉਡਾਣਾਂ ਵੀ ਪ੍ਰਭਾਵਿਤ

ਖ਼ਰਾਬ ਮੌਸਮ ਕਾਰਨ ਅੱਜ ਵੀ ਕਈ ਟਰੇਨਾਂ ਦੇਰੀ ਨਾਲ…

ਨਵੀਂ ਦਿੱਲੀ : ਉੱਤਰੀ ਭਾਰਤ ਵਿੱਚ ਠੰਢ ਦਾ ਅਸਰ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਹੇ ਹਨ। ਜਨਵਰੀ ਦੇ ਆਖ਼ਰੀ…