Crime News : ਦਿਲ ਦਹਿਲਾ ਦੇਣ ਵਾਲਾ ਮਾਮਲਾ…ਨਜ਼ਰ ਉਤਾਰਨ ਦੇ ਬਹਾਨੇ ਪੋਤੀ ਨੂੰ ਗੋਦ ’ਚ ਲੈ ਕੇ ਦਾਦੀ ਨੇ ਘੁੱਟਿਆ ਨਵਜੰਮੀ ਬੱਚੀ ਦਾ ਗਲਾ

Crime News : ਦਿਲ ਦਹਿਲਾ ਦੇਣ ਵਾਲਾ ਮਾਮਲਾ…ਨਜ਼ਰ ਉਤਾਰਨ ਦੇ ਬਹਾਨੇ ਪੋਤੀ ਨੂੰ ਗੋਦ ’ਚ ਲੈ ਕੇ ਦਾਦੀ ਨੇ ਘੁੱਟਿਆ ਨਵਜੰਮੀ ਬੱਚੀ ਦਾ ਗਲਾ

ਗਵਾਲੀਅਰ (19 ਅਪ੍ਰੈਲ), ਰਜਨੀਸ਼ ਕੌਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਚਾਰ ਦਿਨ ਦੀ ਮਾਸੂਮ ਪੋਤੀ ਦੀ ਆਪਣੀ ਹੀ ਦਾਦੀ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਦਾਦੀ ਚਾਹੁੰਦੀ ਸੀ ਕਿ ਪੋਤਾ ਹੋਵੇ ਪਰ ਨੂੰਹ ਨੇ ਮਾਸੂਮ ਬੱਚੀ ਨੂੰ ਜਨਮ ਦਿੱਤਾ। ਮਾਸੂਮ ਬੱਚੀ ਵੀ ਜਨਮ ਤੋਂ ਹੀ ਅਪਾਹਜ ਸੀ, ਜਿਸ ਕਾਰਨ ਦਾਦੀ ਹੋਰ ਵੀ ਨਾਰਾਜ਼ ਹੋ ਗਈ। ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਚਾਰ ਦਿਨ ਦੀ ਬੱਚੀ ਦਾ ਕਤਲ ਕਰ ਦਿੱਤਾ। ਪੀਐਮ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਕੰਪੂ ਥਾਣਾ ਪੁਲਿਸ ਨੇ ਦੋਸ਼ੀ ਮਹਿਲਾ ਦਾਦੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣੋ ਕੀ ਹੈ ਪੂਰਾ ਮਾਮਲਾ

ਦਰਅਸਲ ਗਵਾਲੀਅਰ ਦੇ ਬਹੋਦਾਪੁਰ ਇਲਾਕੇ ‘ਚ ਰਹਿਣ ਵਾਲੀ ਇੱਕ ਗਰਭਵਤੀ ਔਰਤ ਨੂੰ 23 ਮਾਰਚ ਨੂੰ ਜਣੇਪੇ ਦੇ ਦਰਦ ਤੋਂ ਬਾਅਦ ਸਰਕਾਰੀ ਕਮਲਰਾਜਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮਹਿਲਾ ਨੇ ਉੱਥੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਬੱਚੀ ਅਪਾਹਜ ਪੈਦਾ ਹੋਈ ਸੀ। ਇਸ ਗੱਲ ਨੂੰ ਲੈ ਕੇ ਔਰਤ ਦੀ ਸੱਸ ਗੁੱਸੇ ‘ਚ ਆ ਗਈ। ਸੱਸ ਨੂੰ ਪੋਤੇ ਦੀ ਆਸ ਸੀ ਪਰ ਪੋਤੀ ਹੋਈ ਤੇ ਉਹ ਵੀ ਅਪਾਹਜ । 26 ਮਾਰਚ ਦੀ ਰਾਤ ਨੂੰ ਦਾਦੀ ਨੇ ਆਪਣੀ ਨਵਜੰਮੀ ਪੋਤੀ ਨੂੰ ਹਸਪਤਾਲ ‘ਚ ਆਪਣੇ ਨਾਲ ਸੌਣ ਲਈ ਪਾ ਪਿਆ। 27 ਮਾਰਚ ਦੀ ਸਵੇਰ ਨੂੰ ਨਵਜੰਮੀ ਬੱਚੀ ਦੀ ਮੌਤ ਹੋ ਚੁੱਕੀ ਸੀ। ਬੱਚੀ ਦੀ ਮਾਂ ਨੂੰ ਬੱਚੀ ਦੀ ਹੱਤਿਆ ਦਾ ਸ਼ੱਕ ਦਾਦੀ ਉੱਤੇ ਹੈ ਤੇ ਮਹਿਲਾ ਨੇ ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਬੱਚੀ ਦੀ ਲਾਸ਼ ਦੀ ਪੋਸਟਮਾਰਟਮ ਭੇਜ ਦਿੱਤਾ ਹੈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਕਲਯੁੱਗੀ ਦਾਦੀ ਨੂੰ ਗ੍ਰਿਫਤਾਰ ਕਰ ਕੇ ਜਾਂਚੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ

IPL 2024 ਦਾ 33ਵਾਂ ਮੈਚ 18 ਅਪ੍ਰੈਲ ਨੂੰ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਦੋਵਾਂ ਵਿਚਾਲੇ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਹਾਲਾਂਕਿ ਮੁੰਬਈ ਇੰਡੀਅਨਜ਼ 9 ਦੌੜਾਂ ਨਾਲ ਜਿੱਤ ਗਈ। ਹੁਣ ਇਸ ਮੈਚ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਨੇ ਆਪਣੇ ਕਪਤਾਨ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਰੋਹਿਤ ਸ਼ਰਮਾ ਨਾਲ ਫੀਲਡਿੰਗ ਬਾਰੇ ਗੱਲਬਾਤ ਕੀਤੀ।

ਆਕਾਸ਼ ਮਧਵਾਲ ਨੇ ਕੀਤਾ ਹਾਰਦਿਕ ਪੰਡਯਾ ਨੂੰ ਨਜ਼ਰਅੰਦਾਜ਼

ਅਸਲ ‘ਚ ਪੰਜਾਬ ਕਿੰਗਜ਼ ਨੂੰ ਆਖਰੀ ਓਵਰ ‘ਚ ਜਿੱਤ ਲਈ 12 ਦੌੜਾਂ ਦੀ ਲੋੜ ਸੀ। ਤੇਜ਼ ਗੇਂਦਬਾਜ਼ ਆਕਾਸ਼ ਮਧਵਾਲ ਮੁੰਬਈ ਇੰਡੀਅਨਜ਼ ਲਈ ਆਖਰੀ ਓਵਰ ਸੁੱਟਣ ਆ ਰਹੇ ਸਨ। ਓਵਰ ਸ਼ੁਰੂ ਹੋਣ ਤੋਂ ਪਹਿਲਾਂ ਆਕਾਸ਼ ਨੂੰ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨਾਲ ਖੜ੍ਹੇ ਵੇਖਿਆ ਗਿਆ। ਹਾਲਾਂਕਿ ਜੇ ਤੁਸੀਂ ਉਸ ਵੀਡੀਓ ਨੂੰ ਧਿਆਨ ਨਾਲ ਵੇਖਦੇ ਹੋ ਤਾਂ ਆਕਾਸ਼ ਕੈਪਟਨ ਹਾਰਦਿਕ ਦੀ ਗੱਲ ਬਿਲਕੁਲ ਨਹੀਂ ਸੁਣ ਰਹੇ ਸਨ। ਉਹਨਾਂ ਨੇ ਪੰਡਯਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਹ ਸਿਰਫ਼ ਰੋਹਿਤ ਸ਼ਰਮਾ ਦੀ ਸਲਾਹ ਲੈ ਰਿਹਾ ਸੀ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Related post

ਇੰਡੀਆ ਤੋਂ ਕੈਨੇਡਾ ਆਏ ਬਜ਼ੁਰਗ ਜੋੜੇ ਨਾਲ ਵਾਪਰਿਆ ਭਾਣਾ, ਨਵਜੰਮੇ ਬੱਚੇ ਨੇ ਵੀ ਸੜਕ ਹਾਦਸੇ’ਚ ਤੋੜਿਆ ਦਮ

ਇੰਡੀਆ ਤੋਂ ਕੈਨੇਡਾ ਆਏ ਬਜ਼ੁਰਗ ਜੋੜੇ ਨਾਲ ਵਾਪਰਿਆ ਭਾਣਾ,…

ਓਨਟਾਰੀਓ, 2 ਮਈ (ਗੁਰਜੀਤ ਕੌਰ)- ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਨੇ ਸੋਮਵਾਰ ਰਾਤ ਨੂੰ ਵਿਟਬੀ ਵਿੱਚ ਇੱਕ ਘਾਤਕ ਗਲਤ ਤਰੀਕੇ ਨਾਲ…
ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ ‘ਚ ਭਾਰੀ ਉਤਸ਼ਾਹ: ਬੂਟਾ ਸਿੰਘ ਬੁਰਜਗਿੱਲ

ਜਗਰਾਓਂ ਮਹਾਂ ਪੰਚਾਇਤ ਲਈ ਕਿਸਾਨਾਂ ‘ਚ ਭਾਰੀ ਉਤਸ਼ਾਹ: ਬੂਟਾ…

ਬਰਨਾਲਾ, 2 ਮਈ, ਪਰਦੀਪ ਸਿੰਘ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਮਹੀਨਾਵਾਰ ਸੂਬਾ ਪੱਧਰੀ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ…
ਵਿਰੋਧੀ ਪਾਰਟੀਆਂ ਨੂੰ ਲੈ ਕੇ ਮੀਤ ਹੇਅਰ ਦਾ ਵੱਡਾ ਬਿਆਨ

ਵਿਰੋਧੀ ਪਾਰਟੀਆਂ ਨੂੰ ਲੈ ਕੇ ਮੀਤ ਹੇਅਰ ਦਾ ਵੱਡਾ…

ਬਰਨਾਲਾ/ਧੂਰੀ, 2 ਮਈ, ਪਰਦੀਪ ਸਿੰਘ: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ…