Covid ਕੋਵਿਡ ਵੈਕਸੀਨ ਦੇ ਪੈਂਦੇ ਨੇ ਪ੍ਰਭਾਵ,ਕੰਪਨੀ ਨੇ ਅਦਾਲਤ ਵਿਚ ਮੰਨਿਆ

Covid ਕੋਵਿਡ ਵੈਕਸੀਨ ਦੇ ਪੈਂਦੇ ਨੇ ਪ੍ਰਭਾਵ,ਕੰਪਨੀ ਨੇ ਅਦਾਲਤ ਵਿਚ ਮੰਨਿਆ


ਲੰਡਨ, 30 ਅਪੈ੍ਰਲ, ਨਿਰਮਲ : ਬ੍ਰਿਟਿਸ਼ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ, ਐਸਟਰਾਜ਼ੈਨੇਕਾ ਨੇ ਮਾੜੇ ਪ੍ਰਭਾਵਾਂ ਨੂੰ ਮੰਨਿਆ ਹੈ। ਹਾਲਾਂਕਿ, ਵੈਕਸੀਨ ਦੇ ਮਾੜੇ ਪ੍ਰਭਾਵਾਂ ਨੂੰ ਸਵੀਕਾਰ ਕਰਨ ਦੇ ਬਾਵਜੂਦ, ਕੰਪਨੀ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਜਾਂ ਮਾੜੇ ਪ੍ਰਭਾਵਾਂ ਦੇ ਦਾਅਵਿਆਂ ਦਾ ਵਿਰੋਧ ਕਰ ਰਹੀ ਹੈ। ਇਹ ਖ਼ਬਰ ਭਾਰਤ ਲਈ ਇਸ ਲਈ ਵੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਕੋਵਿਡ-19 ਦੇ ਫੈਲਣ ਦੌਰਾਨ, ਉਹੀ ਆਕਸਫੋਰਡ-ਐਸਟਰੋਜ਼ੈਨਿਕਾ ਵੈਕਸੀਨ ਇੱਥੇ ਕੋਵਿਸ਼ੀਲਡ ਦੇ ਨਾਮ ਹੇਠ ਵੱਡੇ ਪੱਧਰ ’ਤੇ ਵਰਤੀ ਗਈ ਸੀ।

ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਸਟਰਾਜ਼ੈਨੇਕਾ ਤੋਂ ਪ੍ਰਾਪਤ ਲਾਇਸੰਸ ਦੇ ਤਹਿਤ ਦੇਸ਼ ਵਿੱਚ ਇਸ ਟੀਕੇ ਦਾ ਉਤਪਾਦਨ ਕੀਤਾ ਅਤੇ ਇਸਦੀ ਵਰਤੋਂ ਨਾ ਸਿਰਫ ਭਾਰਤ ਦੀ ਕੋਵਿਡ ਟੀਕਾਕਰਨ ਮੁਹਿੰਮ ਵਿੱਚ ਕੀਤੀ ਗਈ, ਬਲਕਿ ਦੁਨੀਆ ਦੇ ਕਈ ਦੇਸ਼ਾਂ ਵਿੱਚ ਨਿਰਯਾਤ ਵੀ ਕੀਤੀ ਗਈ।

ਕੋਵਿਸ਼ੀਲਡ ਤੋਂ ਇਲਾਵਾ, ਇਹ ਟੀਕਾ ਕਈ ਦੇਸ਼ਾਂ ਵਿੱਚ ਵੈਕਸਜਾਵੇਰੀਆ ਬ੍ਰਾਂਡ ਨਾਮ ਨਾਲ ਵੀ ਵੇਚਿਆ ਗਿਆ ਸੀ। ਐਸਟਰਾਜ਼ੈਨੇਕਾ ਦੇ ਖਿਲਾਫ ਇਹ ਮੁਕੱਦਮਾ ਜੈਮੀ ਸਕਾਟ ਦੁਆਰਾ ਦਾਇਰ ਕੀਤਾ ਗਿਆ ਹੈ, ਜਿਸ ਨੂੰ ਇਹ ਟੀਕਾ ਲੈਣ ਤੋਂ ਬਾਅਦ ਦਿਮਾਗ ਨੂੰ ਨੁਕਸਾਨ ਪਹੁੰਚਿਆ ਸੀ। ਕਈ ਪਰਿਵਾਰਾਂ ਨੇ ਅਦਾਲਤ ਵਿੱਚ ਇਸ ਟੀਕੇ ਦੇ ਮਾੜੇ ਪ੍ਰਭਾਵਾਂ ਦੀ ਸ਼ਿਕਾਇਤ ਵੀ ਕੀਤੀ ਸੀ।

ਅਦਾਲਤ ਵਿੱਚ ਪਹੁੰਚੇ ਸ਼ਿਕਾਇਤਕਰਤਾਵਾਂ ਨੇ ਕੰਪਨੀ ਤੋਂ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਖਾਸ ਗੱਲ ਇਹ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਹੁਣ ਬ੍ਰਿਟੇਨ ਨੇ ਇਸ ਵੈਕਸੀਨ ’ਤੇ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਦੀ ਇਸ ਮਨਜ਼ੂਰੀ ਤੋਂ ਬਾਅਦ ਮੁਆਵਜ਼ੇ ਦੀ ਮੰਗ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਵਧ ਸਕਦੀ ਹੈ।

ਭਾਰਤ ਵਿੱਚ ਕੋਵਿਡ ਤੋਂ ਬਾਅਦ, ਅਜਿਹੀਆਂ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਸੀ, ਜਿਸਦਾ ਕਾਰਨ ਸਪੱਸ਼ਟ ਤੌਰ ’ਤੇ ਪਤਾ ਨਹੀਂ ਲੱਗ ਸਕਿਆ ਸੀ। ਇਹਨਾਂ ਵਿੱਚੋਂ ਜ਼ਿਆਦਾਤਰ ਕਿਸੇ ਨਾ ਕਿਸੇ ਸਰੀਰਕ ਸਮੱਸਿਆ ਨਾਲ ਜੁੜੇ ਹੋਏ ਸਨ ਅਤੇ ਸਰਕਾਰ ਅਤੇ ਸਿਹਤ ਜਗਤ ਨੇ ਕਦੇ ਵੀ ਵਿਸ਼ਵਾਸ ਨਹੀਂ ਕੀਤਾ ਕਿ ਕੋਵਿਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਕਾਰਨ ਅਜਿਹਾ ਹੋ ਸਕਦਾ ਹੈ। ਹੁਣ ਕੰਪਨੀ ਦੀ ਇਸ ਮਨਜ਼ੂਰੀ ਤੋਂ ਬਾਅਦ ਭਾਰਤ ਵਿੱਚ ਵੀ ਮੁਕੱਦਮਿਆਂ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਡਾਕਟਰੀ ਮਾਹਿਰ ਡਾਕਟਰ ਰਾਜੀਵ ਜੈਦੇਵਨ ਨੇ ਕਿਹਾ ਹੈ ਕਿ ਕੁੱਝ ਟੀਕਿਆਂ ਦੇ ਇਸਤੇਮਾਲ ਤੋਂ ਬਾਅਦ ਦੁਰਲਭ ਮਾਮਲਿਆਂ ਵਿਚ ਥਰੋਮਬੋਸਿਸ ਥਰੋਮਬੋਸਾਈਟੋਪੇਨਿਆ ਸਿੰਡਰੋਮ (ਟੀਟੀਐਸ) ਦੀ ਸਥਿਤੀ ਬਣ ਸਕਦੀ ਹੈ। ਉਨ੍ਹਾਂ ਦਾ ਇਹ ਬਿਆਨ ਫਾਰਮਾਸਿਊਟੀਕਲ ਕੰਪਨੀ ਐਸਟਰਾਜ਼ੇਨੇਕਾ ਵੱਲੋਂ ਅਦਾਲਤ ਦੇ ਸਾਹਮਣੇ ਸਵੀਕਾਰ ਕਰਨ ਤੋਂ ਬਾਅਦ ਆਇਆ ਹੈ ਕਿ ਉਸ ਦੁਆਰਾ ਵਿਕਸਤ ਕੋਵਿਡ ਦੇ ਟੀਕੇ, ਕੋਵਿਸ਼ੀਲਡ ਅਤੇ ਵੈਕਸਜ਼ੇਵੇਰੀਆ, ਕੁਝ ਮਾਮਲਿਆਂ ਵਿੱਚ ਟੀਟੀਐਸ ਦਾ ਕਾਰਨ ਬਣ ਸਕਦੇ ਹਨ।

ਕਈ ਬ੍ਰਿਟਿਸ਼ ਮੀਡੀਆ ਰਿਪੋਰਟਾਂ ਵਿੱਚ, ਕੰਪਨੀ ਦੇ ਟੀਕੇ ’ਤੇ ਗੰਭੀਰ ਬਿਮਾਰੀਆਂ ਅਤੇ ਮੌਤਾਂ ਦਾ ਕਾਰਨ ਬਣਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਰਿਪੋਰਟਾਂ ਕਈ ਨਾਮੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਕੇਰਲ ਵਿੱਚ ਨੈਸ਼ਨਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਕੋਵਿਡ ਟਾਸਕ ਫੋਰਸ ਦੇ ਸਹਿ-ਚੇਅਰਮੈਨ ਜੈਦੇਵਨ ਨੇ ਕਿਹਾ ਕਿ ਹਾਲਾਂਕਿ ਕੋਵਿਡ ਟੀਕਿਆਂ ਨੇ ਬਹੁਤ ਸਾਰੀਆਂ ਮੌਤਾਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ, ਪਰ ਮਾੜੇ ਪ੍ਰਭਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ

ਜਲੰਧਰ ’ਚ ਪੁਲਸ ਨੇ ਹੁਣ ਤੱਕ ਦੀ ਨਸ਼ੇ ਦੀ ਸਭ ਤੋਂ ਵੱਡੀ ਖੇਪ ਬਰਾਮਦ ਕੀਤੀ ਹੈ। ਜਲੰਧਰ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕਰੀਬ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਬਾਜ਼ਾਰੀ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਜਲੰਧਰ ਅਤੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਨ।

ਸਾਰਾ ਸਿੰਡੀਕੇਟ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਤੁਰਕੀਏ ਅਤੇ ਕੈਨੇਡਾ ਤੋਂ ਚੱਲ ਰਿਹਾ ਸੀ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੇ ਪਾਕਿਸਤਾਨ ਸਮੇਤ ਉਪਰੋਕਤ ਮੁਲਕਾਂ ਨਾਲ ਸਬੰਧ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਰੀਬ 21 ਲੱਖ ਰੁਪਏ ਦੀ ਡਰੱਗ ਮਨੀ ਅਤੇ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਹੈ।

ਸੀਆਈਏ ਇੰਚਾਰਜ ਸੁਰਿੰਦਰ ਸਿੰਘ ਕੰਬੋਜ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਨੂੰ ਵਾਈ-ਪੁਆਇੰਟ ਭਗਤ ਸਿੰਘ ਕਲੋਨੀ ਬਾਈਪਾਸ ਨੇੜੇ ਤੋਂ ਕਾਬੂ ਕੀਤਾ ਗਿਆ। ਮੁਲਜ਼ਮ ਪੁਲਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਚੈਕਿੰਗ ਦੌਰਾਨ ਪੁਲਸ ਨੇ ਮੁਲਜ਼ਮਾਂ ਕੋਲੋਂ ਅੱਠ ਕਿੱਲੋ ਹੈਰੋਇਨ ਬਰਾਮਦ ਕੀਤੀ।

ਡਰਾਈਵਰ ਸਤਨਾਮ ਸਿੰਘ ਉਰਫ਼ ਬੱਬੀ ਵਾਸੀ ਪਿੰਡ ਢੰਡੀਆਂ, ਬੰਗਾ, ਨਵਾਂਸ਼ਹਿਰ ਸੀ। ਜੋ ਜਲੰਧਰ ਦੇ ਸੁਭਾਸ਼ ਨਗਰ ’ਚ ਕਿਰਾਏ ’ਤੇ ਰਹਿੰਦਾ ਸੀ। ਜਿਸ ਤੋਂ ਬਾਅਦ ਪੁਲਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਕਰਨ ’ਤੇ ਅਮਨ ਰੋਜ਼ੀ ਅਤੇ ਉਸ ਦੇ ਪਤੀ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਨੂੰ ਨਕੋਦਰ ਨੇੜਿਓਂ ਕਾਬੂ ਕੀਤਾ ਗਿਆ। ਜਿਸ ਕੋਲੋਂ 40 ਕਿਲੋ ਹੈਰੋਇਨ, 21 ਲੱਖ ਰੁਪਏ ਨਕਦ ਅਤੇ ਦੋ ਗੱਡੀਆਂ ਬਰਾਮਦ ਕੀਤੀਆਂ।

ਸਤਨਾਮ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਦੌਰਾਨ ਉਹ ਜੇਲ੍ਹ ਵੀ ਰਿਹਾ ਹੈ। ਜੇਲ੍ਹ ਵਿਚ ਰਹਿੰਦਿਆਂ ਹੀ ਉਸ ਦੀ ਨਸ਼ਾ ਤਸਕਰਾਂ ਨਾਲ ਜਾਣ-ਪਛਾਣ ਹੋ ਗਈ। ਜਿਸ ਤੋਂ ਬਾਅਦ ਉਹ ਵੱਡੇ ਨੈੱਟਵਰਕ ਨਾਲ ਜੁੜ ਗਿਆ। ਵਿਆਪਕ ਨੈੱਟਵਰਕ ਦੇ ਕਿੰਗਪਿਨ ਨਵਪ੍ਰੀਤ ਸਿੰਘ ਉਰਫ ਨਵ ਨੂੰ ਫੜਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।

ਭਾਰਤ ਵਿੱਚ ਉਕਤ ਸਮੱਗਲਰਾਂ ਦਾ ਨੈੱਟਵਰਕ ਜੰਮੂ ਕਸ਼ਮੀਰ ਅਤੇ ਗੁਜਰਾਤ ਤੋਂ ਚੱਲ ਰਿਹਾ ਸੀ। ਫੜੇ ਗਏ ਮੁਲਜ਼ਮਾਂ ਦੇ ਆਗੂ ਦੋਵੇਂ ਰਾਜਾਂ ਵਿੱਚ ਬੈਠੇ ਹਨ। ਫਿਲਹਾਲ ਸਿਟੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤਿੰਨ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ। ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।

ਪੁਲਸ ਵੱਲੋਂ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਜੋ ਇਹ ਪਤਾ ਲੱਗ ਸਕੇ ਕਿ ਉਕਤ ਮੁਲਜ਼ਮ ਦੇਸ਼-ਵਿਦੇਸ਼ ਵਿੱਚ ਕਿਹੜੇ-ਕਿਹੜੇ ਸਮੱਗਲਰਾਂ ਨਾਲ ਸਬੰਧ ਰੱਖਦੇ ਹਨ। ਦੱਸ ਦੇਈਏ ਕਿ ਬਰਾਮਦ ਹੋਈ ਹੈਰੋਇਨ ਜਲੰਧਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ।

Related post