Crime news :ਸਹੁਰਿਆਂ ਤੋਂ ਤੰਗ ਔਰਤ ਨੇ ਨਹਿਰ ਵਿਚ ਮਾਰੀ ਛਾਲ

Crime news :ਸਹੁਰਿਆਂ ਤੋਂ ਤੰਗ ਔਰਤ ਨੇ ਨਹਿਰ ਵਿਚ ਮਾਰੀ ਛਾਲ


ਨੰਗਲ, 17 ਅਪ੍ਰੈਲ, ਨਿਰਮਲ : ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਨੇ ਨੰਗਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਦੋਂ ਗੋਤਾਖੋਰ ਨੇ ਲਾਸ਼ ਨੂੰ ਤੈਰਦੀ ਦੇਖਿਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਉਸ ਨੇ ਲਾਸ਼ ਨੂੰ ਤੈਰਦੇ ਹੋਏ ਬਾਹਰ ਕੱਢੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਜਿਸ ਤੋਂ ਬਾਅਦ ਲੁਧਿਆਣਾ ’ਚ ਪਰਿਵਾਰ ਨੇ ਵੀਡੀਓ ਦੇਖ ਕੇ ਤੁਰੰਤ ਨੰਗਲ ਪੁਲਸ ਨਾਲ ਸੰਪਰਕ ਕੀਤਾ।

ਪਰਿਵਾਰ ਵਾਲਿਆਂ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਬੇਟੀ ਦੀ ਲਾਸ਼ ਦੀ ਪਛਾਣ ਕੀਤੀ। ਮਰਨ ਵਾਲੀ ਔਰਤ ਦਾ ਨਾਂ ਕਮਲਪ੍ਰੀਤ ਕੌਰ (36) ਹੈ। ਜਿਸ ਜਗ੍ਹਾ ਉਸ ਨੇ ਖੁਦਕੁਸ਼ੀ ਕੀਤੀ ਹੈ, ਉਹੀ ਜਗ੍ਹਾ ਹੈ ਜਿੱਥੇ ਕਰੀਬ 2 ਸਾਲ ਪਹਿਲਾਂ ਉਸ ਦੇ ਪਹਿਲੇ ਪਤੀ ਨੇ ਖੁਦਕੁਸ਼ੀ ਕੀਤੀ ਸੀ। ਕਮਲਪ੍ਰੀਤ ਦਾ 6 ਮਹੀਨੇ ਪਹਿਲਾਂ ਦੂਜਾ ਵਿਆਹ ਹੋਇਆ ਸੀ।

ਜਾਣਕਾਰੀ ਦਿੰਦਿਆਂ ਮ੍ਰਿਤਕ ਕਮਲਪ੍ਰੀਤ ਕੌਰ ਦੀ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕੇਸਰਗੰਜ ਮੰਡੀ ਦੀ ਰਹਿਣ ਵਾਲੀ ਹੈ। ਉਸ ਦੀ ਧੀ ਦੇ ਪਹਿਲੇ ਪਤੀ ਤਜਿੰਦਰ ਸਿੰਘ ਕੋਹਲੀ ਨੇ ਕਾਰੋਬਾਰ ਵਿੱਚ ਘਾਟੇ ਕਾਰਨ ਦੋ ਸਾਲ ਪਹਿਲਾਂ ਨੰਗਲ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪਿਛਲੇ 6 ਮਹੀਨੇ ਪਹਿਲਾਂ ਉਸ ਨੇ ਆਪਣੀ ਲੜਕੀ ਕਮਲਪ੍ਰੀਤ ਦਾ ਵਿਆਹ ਮੰਡੀ ਗੋਬਿੰਦਗੜ੍ਹ ਦੇ ਅਮਰਿੰਦਰ ਸਿੰਘ ਨਾਲ ਕੀਤਾ ਸੀ। ਅਮਰਿੰਦਰ ਸਿੰਘ ਆਪਣੇ ਆਪ ਨੂੰ ਕਾਂਗਰਸੀ ਆਗੂ ਦੱਸਦੇ ਹਨ।

ਉਸ ਦੀ ਲੜਕੀ ਨੂੰ ਸਹੁਰੇ ਵਾਲੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਦੇ ਸਨ। ਉਸ ਨੂੰ ਕਈ ਵਾਰ ਕੁੱਟਿਆ ਵੀ ਗਿਆ। ਕਮਲਪ੍ਰੀਤ ਪਿਛਲੇ 20 ਦਿਨਾਂ ਤੋਂ ਆਪਣੇ ਨਾਨਕੇ ਘਰ ਰਹਿ ਰਹੀ ਸੀ। ਕੱਲ੍ਹ ਘਰੋਂ ਨਿਕਲਣ ਸਮੇਂ ਕਮਲਪ੍ਰੀਤ ਨੇ ਕਿਹਾ ਕਿ ਉਹ ਬੁਖਾਰ ਹੋਣ ਕਾਰਨ ਡਾਕਟਰ ਕੋਲ ਦਵਾਈ ਲੈਣ ਜਾ ਰਹੀ ਹੈ। ਕਾਫੀ ਦੇਰ ਤੱਕ ਵਾਪਸ ਨਾ ਆਉਣ ’ਤੇ ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ। ਉਸ ਨੂੰ ਉਸ ਦੇ ਰਿਸ਼ਤੇਦਾਰ ਦਾ ਫੋਨ ਆਇਆ ਜਿਸ ਨੇ ਉਸ ਨੂੰ ਕਮਲਪ੍ਰੀਤ ਦੀ ਨੰਗਲ ਨਗਰ ਵਿਚ ਤੈਰਦੀ ਲਾਸ਼ ਦੀ ਵੀਡੀਓ ਭੇਜੀ।

ਇਹ ਖ਼ਬਰ ਵੀ ਪੜ੍ਹੋ

ਇਟਲੀ ਦੇ ਸ਼ਹਿਰ ਬਰੇਸ਼ੀਆ ਵਿਚ ਰਹਿ ਰਹੇ ਸਤਪਾਲ ਸਿੰਘ (55) ਪਿੰਡ ਟਾਹਲੀ ਦਾ ਬੀਤੀ ਰਾਤ ਇੱਕ ਇਟਾਲੀਅਨ ਵਿਅਕਤੀ ਯੂਸੇਪੇ ਵੈਲੇਤੀ (75) ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਸਤਪਾਲ ਸਿੰਘ ਆਪਣੇ ਪਿੱਛੇ ਪਤਨੀ ਸਮੇਤ 2 ਪੁੱਤਰ ਛੱਡ ਗਏ ਹਨ, ਪ੍ਰਾਪਤ ਜਾਣਕਾਰੀ ਅਨੁਸਾਰ 13 ਅਪ੍ਰੈਲ ਸ਼ਨੀਵਾਰ ਵਾਲੇ ਦਿਨ ਸਤਪਾਲ ਸਿੰਘ ਸ਼ਾਮ ਨੂੰ ਆਪਣੇ ਘਰ ਵਿਚ ਮੌਜੂਦ ਸੀ, ਜਦੋਂ ਉਥੇ ਉਸ ਦਾ ਇੱਕ ਜਾਣਕਾਰ ਇਟਾਲੀਅਨ ਯੂਸੇਪੇ ਵੇਲੇਤੀ ਉਮਰ 75 ਸਾਲ ਆਇਆ ਜੋ ਨਸ਼ੇ ਦੀ ਹਾਲਤ ਵਿਚ ਸੀ, ਕੁਝ ਬਹਿਸਬਾਜੀ ਤੋਂ ਬਾਦ ਉਸ ਵਲੋਂ ਸਤਪਾਲ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਤੇ ਘਰ ਤੋਂ ਬਾਹਰ ਜਾ ਕੇ ਯੂਸੇਪੇ ਵਲੋਂ ਖੁਦ ਨੂੰ ਗੋਲੀ ਮਾਰ ਲਈ, ਸਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਯੂਸੇਪੇ ਨੂੰ ਜਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਸਥਿਰ ਹੈ।

ਇਹ ਖਬਰ ਅੱਗ ਵਾਗੂੰ ਜਲਦੀ ਹੀ ਬਰੇਸ਼ੀਆ ਵਿਚ ਫੈਲ ਗਈ ਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਸ ਦਿਨ ਬਰੇਸ਼ੀਆ ਵਿਚ ਨਗਰ ਕੀਰਤਨ ਹੋਇਆ ਸੀ ਸਤਪਾਲ ਸਿੰਘ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਤੋਂ ਆਪਣੇ ਘਰ ਵਾਪਿਸ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ, ਸਤਪਾਲ ਸਿੰਘ ਪਿੰਡ ਟਾਹਲੀ ਜੋ ਕਿ ਕਾਫੀ ਸਮੇਂ ਤੋਂ ਇਟਲੀ ਵਿਚ ਆਪਣੇ ਪ੍ਰੀਵਾਰ ਸਮੇਤ ਰਹਿ ਰਿਹਾ ਸੀ, ਪੂਰੇ ਇਲਾਕੇ ਵਿਚ ਖਬਰ ਸੁਣ ਕੇ ਦਹਿਸ਼ਤ ਪੈ ਗਈ, ਗੁਰੂ ਘਰ ਦੀਆਂ ਕਮੇਟੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਫਲੈਰੋ ਦੀ ਕਮੇਟੀ ਵਲੋਂ ਘਟਨਾ ਦੀ ਨਿੰਦਾ ਕੀਤੀ ਗਈ ਅਤੇ ਸਤਪਾਲ ਸਿੰਘ ਦੇ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਮਾਤਮਾ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਆਪਣੇ ਚਰਨ੍ਹਾ ਵਿਚ ਨਿਵਾਸ ਬਖਸ਼ੇ। ਜਿਕਰਯੋਗ ਹੈ ਕਿ ਇਹ ਅਜਿਹੀ ਤੀਸਰੀ ਘਟਨਾ ਹੋ ਗਈ ਹੈ, ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਦਾ ਵੀ ਬਰੇਸ਼ੀਆ ਵਿਖੇ ਕੁਝ ਲੋਕਾਂ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਇੱਕ ਹੋਰ ਘਟਨਾ ਨੋਵੇਲਾਰਾ ਰੀਜੋਮੀਲਿਆ ਸਾਇਡ ਤੇ ਇੱਕ ਗੁਰਸਿੱਖ ਪੰਜਾਬੀ ਵਿਅਕਤੀ ਦਾ ਕੁਝ ਲੁਟੇਰੇ ਕਿਸਮ ਦੇ ਲੋਕਾਂ ਵਲੋਂ ਲੁੱਟ ਖੋਹ ਕਰਨ ਉਪੰਰਤ ਹਰਪਾਲ ਸਿੰਘ ਦਾ ਕਤਲ ਕਰ ਦਿਤਾ ਗਿਆ ਸੀ।

Related post

ਪੇਰੂ ਵਿਚ ਬੱਸ ਖੱਡ ’ਚ ਡਿੱਗੀ, 25 ਮੌਤਾਂ

ਪੇਰੂ ਵਿਚ ਬੱਸ ਖੱਡ ’ਚ ਡਿੱਗੀ, 25 ਮੌਤਾਂ

ਪੇਰੂ, 30 ਅਪੈ੍ਰਲ, ਨਿਰਮਲ : ਰੋਜ਼ਾਨਾ ਹੀ ਸੜਕ ਹਾਦਸੇ ਦੀ ਕੋਈ ਮੰਦਭਾਗੀ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ…
Covid ਕੋਵਿਡ ਵੈਕਸੀਨ ਦੇ ਪੈਂਦੇ ਨੇ ਪ੍ਰਭਾਵ,ਕੰਪਨੀ ਨੇ ਅਦਾਲਤ ਵਿਚ ਮੰਨਿਆ

Covid ਕੋਵਿਡ ਵੈਕਸੀਨ ਦੇ ਪੈਂਦੇ ਨੇ ਪ੍ਰਭਾਵ,ਕੰਪਨੀ ਨੇ ਅਦਾਲਤ…

ਲੰਡਨ, 30 ਅਪੈ੍ਰਲ, ਨਿਰਮਲ : ਬ੍ਰਿਟਿਸ਼ ਹਾਈ ਕੋਰਟ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿੱਚ, ਐਸਟਰਾਜ਼ੈਨੇਕਾ ਨੇ ਮਾੜੇ ਪ੍ਰਭਾਵਾਂ ਨੂੰ ਮੰਨਿਆ ਹੈ।…
46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ ਗਿਆ

46ਵੇਂ ਨਗਰ ਕੀਰਤਨ ਮੌਕੇ ਟੋਰਾਂਟੋ ਕੇਸਰੀ ਰੰਗ ਵਿਚ ਰੰਗਿਆ…

ਟੋਰਾਂਟੋ, 28 ਅਪ੍ਰੈਲ: (ਗੁਰਜੀਤ ਕੌਰ) ਕੈਨੇਡਾ ਦਾ ਤੀਸਰਾ ਸਭ ਤੋਂ ਵੱਡਾ ਨਗਰ ਕੀਰਤਨ 28 ਅਪ੍ਰੈਲ ਨੂੰ ਟੋਰੌਂਟੋ ਵਿਚ ਸਜਾਇਆ ਗਿਆ। ਖ਼ਾਲਸਾ…