ਸੀਐਮ ਮਾਨ ਅੱਜ ਫਿਰੋਜ਼ਪੁਰ ਵਿਚ ਕਰਨਗੇ ਰੋਡ ਸ਼ੋਅ

ਸੀਐਮ ਮਾਨ ਅੱਜ ਫਿਰੋਜ਼ਪੁਰ ਵਿਚ ਕਰਨਗੇ ਰੋਡ ਸ਼ੋਅ


ਫਿਰੋਜ਼ਪੁਰ, 27 ਅਪ੍ਰੈਲ, ਨਿਰਮਲ : ਮਿਸ਼ਨ ‘ਆਪ’ 13-0 ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਪਹੁੰਚ ਰਹੇ ਹਨ। ਇੱਥੇ ਉਹ ਰੈਲੀ ਵੀ ਕਰਨਗੇ ਅਤੇ ਰੋਡ ਸ਼ੋਅ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਗੇ।

ਫਿਰੋਜ਼ਪੁਰ ’ਚ ਉਹ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟਾਂ ਮੰਗਣ ਲਈ ਰੋਡ ਸ਼ੋਅ ਕਰਨਗੇ, ਜਦਕਿ ਫਰੀਦਕੋਟ ’ਚ ਕਰਮਜੀਤ ਅਨਮੋਲ ਦੇ ਹੱਕ ’ਚ ਰੈਲੀ ਕਰਨਗੇ। ਇਹ ਪ੍ਰੋਗਰਾਮ ਫ਼ਿਰੋਜ਼ਪੁਰ ਦੇ ਜੱਗਾ ਨਾਮਦੇਵ ਚੌਕ ਤੋਂ ਸ਼ੁਰੂ ਹੋਵੇਗਾ। ਜਿੱਥੇ ਭਗਵੰਤ ਮਾਨ 2 ਵਜੇ ਦੇ ਕਰੀਬ ਪਹੁੰਚਣਗੇ। ਸੀਐਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਇਲਾਕੇ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਫਰੀਦਕੋਟ ਦੇ ਬਾਘਾ ਪੁਰਾਣਾ ਵਿੱਚ ਕਰਮਜੀਤ ਅਨਮੋਲ ਵੱਲੋਂ ਰੈਲੀ ਕੀਤੀ ਗਈ ਹੈ। ਜਿੱਥੇ ਸੀ.ਐਮ ਮਾਨ ਰੋਡ ਸ਼ੋਅ ਤੋਂ ਬਾਅਦ ਹੀ ਰੋਡ ਰਾਹੀਂ ਪਹੁੰਚਣਗੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੁਪਹਿਰ 3 ਤੋਂ 4 ਵਜੇ ਦੇ ਕਰੀਬ ਸੀ.ਐਮ ਮਾਨ ਬਾਘਾ ਪੁਰਾਣਾ ਦੀ ਜੱਗਾ ਸੁਭਾਸ਼ ਮੰਡੀ ਪਹੁੰਚਣਗੇ।

ਪੰਜਾਬ ’ਚ 13-0 ਦਾ ਟੀਚਾ ਹਾਸਲ ਕਰਨ ਲਈ ਸੀ.ਐਮ ਭਗਵੰਤ ਮਾਨ ਹਰ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ। ਸੀਐਮ ਮਾਨ ਨੇ ਪਹਿਲਾਂ ਹੀ ਹਰ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਦਾ ਐਲਾਨ ਕਰ ਦਿੱਤਾ ਸੀ। ਚੋਣਾਂ ਤੱਕ ਸੀ.ਐਮ ਮਾਨ ਦਾ ਪੂਰਾ ਫੋਕਸ ਪੰਜਾਬ ’ਤੇ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸੀਐਮ ਮਾਨ ਅੰਮ੍ਰਿਤਸਰ, ਗੁਰਦਾਸਪੁਰ ਅਤੇ ਜਲੰਧਰ ਵਿੱਚ ਪ੍ਰੋਗਰਾਮ ਕਰ ਚੁੱਕੇ ਹਨ।

ਪੰਜਾਬ ਵਿਚ ਸਾਰੀ 13 ਸੀਟਾਂ ’ਤੇ ਉਮੀਦਵਾਰ ਐਲਾਨ ਕਰਨ ਵਾਲੀ ਪਾਰਟੀ ਸਿਰਫ ਆਮ ਆਦਮੀ ਪਾਰਟੀ ਹੀ ਹੈ। ਇਸ ਪਾਰਟੀ ਨੇ ਪੰਜਾਬ ਭਰ ਵਿਚ ਸਭ ਤੋਂ ਪਹਿਲਾਂ ਸਾਰੀ 13 ਸੀਟਾਂ ’ਤੇ ਉਮੀਦਵਾਰ ਐਲਾਨ ਕੀਤੇ ਹਨ। ਆਪ ਨੇ 13 ਸੀਟਾਂ ’ਤੇ 8 ’ਤੇ ਅਪਣੇ ਉਮੀਦਵਾਰਾਂ ਨੂੰ ਹੀ ਉਤਾਰਿਆ ਹੈ।

ਇਹ ਖ਼ਬਰ ਵੀ ਪੜ੍ਹੋ

ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੈਨ ਐਂਟੋਨਿਓ ਵਿਚ ਵਾਪਰੀ ਜਿੱਥੇ ਪੁਲਿਸ ਨੇ ਨੌਜਵਾਨ ਨੂੰ ਗੋਲੀ ਮਾਰੀ। ਇਹ ਘਟਨਾ 21 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦਾ ਨਾਂ ਸਚਿਨ ਸਾਹੂ ਦੱਸਿਆ ਜਾ ਰਿਹਾ। ਜੋ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ।

ਸੈਨ ਐਂਟੋਨਿਓ ਪੁਲਿਸ ਮੁਤਾਬਕ ਸਚਿਨ ਨੇ 51 ਸਾਲ ਦੀ ਅਪਣੀ ਰੂਮਮੇਟ ਨੁੂੰ ਗੱਡੀ ਰਾਹੀਂ ਟੱਕਰ ਮਾਰ ਦਿੱਤੀ ਸੀ। ਟੱਕਰ ਮਾਰਨ ਤੋਂ ਬਾਅਦ ਉਹ ਉਥੋਂ ਭੱਜ ਗਿਆ ਸੀ। ਪੀੜਤਾ ਦੀ ਹਾਲਤ ਗੰਭੀਰ ਹੈ। ਇਸ ਮਾਮਲੇ ਵਿਚ ਪੁਲਿਸ ਸਚਿਨ ਖ਼ਿਲਾਫ਼ ਜਾਂਚ ਕਰ ਰਹੀ ਸੀ। ਸਚਿਨ ਖ਼ਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। 21 ਅਪ੍ਰੈਲ ਨੂੰ ਸ਼ਾਮ 6.30 ਵਜੇ ਪੁਲਿਸ ਉਸ ਦੇ ਘਰ ਸੈਨ ਐਂਟੋਨਿਓ ਦੇ ਚੇਵਿਓਟ ਹਾਈਟਸ ਪਹੁੰਚੀ ਤਾਂ ਸਚਿਨ ਉਥੋਂ ਭੱਜ ਗਿਆ।

ਕੁਝ ਹੀ ਘੰਟੇ ਬਾਅਦ ਸਚਿਨ ਦੇ ਗੁਆਂਢੀਆਂ ਨੇ ਉਸ ਦੇ ਘਰ ’ਤੇ ਮੌਜੂਦ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਅਪਣੀ ਗੱਡੀ ਨਾਲ ਦੋ ਪੁਲਿਸ ਅਫ਼ਸਰਾਂ ਨੂੰ ਟੱਕਰ ਮਾਰੀ।

ਉਸੇ ਸਮੇਂ ਉੱਥੇ ਮੌਜੂਦ ਪੁਲਿਸ ਅਧਿਕਾਰੀ ਟਾਈਲਰ ਟਰਨਰ ਨੇ ਸਾਹੂ ’ਤੇ ਗੋਲੀ ਚਲਾ ਦਿੱਤੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਇਕ ਹੋਰ ਅਧਿਕਾਰੀ ਜ਼ੇਰੇ ਇਲਾਜ ਹੈ।

ਅਮਰੀਕਾ ਵਿੱਚ ਭਾਰਤੀਆਂ ਦੀਆਂ ਮੌਤਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਨ੍ਹਾਂ ਹਮਲਿਆਂ ’ਤੇ ਇਸ ਸਾਲ ਫਰਵਰੀ ’ਚ ਵ੍ਹਾਈਟ ਹਾਊਸ ਨੇ ਕਿਹਾ ਸੀ ਕਿ ਅਮਰੀਕਾ ’ਚ ਨਸਲ, ਲਿੰਗ ਜਾਂ ਕਿਸੇ ਹੋਰ ਆਧਾਰ ’ਤੇ ਹਿੰਸਾ ਅਸਵੀਕਾਰਨਯੋਗ ਹੈ।

ਵ੍ਹਾਈਟ ਹਾਊਸ ’ਚ ਅਮਰੀਕੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜਾਨ ਕਿਰਬੀ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ।

ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੂੰ ਭਾਰਤੀ ਵਿਦਿਆਰਥੀਆਂ ’ਤੇ ਹਮਲਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕਾ ਭੇਜਣ ਨੂੰ ਲੈ ਕੇ ਮਾਪਿਆਂ ਦੀਆਂ ਚਿੰਤਾਵਾਂ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਨਿਸ਼ਚਿਤ ਤੌਰ ’ਤੇ ਨਸਲ, ਲਿੰਗ, ਧਰਮ ਜਾਂ ਹਿੰਸਾ ਲਈ ਕਿਸੇ ਵੀ ਤਰ੍ਹਾਂ ਦਾ ਬਹਾਨਾ ਬਿਲਕੁਲ ਸਵੀਕਾਰ ਨਹੀਂ ਹੈ।

Related post

ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ ਫਾਇਦੇ

ਮਰਦਾਂ ਲਈ ਅਸ਼ਵਗੰਧਾ ਹੈ ਵਰਦਾਨ, ਜਾਣੋ ਇਸ ਦੇ ਖ਼ਾਸ…

ਚੰਡੀਗੜ੍ਹ, 8 ਮਈ, ਪਰਦੀਪ ਸਿੰਘ : ਭਾਰਤ ਕੋਲ ਆਯੁਰਵੇਦ ਦਾ ਇਕ ਵੱਡਾ ਖ਼ਜਾਨਾ ਹੈ ਜਿਸ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ…
ਅਮਰੀਕਾ ਦੇ ਮਿਸੌਰੀ ਸੂਬੇ ਦੇ ਬਜ਼ੁਰਗ ਨੇ ਬੀਮਾਰ ਪਤਨੀ ਦਾ ਗਲਾ ਘੁੱਟ ਕੇ ਮਾਰਿਆ

ਅਮਰੀਕਾ ਦੇ ਮਿਸੌਰੀ ਸੂਬੇ ਦੇ ਬਜ਼ੁਰਗ ਨੇ ਬੀਮਾਰ ਪਤਨੀ…

ਨਿਰਮਲ ਨਿਊਯਾਰਕ, 8 ਮਈ (ਰਾਜ ਗੋਗਨਾ )- ਬੀਤੇਂ ਦਿਨ ਅਮਰੀਕਾ ਦੇ ਮਿਸੂਰੀ ਦੇ ਇੱਕ ਬਜ਼ੁਰਗ ਪਤੀ ਨੇ ਆਪਣੀ ਬਿਮਾਰ ਪਤਨੀ ਦੀ…
ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ ਡਾਲਰ ਦੇ ਜੁਰਮਾਨੇ ਨਾਲ ਸੁਣਾਈ ਡੇਢ ਸਾਲ ਦੀ ਸਜ਼ਾ

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ…

ਨਿਰਮਲ ਉਨਟਾਰੀਓ , 8 ਮਈ (ਰਾਜ ਗੋਗਨਾ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ…