Viral News : ਕਾਰ ‘ਚ ਕਿਸੇ ਬਗਾਨੇ ਬੰਦੇ ਨਾਲ ਬੈਠੀ ਸੀ ਪਤਨੀ, ਪਤੀ ਨੇ Baseball Bat ਨਾਲ ਕੁੱਟੀ

Viral News : ਕਾਰ ‘ਚ ਕਿਸੇ ਬਗਾਨੇ ਬੰਦੇ ਨਾਲ ਬੈਠੀ ਸੀ ਪਤਨੀ, ਪਤੀ ਨੇ Baseball Bat ਨਾਲ ਕੁੱਟੀ

ਹਰਿਆਣਾ (17 ਅਪ੍ਰੈਲ), ਰਜਨੀਸ਼ ਕੌਰ : ਹਰਿਆਣਾ ਦੇ ਪੰਚਕੂਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ (social media) ‘ਤੇ ਵਾਇਰਲ ਹੋਇਆ ਹੈ। ਜਿੱਥੇ ਇੱਕ ਵਿਅਕਤੀ ਸੜਕ ਦੇ ਵਿਚਕਾਰ ਬੇਸਬਾਲ ਬੈਟ (Baseball Bat)  ਨਾਲ ਆਪਣੀ ਪਤਨੀ ਦੀ ਕੁੱਟਮਾਰ (wife beating) ਕਰ ਰਿਹਾ ਹੈ। ਪੀੜਤਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਆਪਣੀ ਪਤਨੀ ਨੂੰ ਕਿਸੇ ਪਰਾਏ ਨੌਜਵਾਨ ਨਾਲ ਕਾਰ ‘ਚ ਬੈਠੇ ਵੇਖਿਆ ਸੀ। ਜਿਸ ਤੋਂ ਬਾਅਦ ਉਸ ਨੇ ਆਪਣਾ ਆਪਾ ਗੁਆ ਲਿਆ ਅਤੇ ਸਭ ਦੇ ਸਾਹਮਣੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ।

ਇਸ ਘਟਨਾ ਦੌਰਾਨ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਆਪਣੇ ਫੋਨ ਵਿੱਚ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੇ ਨਾਲ ਕਾਰ ‘ਚ ਮੌਜੂਦ ਨੌਜਵਾਨ ਨੇ ਔਰਤ ਦੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਉਹ ਆਪਣੀ ਪਤਨੀ ਨੂੰ ਕੁੱਟਦਾ ਰਿਹਾ, ਕਿਸੇ ਤਰ੍ਹਾਂ ਲੋਕਾਂ ਨੇ ਔਰਤ ਨੂੰ ਬਚਾਇਆ। ਵਾਇਰਲ ਹੋਈ ਵੀਡੀਓ ਵਿੱਚ ਨੌਜਵਾਨ ਨੂੰ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਉਹ ਔਰਤ ਦਾ ਪਤੀ ਹੈ ਅਤੇ ਲੰਬੇ ਸਮੇਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਗਾਲ੍ਹਾਂ ਕੱਢਦਾ ਅਤੇ ਕੁੱਟਦਾ ਮਾਰਦਾ ਵੀ ਨਜ਼ਰ ਆ ਰਿਹਾ ਹੈ।

ਇਹ ਵੀ ਖ਼ਬਰ ਪੜ੍ਹੋ

ਹੁਣ ਉਹ ਦਿਨ ਦੂਰ ਨਹੀਂ… ਜਦੋਂ 1 ਲੱਖ ਦੇ ਪਾਰ ਹੋ ਜਾਵੇਗਾ ਸੋਨਾ

ਸੋਨੇ ਦੀਆਂ ਕੀਮਤਾਂ (Gold Price) ਵਿੱਚ ਤੂਫਾਨੀ ਤੇਜੀ ਜਾਰੀ ਹੈ। ਭਾਰਤ ਵਿੱਚ ਸੋਨੇ ਦੀ ਕੀਮਤ 70,000 ਦੇ ਕਰੀਬ ਪਹੁੰਚ ਗਈ ਹੈ। ਆਲਮੀ ਵਿਕਾਸ ਦੇ ਵਿਚਕਾਰ, ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ, ਸੋਨੇ ਦੀਆਂ ਕੀਮਤਾਂ ਨਵੇਂ ਸਿਖਰ ‘ਤੇ ਪਹੁੰਚ ਰਹੀਆਂ ਹਨ ਅਤੇ ਫਿਲਹਾਲ ਇਨ੍ਹਾਂ ਦੇ ਘੱਟਣ ਦੀ ਕੋਈ ਸੰਭਾਵਨਾ ਨਹੀਂ ਹੈ। ਜੀ ਹਾਂ, ਰਿਪੋਰਟ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਹੋਰ ਵਾਧਾ ਹੋਵੇਗਾ ਅਤੇ 25 ਫੀਸਦੀ ਦਾ ਵਾਧਾ ਵੇਖਿਆ ਜਾ ਸਕਦਾ ਹੈ।

3000 ਡਾਲਰ ਪ੍ਰਤੀ ਔਂਸ ਤੱਕ ਪਹੁੰਚੇਗਾ ਸੋਨਾ

ਵੌਲ ਸਟਰੀਟ ਜਰਨਲ ਦੀ ਰਿਪੋਰਟ ਮੁਤਾਬਕ ਰਿਸਰਚ ਫਰਮ ਸਿਟੀ ਨੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਅਨੁਮਾਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਸੋਨੇ ਦੀ ਕੀਮਤ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ ਅਤੇ ਪੀਲੀ ਧਾਤੂ ਦੀ ਤੇਜ਼ ਰਫਤਾਰ ਨੂੰ ਵੇਖਦੇ ਹੋਏ, ਇਹ ਸਿਰਫ਼ 6 ਤੋਂ 18 ਮਹੀਨਿਆਂ ਵਿੱਚ ਵੇਖਿਆ ਜਾ ਸਕਦਾ ਹੈ। ਸਿਟੀ ਦੇ ਅਨੁਸਾਰ ਫਿਲਹਾਲ ਸੋਨੇ ਦੀਆਂ ਕੀਮਤਾਂ ਵਿੱਚ ਰਾਹਤ ਦੀ ਕੋਈ ਉਮੀਦ ਨਹੀਂ ਹੈ।

US Fed ਦਾ ਸੋਨੇ ਦਾ ਕੁਨੈਕਸ਼ਨ

ਮੰਗਲਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਭਵਿੱਖੀ ਕੀਮਤ ਸਵੇਰੇ ਤੇਜ਼ੀ ਨਾਲ ਵਧਦੀ ਨਜ਼ਰ ਆ ਰਹੀ ਸੀ ਅਤੇ ਇਹ 2371.40 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਸੀ। ਰਿਪੋਰਟ ਮੁਤਾਬਕ ਪਿਛਲੇ 19 ਦਿਨਾਂ ‘ਚੋਂ ਸੋਨੇ ਦੀ ਕੀਮਤ 16 ਦਿਨਾਂ ਤੋਂ ਲਗਾਤਾਰ ਵਧੀ ਹੈ ਅਤੇ ਇਸ ‘ਚ 15 ਫੀਸਦੀ ਦਾ ਉਛਾਲ ਵੇਖਿਆ ਗਿਆ ਹੈ। ਸਿਟੀ ਰਿਪੋਰਟ ਮੁਤਾਬਕ ਆਉਣ ਵਾਲੇ 6-18 ਮਹੀਨਿਆਂ ‘ਚ ਸੋਨੇ ਦੀ ਕੀਮਤ ‘ਚ 25 ਫੀਸਦੀ ਤੱਕ ਦਾ ਵਾਧਾ ਦੇਖਿਆ ਜਾ ਸਕਦਾ ਹੈ। 2024 ਦੇ ਦੂਜੇ ਅੱਧ ਵਿੱਚ ਇਹ 2,500 ਪ੍ਰਤੀ ਔਂਸ ਡਾਲਰ ਨੂੰ ਪਾਰ ਕਰ ਜਾਵੇਗਾ। ਸਿਟੀ ਨੇ ਕਿਹਾ ਹੈ ਕਿ ਯੂਐਸ ਫੈਡਰਲ ਰਿਜ਼ਰਵ (ਯੂਐਸ ਫੈੱਡ) ਦੁਆਰਾ ਦਰਾਂ ਵਿੱਚ ਕਟੌਤੀ ਅਤੇ ਖਜ਼ਾਨਾ ਵਿੱਚ ਤੇਜ਼ੀ ਕਾਰਨ ਸੋਨਾ 3,000 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ।

Related post

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ, ਤਸਵੀਰਾਂ ਵਾਇਰਲ

ਗਾਇਕ ਗੁਰਦਾਸ ਮਾਨ ਨੇ ਮੀਕਾ ਦੇ ਘਰ ਖਾਧਾ ਖਾਣਾ,…

ਮੁੰਬਈ, 17 ਮਈ, ਪਰਦੀਪ ਸਿੰਘ: ਬਾਲੀਵੁੱਡ ਤੇ ਪੰਜਾਬੀ ਗਾਇਕ ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ,…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਫ਼ਰ ਦੌਰਾਨ 50…

ਚੰਡੀਗੜ੍ਹ, 17 ਮਈ, ਨਿਰਮਲ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ’ਟਾਕ ਟੂ ਯੂਅਰ ਸੀ.ਈ.ਓ. ਪੰਜਾਬ’ ਦੇ ਬੈਨਰ ਹੇਠ…
ਝਾਰਖੰਡ ਹਾਈਕੋਰਟ ਨੇ ਰਾਹੁਲ ਗਾਂਧੀ ਨੂੰ ਲਗਾਇਆ ਇੰਨੇ ਹਜ਼ਾਰ ਰੁਪਏ ਜੁਰਮਾਨਾ, ਜਾਣੋ ਕਾਰਨ

ਝਾਰਖੰਡ ਹਾਈਕੋਰਟ ਨੇ ਰਾਹੁਲ ਗਾਂਧੀ ਨੂੰ ਲਗਾਇਆ ਇੰਨੇ ਹਜ਼ਾਰ…

ਰਾਂਚੀ, 17 ਮਈ, ਪਰਦੀਪ ਸਿੰਘ: ਝਾਰਖੰਡ ਹਾਈ ਕੋਰਟ ਨੇ ਇੱਕ ਮਾਮਲੇ ਦੀ ਚੱਲ ਰਹੀ ਸੁਣਵਾਈ ਵਿੱਚ ਜਵਾਬ ਦਾਖ਼ਲ ਕਰਨ ਵਿੱਚ ਦੇਰੀ…