ਬੇਕਾਬੂ ਹੋ ਕੇ ਨਹਿਰ ਵਿਚ ਡਿੱਗੀ ਕਾਰ

ਬੇਕਾਬੂ ਹੋ ਕੇ ਨਹਿਰ ਵਿਚ ਡਿੱਗੀ ਕਾਰ


ਖੰਨਾ, 29 ਅਪ੍ਰੈਲ, ਨਿਰਮਲ : ਲੁਧਿਆਣਾ ਵਿਚ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ ਵਿਚ ਡਿੱਗ ਗਈ। ਘਟਨਾ ਖੰਨਾ ਦੇ ਦੋਰਾਹਾ ਦੀ ਹੈ। ਸੂਚਨਾ ਮਿਲਦਿਆਂ ਟੀਮ ਮੌਕੇ ’ਤੇ ਪਹੁੰਚੀ। ਪਾਣੀ ਜ਼ਿਆਦਾ ਹੋਣ ਕਾਰਨ ਰਾਤ ਨੂੰ ਕਾਰ ਦਾ ਕੁੱਝ ਪਤਾ ਨਹੀਂ ਚਲ ਸਕਿਆ। ਅੱਜ ਸਵੇਰੇ ਕਾਰ ਬਰਾਮਦ ਕੀਤੀ ਗਈ। ਨਹਿਰ ਤੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਉਸ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਉਮਰ 50 ਸਾਲ ਦੇ ਆਸ ਪਾਸ ਹੈ। ਪੁਲਿਸ ਨੇ ਲਾਸ਼ ਨੁੂੰ ਹਸਪਤਾਲ ਭਿਜਵਾ ਦਿੱਤਾ।

ਆਸ ਪਾਸ ਦੇ ਲੋਕਾਂ ਅਨੁਸਾਰ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵਾਲੀ ਸੜਕ ਵੱਲ ਜਾ ਰਹੀ ਸੀ। ਅੱਗੇ ਪੁਲ ’ਤੇ ਰਿਪੇਅਰਿੰਗ ਦਾ ਕੰਮ ਚਲ ਰਿਹਾ ਸੀ। ਡਰਾਈਵਰ ਨੂੰ ਰਸਤਾ ਬੰਦ ਹੋਣ ਕਾਰਨ ਪਤਾ ਨਹੀਂ ਚਲਿਆ । ਦੇਖਦੇ ਹੀ ਦੇਖਦੇ ਕਾਰ ਨਹਿਰ ਵਿਚ ਡਿੱਗ ਗਈ। ਪਾਣੀ ਤੇਜ਼ ਹੋਣ ਕਾਰਨ ਕਾਰ ਅੱਗੇ ਨਿਕਲ ਗਈ।

ਦੋਰਾਹਾ ਥਾਣੇ ਦੇ ਐਸਐਚਓ ਰੋਹਿਤ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਅਪਣੀ ਟੀਮ ਦੇ ਨਾਲ ਰਾਤ ਨੂੰ ਮੌਕੇ ’ਤੇ ਪਹੁੰਚ ਗਏ ਸੀ। ਕਰੇਨ ਅਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਰਾਤ ਹੋਣ ਕਾਰਨ ਕੁਝ ਪਤਾ ਨਹੀਂ ਚਲਿਆ। ਸਵੇਰੇ ਅੱਜ ਕਾਰ ਨੂੰ ਲੱਭਿਆ ਤਾਂ ਉਥੋਂ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ।

ਇਹ ਖ਼ਬਰ ਵੀ ਪੜ੍ਹੋ

ਰੋਜ਼ਾਨਾ ਹੀ ਕੋਈ ਨਾ ਕੋਈ ਮੰਦਭਾਗੀ ਖ਼ਬਰ ਸੁਣਨ ਨੂੰ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਹੁਣ ਛੱਤੀਸਗੜ੍ਹ ਵਿਚ ਵੱਡਾ ਸੜਕ ਹਾਦਸਾ ਵਾਪਰ ਗਿਆ। ਦੱਸਦੇ ਚਲੀਏ ਕਿ ਛੱਤੀਸਗੜ੍ਹ ਦੇ ਬੇਮੇਤਾਰਾ ਵਿੱਚ ਦੇਰ ਰਾਤ ਇੱਕ ਪਿਕਅੱਪ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚ 5 ਔਰਤਾਂ ਅਤੇ 3 ਬੱਚੇ ਸ਼ਾਮਲ ਹਨ ਅਤੇ 23 ਤੋਂ ਜ਼ਿਆਦਾ ਲੋਕ ਜ਼ਖਮੀ ਹਨ, ਜਿਨ੍ਹਾਂ ਵਿਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਰਾਏਪੁਰ ਏਮਜ਼ ਰੈਫਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਬੇਮੇਤਰਾ ਥਾਣਾ ਖੇਤਰ ਦੇ ਕਠੀਆ ਪਿੰਡ ਵਿਚ ਹੋਇਆ।

ਜਾਣਕਾਰੀ ਅਨੁਸਾਰ ਸਿਮਗਾ ਨੇੜੇ ਪਿੰਡ ਤਿਰਾਈਆਂ ਵਿਖੇ 35 ਤੋਂ ਵੱਧ ਵਿਅਕਤੀ ਇੱਕ ਪਿਕਅੱਪ ਵਿੱਚ ਬੈਠ ਕੇ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਵਾਪਸ ਪਰਤਦੇ ਸਮੇਂ ਰਾਤ ਕਰੀਬ 2.30 ਵਜੇ ਇਹ ਹਾਦਸਾ ਵਾਪਰਿਆ। ਸਾਰੇ ਪਥਰਾ ਪਿੰਡ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਬੇਮੇਤਾਰਾ ਕਲੈਕਟਰ ਰਣਵੀਰ ਸ਼ਰਮਾ, ਐਸਪੀ ਰਾਮਕ੍ਰਿਸ਼ਨ ਸਾਹੂ ਅਤੇ ਵਿਧਾਇਕ ਦੀਪੇਸ਼ ਸਾਹੂ ਜ਼ਿਲ੍ਹਾ ਹਸਪਤਾਲ ਪੁੱਜੇ। ਉਨ੍ਹਾਂ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਗੰਭੀਰ ਜ਼ਖ਼ਮੀਆਂ ਨੂੰ ਰਾਏਪੁਰ ਏਮਜ਼ ਭੇਜਣ ਦਾ ਪ੍ਰਬੰਧ ਕੀਤਾ।

ਜਿਨ੍ਹਾਂ 9 ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿਚ ਭੂਰੀ ਨਿਸ਼ਾਦ (50) ਨੀਰਾ ਸਾਹੂ (55) ਗੀਤਾ ਸਾਹੂ (60) ਅਗਨੀਆ ਸਾਹੂ (60) ਖੁਸ਼ਬੂ ਸਾਹੂ (39) ਮਧੂ ਸਾਹੂ (5) ਰਿਕੇਸ਼ ਨਿਸ਼ਾਦ (6) ਟਵਿੰਕਲ ਨਿਸ਼ਾਦ (6) ਸ਼ਾਮਿਲ ਹਨ ਅਤੇ ਨੌਵੇਂ ਮ੍ਰਿਤਕ ਦਾ ਨਾਂ ਅਜੇ ਸਾਹਮਣੇ ਨਹੀਂ ਆਇਆ ਹੈ।

Related post

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ ਭਾਰਤੀ ਨਾਗਰਿਕਤਾ

CAA ਤਹਿਤ ਪਹਿਲੀ ਵਾਰ 14 ਵਿਦੇਸ਼ੀਆਂ ਨੂੰ ਦਿੱਤੀ ਗਈ…

ਨਵੀਂ ਦਿੱਲੀ 15 ਮਈ, ਪਰਦੀਪ ਸਿੰਘ: ਨਾਗਰਿਕਤਾ (ਸੋਧ) ਨਿਯਮ, 2024 (CAA) ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਪਹਿਲੀ ਵਾਰ…
ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਸਾਬਕਾ ਫ਼ੌਜੀ ਦੀ ਮੌਤ

ਤੇਜ਼ ਰਫਤਾਰ ਕਾਰ ਦੀ ਲਪੇਟ ‘ਚ ਆਉਣ ਕਾਰਨ ਸਾਬਕਾ…

ਸ੍ਰੀ ਮੁਕਤਸਰ ਸਾਹਿਬ, 15 ਮਈ, ਪਰਦੀਪ ਸਿੰਘ : ਮੁਕਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਭੁੱਲਰ ‘ਤੇ ਸਰਹਿੰਦ ਫੀਡਰ ਨਹਿਰ ਨੇੜੇ ਤੇਜ਼ ਰਫਤਾਰ…
ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25 ਕਿਲੋ ਚਾਂਦੀ ਅਤੇ ਨਕਦੀ ਚੋਰੀ

ਸੁਨਿਆਰੇ ਦੀ ਦੁਕਾਨ ’ਚ ਚੋਰਾਂ ਨੇ ਲਾਇਆ ਪਾੜ, 25…

ਅੰਮ੍ਰਿਤਸਰ, 15 ਮਈ, ਪਰਦੀਪ ਸਿੰਘ: ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਚੋਰਾਂ ਵੱਲੋਂ ਇਕ ਜਿਊਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਚੋਰੀ…