ਚੰਡੀਗੜ੍ਹ ਮੇਅਰ ਚੋਣ ‘ਤੇ ਫਿਰ ਸੁਪਰੀਮ ਕੋਰਟ ਨੇ ਪਾਈ ਝਾੜ, ਕੀ ਕਿਹਾ ? ਪੜ੍ਹੋ

ਚੰਡੀਗੜ੍ਹ ਮੇਅਰ ਚੋਣ ‘ਤੇ ਫਿਰ ਸੁਪਰੀਮ ਕੋਰਟ ਨੇ ਪਾਈ ਝਾੜ, ਕੀ ਕਿਹਾ ? ਪੜ੍ਹੋ

ਚੰਡੀਗੜ੍ਹ : ਅੱਜ ਸੁਪਰੀਮ ਕੋਰਟ ਵਿਚ ਚੰਡੀਗੜ੍ਹ ਮੇਅਰ ਦੀ ਚੋਣ ਸਬੰਧੀ ਸੁਣਵਾਈ ਹੋਈ। ਇਸ ਦੌਰਾਨ ਚੀਫ਼ ਜਸਟਿਸ ਚੰਦਰ ਚੂਹੜ ਨੇ ਰਿਟਰਿੰਗ ਅਫ਼ਸਰ ਅਨਿਲ ਮਸੀਹ ਨੂੰ ਤਗੜੀ ਝਾੜ ਪਾਈ।
ਚੀਫ਼ ਜਸਟਿਸ ਨੇ ਕਿਹਾ ਕਿ ਅਨਿਲ ਮਸੀਹ ਉਤੇ ਮੁਕੱਦਮਾ ਚਲਣਾ ਚਾਹੀਦਾ ਹੈ।
ਸੁਪਰੀਮ ਕੋਰਟ ਨੇ ਹਾਈ ਕੋਰਟ ਵਿਚ ਪਏ ਬੈਲਟ ਪੇਪਰ ਮੰਗਾਵਾਏ
ਭਲਕੇ ਬੈਲਟ ਪੇਪਰ ਵੇਖਣ ਮਗਰੋਂ ਲਿਆ ਜਾਵੇਗਾ ਅਗਲਾ ਫ਼ੈਸਲਾ
ਚੰਡੀਗੜ੍ਹ ਵਿਚ ਕੌਂਸਲਰਾਂ ਦੀ ਚਲ ਰਹੀ ਖ਼ਰੀਦੋ ਫ਼ਰੋਖਤ ਚਿੰਤਾ ਦਾ ਵਿਸ਼ਾ : ਚੀਫ਼ ਜਸਟਿਸ ਚੱਦਰਚੂਹੜ ਸਿੰਘ
ਡੀਸੀ ਚੰਡੀਗੜ੍ਹ ਨੂੰ ਨਵੇਂ ਰਿਟਰਿੰਗ ਅਫ਼ਸਰ ਦੀ ਤਾਇਨਾਤੀ ਲਈ ਕਿਹਾ

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਖੁਦ ਬੈਲਟ ਪੇਪਰਾਂ ਦੀ ਜਾਂਚ ਕਰੇਗੀ। ਬੈਂਚ ਨੇ ਕਿਹਾ ਕਿ ਇਸ ਚੋਣ ਵਿੱਚ ਹਾਰਸ ਟਰੇਡਿੰਗ ਭਾਵ ਕੌਂਸਲਰਾਂ ਦੀ ਦਲ-ਬਦਲੀ ਚਿੰਤਾਜਨਕ ਹੈ। ਅਦਾਲਤ ਨੇ ਕਿਹਾ ਕਿ ਚੋਣ ਅਧਿਕਾਰੀ ਅਨਿਲ ਮਸੀਹ ਨੇ ਖੁਦ ਮੰਨਿਆ ਹੈ ਕਿ ਉਹ ਬੇਨਿਯਮੀਆਂ ਵਿੱਚ ਸ਼ਾਮਲ ਸੀ ਅਤੇ ਬੈਲਟ ਪੇਪਰਾਂ ਨਾਲ ਛੇੜਛਾੜ ਕੀਤੀ ਗਈ ਸੀ। ਇੰਨਾ ਹੀ ਨਹੀਂ, ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਮੰਗਲਵਾਰ ਨੂੰ ਇਸ ਮਾਮਲੇ ‘ਤੇ ਦੁਬਾਰਾ ਸੁਣਵਾਈ ਕਰੇਗੀ।

ਅਦਾਲਤ ਨੇ ਚੋਣ ਅਧਿਕਾਰੀ ਅਨਿਲ ਮਸੀਹ ਨੂੰ ਮੰਗਲਵਾਰ ਨੂੰ ਖੁਦ ਅਦਾਲਤ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਅਸੀਂ ਮੰਗਲਵਾਰ ਦੁਪਹਿਰ 2 ਵਜੇ ਇਸ ‘ਤੇ ਦੁਬਾਰਾ ਸੁਣਵਾਈ ਕਰਾਂਗੇ ਅਤੇ ਅਨਿਲ ਮਸੀਹ ਨੂੰ ਵੀ ਮੌਕੇ ‘ਤੇ ਹਾਜ਼ਰ ਹੋਣਾ ਚਾਹੀਦਾ ਹੈ। ਸੁਣਵਾਈ ਦੌਰਾਨ ਅਦਾਲਤ ਨੇ ਤੁਹਾਨੂੰ ਇਹ ਦੱਸਣ ਲਈ ਕਿਹਾ ਕਿ ਤੁਸੀਂ ਬੈਲਟ ਪੇਪਰਾਂ ‘ਤੇ ਨਿਸ਼ਾਨ ਲਗਾਏ ਹਨ ਜਾਂ ਨਹੀਂ। ਇਸ ‘ਤੇ ਮਸੀਹ ਨੇ ਕਿਹਾ ਕਿ ਮੈਂ ਬੈਲਟ ਪੇਪਰਾਂ ‘ਤੇ ਨਿਸ਼ਾਨਦੇਹੀ ਕੀਤੀ ਸੀ ਤਾਂ ਜੋ ਗਿਣਤੀ ਵਿਚ ਆਸਾਨੀ ਹੋ ਸਕੇ। ਕੱਲ੍ਹ ਸੁਪਰੀਮ ਕੋਰਟ ਬੈਲਟ ਪੇਪਰਾਂ ਦੀ ਜਾਂਚ ਕਰੇਗੀ ਅਤੇ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਨਵੀਆਂ ਚੋਣਾਂ ਕਰਵਾਈਆਂ ਜਾਣਗੀਆਂ ਜਾਂ ਨਹੀਂ।

Related post

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ ਧਸਿਆ, ਸਾਹਮਣੇ ਆਈਆਂ ਤਸਵੀਰਾਂ

ਵਾਲ-ਵਾਲ ਬਚੇ ਚਿਰਾਗ ਪਾਸਵਾਨ, ਹੈਲੀਪੈਡ ‘ਤੇ ਹੈਲੀਕਾਪਟਰ ਦਾ ਪਹੀਆ…

Chirag Paswan Helicopter : ਲੋਕ ਜਨਸ਼ਕਤੀ ਪਾਰਟੀ ਦੇ ਮੁਖੀ ਚਿਰਾਗ ਪਾਸਵਾਨ ਵੀਰਵਾਰ ਨੂੰ ਵਾਲ-ਵਾਲ ਬਚ ਗਏ। ਉਸ ਦਾ ਹੈਲੀਕਾਪਟਰ ਹੈਲੀਪੈਡ ‘ਤੇ ਹੀ…
ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਹੁਕਮ ਜਾਰੀ

ਡੀਸੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਤੋਂ…

ਸੰਗਰੂਰ, 9 ਮਈ, ਪਰਦੀਪ ਸਿੰਘ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ…
ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਜਲਦ ਅਪਲਾਈ

ਏਅਰ ਫੋਰਸ ‘ਚ ਏਅਰਮੈਨ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ…

ਨਵੀਂ ਦਿੱਲੀ, 9ਮਈ, ਪਰਦੀਪ ਸਿੰਘ: ਭਾਰਤੀ ਏਅਰ ਫੋਰਸ ਵੱਲੋਂ ਏਅਰਮੈਨ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਮੀਦਵਾਰ ਭਾਰਤੀ ਹਵਾਈ ਸੈਨਾ…