Begin typing your search above and press return to search.

Deepika-Ranveer ਦੀਪਿਕਾ ਪਾਦੁਕਣ ਦੀਆਂ ਫ਼ੋਟੋਆਂ ਰਣਵੀਰ ਨੇ ਕੀਤੀਆਂ ਡਿਲੀਟ, ਕਿਤੇ ਤਲਾਕ ਤਲਾਕ….

ਮੁੰਬਈ, 8 ਮਈ, ਨਿਰਮਲ : ਇੰਸਟੈਂਟ ਬਾਲੀਵੁੱਡ ਨੇ ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਜੇਕਰ ਤੁਸੀਂ ਉਸ ਦੀ ਪ੍ਰੋਫਾਈਲ ’ਤੇ ਨਜ਼ਰ ਮਾਰੋ ਤਾਂ ਹੁਣ ਸਿਰਫ ਕੁਝ ਫੋਟੋਆਂ ਹੀ ਬਚੀਆਂ ਹਨ। ਉਸ ਨੇ ਦੀਪਿਕਾ ਨਾਲ ਅੱਧੀਆਂ ਤੋਂ ਵੱਧ ਤਸਵੀਰਾਂ ਹਟਾਈਆਂ […]

Deepika-Ranveer ਦੀਪਿਕਾ ਪਾਦੁਕਣ ਦੀਆਂ ਫ਼ੋਟੋਆਂ ਰਣਵੀਰ ਨੇ ਕੀਤੀਆਂ ਡਿਲੀਟ, ਕਿਤੇ ਤਲਾਕ ਤਲਾਕ….
X

Editor EditorBy : Editor Editor

  |  8 May 2024 4:55 AM GMT

  • whatsapp
  • Telegram


ਮੁੰਬਈ, 8 ਮਈ, ਨਿਰਮਲ : ਇੰਸਟੈਂਟ ਬਾਲੀਵੁੱਡ ਨੇ ਪੋਸਟ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਸਾਰੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਜੇਕਰ ਤੁਸੀਂ ਉਸ ਦੀ ਪ੍ਰੋਫਾਈਲ ’ਤੇ ਨਜ਼ਰ ਮਾਰੋ ਤਾਂ ਹੁਣ ਸਿਰਫ ਕੁਝ ਫੋਟੋਆਂ ਹੀ ਬਚੀਆਂ ਹਨ। ਉਸ ਨੇ ਦੀਪਿਕਾ ਨਾਲ ਅੱਧੀਆਂ ਤੋਂ ਵੱਧ ਤਸਵੀਰਾਂ ਹਟਾਈਆਂ ਹਨ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਪਰੇਸ਼ਾਨ ਹੋ ਗਏ ਹਨ।

ਉਨ੍ਹਾਂ ਦੀ ਆਖਰੀ ਪੋਸਟ ਇੱਕ ਇਸ਼ਤਿਹਾਰ ਨਾਲ ਸਬੰਧਤ ਹੈ ਪਰ ਇਸ ਤੋਂ ਪਹਿਲਾਂ ਦੀਆਂ ਜ਼ਿਆਦਾਤਰ ਪੋਸਟਾਂ ਨੂੰ ਰਣਵੀਰ ਨੇ ਹਟਾ ਦਿੱਤੇ ਹਨ। ਅਜਿਹੇ ’ਚ ਫੈਨਜ਼ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕੀ ਦੋਵੇਂ ਵਿਆਹ ਦੇ 6 ਸਾਲ ਬਾਅਦ ਤਲਾਕ ਲੈਣ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਦੋਵਾਂ ਵਿਚਾਲੇ ਕੁਝ ਠੀਕ ਨਹੀਂ ਹੈ।

ਹਾਲਾਂਕਿ, ਹੁਣ ਇਸ ਦਾ ਕਾਰਨ ਸਾਹਮਣੇ ਆਇਆ ਹੈ ਕਿ ਕਿਉਂ ਅਦਾਕਾਰ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਡਿਲੀਟ ਕਰ ਦਿੱਤੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਇਸ ਸਾਲ ਜਨਵਰੀ ਤੋਂ ਪਹਿਲਾਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੇ ਇਸ ਨੂੰ ਡਿਲੀਟ ਕੀਤਾ ਹੈ ਜਾਂ ਆਰਕਾਈਵ ਕੀਤਾ ਹੈ। ਫਿਲਹਾਲ ਦੋਵਾਂ ਵਿਚਾਲੇ ਸਭ ਕੁਝ ਠੀਕ ਹੈ ਅਤੇ ਜੋੜਾ ਫਿਲਹਾਲ ਬੇਬੀ ਮੂਨ ਲਈ ਛੁੱਟੀਆਂ ਮਨਾਉਣ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਦਾ ਵਿਆਹ ਸਾਲ 2018 ’ਚ ਇਟਲੀ ’ਚ ਹੋਇਆ ਸੀ। ਇਸ ਵਿਆਹ ’ਚ ਦੋਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ। ਦੋਵਾਂ ਨੇ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਸੱਤ ਫੇਰੇ ਲਏ। ਹੁਣ ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਿਹਾ ਹੈ। ਇਹ ਜੋੜਾ ਸਤੰਬਰ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗਾ।

ਇਹ ਵੀ ਪੜ੍ਹੋ

ਡੀਪਫੇਕ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਆਲੀਆ ਭੱਟ ਦਾ ਨਵਾਂ ਡੀਪਫੇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਏਆਈ ਦੀ ਵਰਤੋਂ ਕਰਦੇ ਹੋਏ ਆਲੀਆ ਦੇ ਚਿਹਰੇ ਨੂੰ ਅਦਾਕਾਰਾ ਵਾਮਿਕਾ ਗੱਬੀ ਦੇ ਵੀਡੀਓ ਤੇ ਫਿੱਟ ਕੀਤਾ ਗਿਆ ਹੈ।

ਵਾਮਿਕਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਸ਼ੇਅਰ ਕੀਤੀ ਸੀ। ਇਸ ਵੀਡੀਓ ਵਿਚ ਉਹ ਲਾਲ ਰੰਗ ਦੀ ਸਾੜੀ ਪਾਈ ਨਜ਼ਰ ਆ ਰਹੀ ਹੈ। ਅਸਲ ਵਿਚ ਇਸ ਲੁੱਕ ’ਚ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਦੀ ਸਕ੍ਰੀਨਿੰਗ ਤੇ ਪਹੁੰਚੀ ਸੀ।

ਕਿਸੇ ਨੇ ਇਸ ਵੀਡੀਓ ਨਾਲ ਛੇੜਛਾੜ ਕਰਕੇ ਇਸ ਵਿੱਚ ਆਲੀਆ ਦਾ ਚਿਹਰਾ ਪਾ ਕੇ ਵਾਇਰਲ ਕਰ ਦਿੱਤਾ ਹੈ। ਹੁਣ ਆਲੀਆ ਦਾ ਫਰਜ਼ੀ ਵੀਡੀਓ ਸਾਹਮਣੇ ਆਉਣ ਨਾਲ ਏਆਈ ਤਕਨੀਕ ਦੀ ਇੱਕ ਵਾਰ ਫਿਰ ਆਲੋਚਨਾ ਹੋ ਰਹੀ ਹੈ।

ਇਸ ਤੋਂ ਪਹਿਲਾਂ ਵੀ ਆਲੀਆ ਭੱਟ ਦਾ ਇੱਕ ਡੀਪ ਫੇਕ ਵੀਡੀਓ ਸਾਹਮਣੇ ਆ ਚੁੱਕਾ ਹੈ। ਉਸ ਡੀਪਫੇਕ ਵੀਡੀਓ ਵਿਚ ਸਫੇਦ ਅਤੇ ਨੀਲੇ ਰੰਗ ਦੀ ਫੁੱਲਦਾਰ ਡਰੈਸ ਪਹਿਨੀ ਇਕ ਲੜਕੀ ਬੋਲਡ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਏਆਈ ਟੂਲ ਦੀ ਮਦਦ ਨਾਲ ਵੀਡੀਓ ਵਿਚ ਆਲੀਆ ਦੇ ਚਿਹਰੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਗਿਆ ਹੈ ਕਿ ਇਕ ਨਜ਼ਰ ਵਿਚ ਇਹ ਕੁੜੀ ਆਲੀਆ ਭੱਟ ਵਰਗੀ ਲੱਗਦੀ ਹੈ। ਹਾਲਾਂਕਿ ਉਸ ਦੇ ਐਕਸ਼ਨ ਅਤੇ ਬਾਡੀ ਪੋਸਚਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੀਡੀਓ ਫਰਜ਼ੀ ਹੈ।

Next Story
ਤਾਜ਼ਾ ਖਬਰਾਂ
Share it