Ludhiana Hospital News : ਹਸਪਤਾਲ ਵਿਚ ਜ਼ਿੰਦਾ ਮਰੀਜ਼ ਨਾਲ ਪਈ ਰਹੀ ਲਾਸ਼, ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਿਆ

Ludhiana Hospital News : ਹਸਪਤਾਲ ਵਿਚ ਜ਼ਿੰਦਾ ਮਰੀਜ਼ ਨਾਲ ਪਈ ਰਹੀ ਲਾਸ਼, ਸੁਖਬੀਰ ਬਾਦਲ ਨੇ ਸਰਕਾਰ ਨੂੰ ਘੇਰਿਆ


ਲੁਧਿਆਣਾ, 15 ਅਪ੍ਰੈਲ, ਨਿਰਮਲ : ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇੱਕੋ ਹੀ ਬੈਡ ’ਤੇ ਮਰੀਜ਼ ਅਤੇ ਲਾਸ਼ ਦੇ ਪਏ ਰਹਿਣ ਦਾ ਮਾਮਲਾ ਭਖਦਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮਾਮਲੇ ਵਿਚ ਸੂਬੇ ਦੀ ਸਿਹਤ ਸਹੂਲਤਾਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।
ਸੁਖਬੀਰ ਬਾਦਲ ਨੇ ਅਪਣੇ ਐਕਸ ਹੈਂਡਲ ਤੋਂ ਪੋਸਟ ਕੀਤਾ, ਇੱਕ ਤਸਵੀਰ ਇੱਕ ਹਜ਼ਾਰ ਸ਼ਬਦ ਬਿਆਨ ਕਰਦੀ ਹੈ। ਲੁਧਿਆਣਾ ਸਿਵਲ ਹਸਪਤਾਲ ਵਿਚ ਇੱਕ ਹੀ ਬਿਸਤਰ ’ਤੇ ਪਏ ਇੱਕ ਮਰੀਜ਼ ਅਤੇ ਲਾਸ਼ ਦੀ ਤਸਵੀਰ ਆਮ ਆਦਮੀ ਪਾਰਟੀ ਦੇ ਰਾਜ ਦੇ ਤਹਿਤ ਪੰਜਾਬ ਵਿਚ ਸਿਹਤ ਸੇਵਾਵਾਂ ਦਾ ਸੱਚਾ ਅਕਸ ਹੈ।


ਦਰਅਸਲ ਸ਼ਨਿੱਚਰਵਾਰ ਦੇਰ ਰਾਤ ਇੱਕ ਬਜ਼ੁਰਗ ਨੂੰ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਇਆ ਗਿਆ। ਉਸ ਨੂੰ ਜਿਸ ਬੈਡ ’ਤੇ ਸ਼ਿਫਟ ਕੀਤਾ ਗਿਆ ਉਸ ’ਤੇ ਪਹਿਲਾਂ ਤੋਂ ਹੀ ਸੁਨੀਲ ਦਾਖਲ ਸੀ। ਸਿਵਲ ਹਸਪਤਾਲ ਵਿਚ ਦਾਖ਼ਲ ਹੋਣ ਦੇ ਕਰੀਬ 3-4 ਘੰਟੇ ਤੋਂ ਬਾਅਦ ਬਜ਼ੁਰਗ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਰਾਤ ਭਰ ਤਕਰੀਬਨ 12 ਘੰਟੇ ਤੱਕ ਵਾਰਡ ਵਿਚ ਬੈਡ ’ਤੇ ਪਏ ਸੁਨੀਲ ਦੇ ਨਾਲ ਪਈ ਰਹੀ ਅਤੇ ਹਸਪਤਾਲ ਸਟਾਫ਼ ਨੇ ਲਾਸ਼ ਨੂੰ ਤੁਰੰਤ ਮੁਰਦਾ ਘਰ ਵਿਚ ਸ਼ਿਫਟ ਨਹੀਂ ਕੀਤਾ।


ਇੱਥੋਂ ਤੱਕ ਕਿ ਮ੍ਰਿਤਕ ਬਜ਼ੁਰਗ ਨੂੰ ਪੂਰੀ ਰਾਤ ਵੀਟਲ ਮੀਟਰ ਵੀ ਲੱਗਾ ਰਿਹਾ, ਲੇਕਿਨ ਉਸ ਨੂੰ ਕਿਸੇ ਨੇ ਚੈਕ ਕਰਨਾ ਜ਼ਰੂਰੀ ਨਹੀਂ ਸਮਝਿਆ। ਬਜ਼ੁਰਗ ਨੂੰ ਮ੍ਰਿਤਕ ਪਏ ਦੇਖ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਦੱਸਿਆ। ਜਿਸ ਤੋਂ ਬਾਅਦ ਸਟਾਫ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਡਿਊਟੀ ’ਤੇ ਤੈਨਾਤ ਮਹਿਲਾ ਡਾਕਟਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ

ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ ਵਿਚ ਸੀਐਮ ਮਾਨ ਤੇ ਸੰਦੀਪ ਪਾਠਕ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਸ਼ੀਸ਼ੇ ਦੇ ਵਿਚਕਾਰ ਫੋਨ ’ਤੇ ਗੱਲਬਾਤ ਰਾਹੀਂ ਕਰਵਾਈ।
ਜਾਣਕਾਰੀ ਅਨੁਸਾਰ ਇਹ ਮੁਲਾਕਾਤ ਕਰੀਬ ਅੱਧਾ ਘੰਟਾ ਤੱਕ ਚੱਲੀ। ਮੁਲਾਕਾਤ ਤੋਂ ਪਹਿਲਾਂ ਹੀ ਤਿਹਾੜ ਜੇਲ੍ਹ ਵਿਚ ਪੁਲਿਸ ਨੇ ਸਖ਼ਤ ਸੁਰੱਖਿਆ ਬੰਦੋਬਸਤ ਕਰ ਲਏ ਸੀ।

ਮੁਲਾਕਾਤ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ ਨਾਲ ਇਸ ਤਰ੍ਹਾਂ ਸਲੂਕ ਕੀਤਾ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਬਹੁਤ ਵੱਡੇ ਅੱਤਵਾਦੀ ਹੋਣ।
ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਕੇਜਰੀਵਾਲ ਨਾਲ ਅਲੱਗ ਤਰੀਕੇ ਨਾਲ ਕਰਵਾਈ ਗਈ।
ਕਮਰੇ ਵਿਚ ਇੱਕ ਸ਼ੀਸ਼ਾ ਲੱਗਾ ਸੀ, ਸ਼ੀਸ਼ਾ ਇੰਨਾ ਗੰਦਾ ਸੀ ਕਿ ਕੇਜਰੀਵਾਲ ਦਾ ਮੂੰਹ ਵੀ ਸਾਫ ਨਹੀਂ ਦਿਖ ਰਿਹਾ ਸੀ। ਫੋਨ ’ਤੇ ਇੱਕ ਦੂਜੇ ਨਾਲ ਗੱਲ ਹੋਈ। ਹੁਣ ਲੋਕ ਚਾਰ ਜੂਨ ਨੂੰ ਇਸ ਦਾ ਸਬਕ ਸਿਖਾਉਣਗੇ।
ਸੀਐਮ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਅਪਣਾ ਹਾਲ ਦੱਸਣ ਦੀ ਜਗ੍ਹਾ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ। ਉਥੇ ਸਕੂਲ ਅਤੇ ਮੁਹੱਲਾ ਕਲੀਨਿਕ ਦੀ ਕੀ ਹਾਲਤ ਹੈ। ਮੰਡੀਆਂ ਵਿਚ ਕਿਸਾਨਾਂ ਦੀ ਕਣਕ ਚੁੱਕੀ ਜਾ ਰਹੀ ਜਾਂ ਨਹੀਂ।
ਕੇਜਰੀਵਾਲ ਨੂੰ ਮੈਂ ਕਿਹਾ ਕਿ ਅਸਾਮ ਵਿਚ ਚੋਣ ਪ੍ਰਚਾਰ ਕਰਕੇ ਆਇਆ ਹਾਂ ਕੱਲ੍ਹ ਨੂੰ ਮੈਂ ਗੁਜਰਾਤ ਜਾ ਰਿਹਾ ਹਾਂ। ਇਸ ਤੋਂ ਬਾਅਦ ਦਿੱਲੀ ਵਿਚ ਚੋਣ ਪ੍ਰਚਾਰ ਕਰਾਂਗਾ।

ਦੱਸਦੇ ਚਲੀਏ ਕਿ ਆਪ 2012 ਹੋਂਦ ਵਿਚ ਆਈ ਸੀ। ਇਸ ਤੋਂ ਬਾਅਦ ਪਾਰਟੀ ਹੁਣ ਤੀਜੀ ਵਾਰ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਲੇਕਿਨ ਇਹ ਪਹਿਲਾ ਮੌਕਾ ਹੈ ਜਦੋਂ ਕੇਜਰੀਵਾਲ ਜੇਲ੍ਹ ਵਿਚ ਹਨ। ਇਸ ਵਾਰ ਆਪ ਵਿਰੋਧੀ ਦਲਾਂ ਦੇ ਇੰਡੀਆ ਗਠਜੋੜ ਦਾ ਵੀ ਹਿੱਸਾ ਹਨ। ਪਾਰਟੀ ਕੁਲ 23 ਲੋਕ ਸਭਾ ਸੀਟਾਂ ’ਤੇ ਚੋਣ ਲੜਨ ਜਾ ਰਹੀ ਹੈ। ਬੇਸ਼ੱਕ ਹੋਰ ਸੀਟਾਂ ’ਤੇ ਇਹ ਦਲ ਕਾਂਗਰਸ ਦੇ ਨਾਲ ਮਿਲ ਕੇ ਚੋਣ ਲੜ ਰਿਹਾ। ਲੇਕਿਨ ਪੰਜਾਬ ਵਿਚ ਆਪ ਅਤੇ ਕਾਂਗਰਸ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਹਨ।

Related post

14 ਸਾਲਾ ਵਿਦਿਆਰਥੀ ਨੂੰ ਟਰੱਕ ਨੇ ਦਰੜਿਆ, ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ

14 ਸਾਲਾ ਵਿਦਿਆਰਥੀ ਨੂੰ ਟਰੱਕ ਨੇ ਦਰੜਿਆ, ਟਰੱਕ ਡਰਾਈਵਰ…

ਜਲੰਧਰ, 20 ਮਈ, ਨਿਰਮਲ : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਇੱਕ…
ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ ਕੀ ਮਿਲਣਗੀਆਂ ਸਹੂਲਤਾਂ

ਕੈਨੇਡਾ ‘ਚ ਜਲਦ ਪੱਕੇ ਹੋਣਗੇ ਵਿਦੇਸ਼ੀ, ਜਾਣੋ ਪੰਜਾਬੀਆਂ ਨੂੰ…

ਟੋਰਾਂਟੋ, 20 ਮਈ, ਪਰਦੀਪ ਸਿੰਘ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦੇਸ਼ੀਆਂ ਨੂੰ ਖੁਸ਼ਖ਼ਬਰੀ ਦਿੱਤੀ ਹੈ। ਦਰਅਸਲ ਉਹਨਾਂ ਨੇ ਕਿਹਾ…
ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਕਈ ਨੌਜਵਾਨ ਅਕਾਲੀ ਦਲ ਵਿਚ ਹੋਏ ਸ਼ਾਮਲ

ਫਤਿਹਗੜ੍ਹ ਸਾਹਿਬ, 20 ਮਈ, ਨਿਰਮਲ : ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ…