ਮਨੋਜ ਬਾਜਪਾਈ ਦੀ 100ਵੀਂ ਫਿਲਮ ‘ਭਈਆ ਜੀ’ ਦਾ ਐਲਾਨ

ਮਨੋਜ ਬਾਜਪਾਈ ਦੀ 100ਵੀਂ ਫਿਲਮ ‘ਭਈਆ ਜੀ’ ਦਾ ਐਲਾਨ

ਮੁੰਬਈ : ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਉਨ੍ਹਾਂ ਚੋਣਵੇਂ ਫਿਲਮੀ ਕਲਾਕਾਰਾਂ ‘ਚ ਮਨੋਜ ਬਾਜਪਾਈ ਦਾ ਨਾਂ ਸ਼ਾਮਲ ਹੈ। ਮਨੋਜ ਬਾਜਪਾਈ ‘ਦਿ ਫੈਮਿਲੀ ਮੈਨ’, ‘ਸੱਤਿਆ’, ‘ਗੈਂਗਸ ਆਫ ਵਾਸੇਪੁਰ’ ਵਰਗੀਆਂ ਕਈ ਫਿਲਮਾਂ ‘ਚ ਨਜ਼ਰ ਆਏ। ਮਨੋਜ ਨੇ ਪਿਛਲੇ 30 ਸਾਲਾਂ ‘ਚ ਅਜਿਹੀਆਂ ਜ਼ਬਰਦਸਤ ਭੂਮਿਕਾਵਾਂ ਨਿਭਾਈਆਂ ਹਨ ਕਿ ਲੋਕ ਉਨ੍ਹਾਂ ਦੀ ਅਦਾਕਾਰੀ ਦੇ ਪ੍ਰਸ਼ੰਸਕ ਬਣ ਗਏ ਹਨ।

ਹੁਣ ਹਾਲ ਹੀ ‘ਚ ਮਨੋਜ ਬਾਜਪਾਈ ਦੀ ਨਵੀਂ ਫਿਲਮ ਦਾ ਐਲਾਨ ਹੋਇਆ ਹੈ, ਜਿਸ ਦਾ ਨਾਂ ‘ਭਈਆ ਜੀ’ ਹੈ। ਇਸ ਦੇ ਨਾਲ ਹੀ ਇਸ ਫਿਲਮ ਦੇ ਅਦਾਕਾਰ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਹੈ, ਜਿਸ ‘ਚ ਉਹ ਕਾਫੀ ਵੱਖਰੇ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਫਿਲਮ ਦੀ ਰਿਲੀਜ਼ ਡੇਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਉਨ੍ਹਾਂ ਦੀ ਇਹ ਫਿਲਮ 24 ਮਈ 2024 ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਵੇਗੀ। ਫਿਲਮ ਦਾ ਟੀਜ਼ਰ 6 ਦਿਨਾਂ ਬਾਅਦ ਯਾਨੀ 20 ਮਾਰਚ ਨੂੰ ਦੁਪਹਿਰ 2.42 ਵਜੇ ਰਿਲੀਜ਼ ਕੀਤਾ ਜਾਵੇਗਾ।

Related post

ਸ਼ਾਹਰੁਖ ਖਾਨ ਨਾਲ ਕੰਮ ਕਰਨਗੇ ਸ਼ੋਏਬ ਇਬਰਾਹਿਮ ?

ਸ਼ਾਹਰੁਖ ਖਾਨ ਨਾਲ ਕੰਮ ਕਰਨਗੇ ਸ਼ੋਏਬ ਇਬਰਾਹਿਮ ?

ਮੁੰਬਈ: ਮਸ਼ਹੂਰ ਟੀਵੀ ਅਭਿਨੇਤਾ ਸ਼ੋਏਬ ਇਬਰਾਹਿਮ ਨੂੰ ਹਾਲ ਹੀ ਵਿੱਚ ਡਾਂਸ ਰਿਐਲਿਟੀ ਸ਼ੋਅ ਝਲਕ ਦਿਖਲਾ ਜਾ 11 ਵਿੱਚ ਦੇਖਿਆ ਗਿਆ ਸੀ।…
ਅਜੇ ਦੇਵਗਨ ਦੀ ‘ਸ਼ੈਤਾਨ’ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਕੀਤਾ ਧਮਾਕਾ

ਅਜੇ ਦੇਵਗਨ ਦੀ ‘ਸ਼ੈਤਾਨ’ ਨੇ ਪਹਿਲੇ ਦਿਨ ਬਾਕਸ ਆਫਿਸ…

ਮੁੰਬਈ : ਅਜੇ ਦੇਵਗਨ, ਆਰ ਮਾਧਵਨ ਅਤੇ ਜਯੋਤਿਕਾ ਸਟਾਰਰ ਫਿਲਮ ‘ਸ਼ੈਤਾਨ’ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਜਦੋਂ…
ਦੀਪਿਕਾ ਪਾਦੁਕੋਣ ਨੇ ਦਿੱਤੀ ਖੁਸ਼ਖਬਰੀ, 6 ਮਹੀਨੇ ਬਾਅਦ ਰਣਵੀਰ ਸਿੰਘ ਬਣਨਗੇ ਪਿਤਾ

ਦੀਪਿਕਾ ਪਾਦੁਕੋਣ ਨੇ ਦਿੱਤੀ ਖੁਸ਼ਖਬਰੀ, 6 ਮਹੀਨੇ ਬਾਅਦ ਰਣਵੀਰ…

ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਪ੍ਰਸ਼ੰਸਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਲਦ ਹੀ ਮਾਤਾ-ਪਿਤਾ…